ਤੁਰਕੀ ਭੂਚਾਲ ਵਿਚ ਜਾਨ ਗੁਆਉਣ ਵਾਲੇ ਵਿਜੇ ਕੁਮਾਰ ਦੀ ਮ੍ਰਿਤਕ ਦੇਹ ਪਰਤੀ ਭਾਰਤ, ਹੋਇਆ ਅੰਤਿਮ ਸੰਸਕਾਰ

Tuesday, Feb 14, 2023 - 03:17 AM (IST)

ਤੁਰਕੀ ਭੂਚਾਲ ਵਿਚ ਜਾਨ ਗੁਆਉਣ ਵਾਲੇ ਵਿਜੇ ਕੁਮਾਰ ਦੀ ਮ੍ਰਿਤਕ ਦੇਹ ਪਰਤੀ ਭਾਰਤ, ਹੋਇਆ ਅੰਤਿਮ ਸੰਸਕਾਰ

ਨਵੀਂ ਦਿੱਲੀ/ਕੋਟਦਵਾਰ: ਤੁਰਕੀ ਵਿਚ ਪਿਛਲੇ ਹਫ਼ਤੇ ਆਏ ਭੂਚਾਲ ਵਿਚ ਜਾਨ ਗੁਆਉਣ ਵਾਲੇ 36 ਸਾਲਾ ਵਿਜੇ ਕੁਮਾਰ ਗੌੜ ਦੀ ਲਾਸ਼ ਨੂੰ ਸੋਮਵਾਰ ਸਵੇਰੇ ਦਿੱਲੀ ਲਿਆਂਦਾ ਗਿਆ ਅਤੇ ਕੋਟਦਵਾਰ ਵਿਚ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਸਬੰਧੀ ਇਕ ਰਿਸ਼ਤੇਦਾਰ ਦਵਿੰਦਰ ਨਵਾਨੀ ਨੇ ਮੀਡੀਆ ਨੂੰ ਦੱਸਿਆ ਕਿ ਗੌੜ ਦੀ ਲਾਸ਼ ਨੂੰ ਦਿੱਲੀ ਵਿਚ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ, ਜੋ ਅੰਤਿਮ ਸੰਸਕਾਰ ਲਈ ਇਸ ਨੂੰ ਮੁਕਤੀਧਾਮ ਲੈ ਕੇ ਆਏ।

ਇਹ ਖ਼ਬਰ ਵੀ ਪੜ੍ਹੋ - ਮਾਤਾ ਵੈਸ਼ਨੋ ਦੇਵੀ ਧਾਮ ਨੇੜਿਓਂ ਮਿਲਿਆ ਅਰਬਾਂ ਦਾ 'ਖਜ਼ਾਨਾ'! ਬਦਲ ਜਾਵੇਗੀ ਦੇਸ਼ ਦੀ ਕਿਸਮਤ

ਪੌੜੀ ਜ਼ਿਲ੍ਹੇ ਦੇ ਕੋਟਦਵਾਰ ਦੇ ਪਦਮਪੁਰ ਖੇਤਰ ਦੇ ਵਾਸੀ ਗੌੜ ਬੈਂਗਲੁਰੂ ਦੀ ਇਕ ਕੰਪਨੀ ਲਈ ਕੰਮ ਕਰਦੇ ਸਨ ਤੇ ਇਕ ਅਧਿਕਾਰਤ ਕੰਪ ਦੇ ਸਿਲਸਿਲੇ ਵਿਚ ਤੁਰਕੀ ਗਏ ਸਨ। 6 ਫ਼ਰਵਰੀ ਨੂੰ ਤੁਰਕੀ ਵਿਚ ਆਏ ਭਿਆਨਕ ਭੂਚਾਲ ਤੋਂ ਬਾਅਦ ਉਹ ਲਾਪਤਾ ਸਨ। ਉਨ੍ਹਾਂ ਦੀ ਲਾਸ਼  ਸ਼ਨਿੱਚਰਵਾਰ ਨੂੰ ਤੁਰਕੀ ਦੇ ਸ਼ਹਿਰ ਮਾਲਾਲਯਾ ਦੇ ਇਕ ਹੋਟਲ ਦੇ ਮਲਬੇ ਵਿਚ ਮਿਲੀ ਸੀ, ਜਿੱਥੇ ਉਹ ਰੁਕੇ ਹੋਏ ਸਨ। 

ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਰਾਜਪਾਲ ਦੀ ਚਿੱਠੀ 'ਤੇ CM ਮਾਨ ਦਾ ਡਟਵਾਂ ਸਟੈਂਡ, ਕਿਹਾ, - "ਮੈਂ ਤੁਹਾਨੂੰ ਨਹੀਂ ਪੰਜਾਬੀਆਂ ਨੂੰ ਜਵਾਬਦੇਹ"

ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਦਾ ਹਵਾਲਾ ਦਿੰਦਿਆਂ ਪਰਿਵਾਰ ਨੇ ਕਿਹਾ ਸੀ ਕਿ ਗੌੜ ਦੀ ਪਛਾਣ ਉਨ੍ਹਾਂ ਦੇ ਹੱਥ 'ਤੇ ਬਣੇ ਓਮ ਦੇ ਟੈਟੂ ਤੋਂ ਹੋਈ। ਉਨ੍ਹਾਂ ਦਾ ਚਿਹਰਾ ਬੁਰੀ ਤਰ੍ਹਾਂ ਨਾਲ ਕੁਚਲਿਆ ਹੋਇਆ ਸੀ। ਗੌੜ ਦੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ ਅਤੇ 6 ਸਾਲ ਦਾ ਮੁੰਡਾ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News