''ਕ੍ਰੇਜੀ ਸੁਮਿਤ'' ਨੇ ਪੈਸਿਆਂ ਲਈ ਆਪਣੀ ਮਾਂ ਦੀ ਵੀ ਬਣਾ ਦਿੱਤੀ ਵੀਡੀਓ!

01/16/2017 10:58:48 AM

ਨਵੀਂ ਦਿੱਲੀ— ਫਰੈਂਕ ਵੀਡੀਓ ਬਣਾਉਣ ਵਾਲੇ ਕ੍ਰੇਜੀ ਸੁਮਿਤ ਨੇ ਕੁਝ ਮਹੀਨੇ ਪਹਿਲਾਂ ਆਪਣੀ ਮਾਂ ਦਾ ਵੀ ਫਰੈਂਕ ਵੀਡੀਓ ਬਣਾਇਆ ਸੀ। ਇਸ ਨੂੰ ਵੀ ਉਸ ਨੇ ਯੂ-ਟਿਊਬ ''ਤੇ ਪਾਇਆ ਸੀ। ਹੁਣ ਤੱਕ ਇਸ ਵੀਡੀਓ ਨੂੰ 7 ਲੱਖ ਤੋਂ ਵਧ ਵਾਰ ਦੇਖਿਆ ਜਾ ਚੁਕਿਆ ਹੈ। ਪੁਲਸ ਨੇ ਸ਼ਨੀਵਾਰ  ਨੂੰ ਵੀ ਇਸ ਪੂਰੀ ਸ਼ਿਕਾਇਤ ਨੂੰ ਲੈ ਕੇ ਸੁਮਿਤ ਅਤੇ ਉਸ ਦੇ ਦੋਸਤ ਸੱਤਿਆਜੀਤ ਤੋਂ ਪੁੱਛ-ਗਿੱਛ ਕੀਤੀ। ਇਸ ਤੋਂ ਬਾਅਦ ਸੁਮਿਤ ਅਤੇ ਉਸ ਦੇ ਦੋਸਤ ਸੱਤਿਆਜੀਤ ਨੂੰ ਛੱਡ ਦਿੱਤਾ। ਪੁਲਸ ਦਾ ਕਹਿਣਾ ਹੈ ਕਿ ਲੜਕੀਆਂ ਦੇ ਬਿਆਨ ਤੋਂ ਬਾਅਦ ਹੀ ਇਨ੍ਹਾਂ ਦੋਹਾਂ ਦੇ ਖਿਲਾਫ ਕਾਰਵਾਈ ਤੈਅ ਹੋਵੇਗੀ।
ਯੂ-ਟਿਊਬ ਨੇ ਇਸ ਤਰ੍ਹਾਂ ਦੇ ਵੀਡੀਓ ਨੂੰ ਵਧਾਉਣ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ। ਪੁਲਸ ਸੂਤਰਾਂ ਅਨੁਸਾਰ ਪੁੱਛ-ਗਿੱਛ ''ਚ ਸੁਮਿਤ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਸ ਨੇ ਮਾਂ ਨਾਲ ਵੀ ਵੀਡੀਓ ਬਣਾਇਆ ਸੀ। ਇਸ ''ਚ ਉਸ ਨੇ ਨਸ਼ੇ ''ਚ ਹੋਣ ਦਾ ਨਾਟਕ ਕੀਤਾ ਸੀ। ਵੀਡੀਓ ''ਚ ਇਹ ਦਿਖਾਇਆ ਗਿਆ ਸੀ ਕਿ ਉਹ ਨਸ਼ੇ ''ਚ ਮਾਂ ਨੂੰ ਦੱਸਦਾ ਹੈ ਕਿ ਉਸ ਦੀ ਪ੍ਰੇਮਿਕਾ ਗਰਭਵਤੀ ਹੋ ਗਈ ਹੈ। ਇਸ ''ਤੇ ਉਸ ਦੀ ਮਾਂ ਦੀ ਪ੍ਰਤੀਕਿਰਿਆ ਨੂੰ ਰਿਕਾਰਡ ਕੀਤਾ ਗਿਆ ਸੀ। ਯੂ-ਟਿਊਬ ''ਤੇ ਇਸ ਵੀਡੀਓ ਨੂੰ ਲੱਖਾਂ ਲੋਕਾਂ ਨੇ ਦੇਖਿਆ। ਸੁਮਿਤ ਨੇ ਪੁਲਸ ਨੂੰ ਦੱਸਿਆ ਇਕ ਯੂ-ਟਿਊਬ ''ਤੇ ਹੁਣ ਤੱਕ ਉਸ ਨੇ ਲਗਭਗ 35 ਫਰੈਂਕ ਵੀਡੀਓ ਪਾਏ ਹਨ। ਇਨ੍ਹਾਂ ਤੋਂ ਉਸ ਨੂੰ ਚੰਗੀ ਕਮਾਈ ਵੀ ਹੋਣ ਲੱਗੀ ਸੀ। ਪੁਲਸ ਨੇ ਸ਼ਨੀਵਾਰ ਨੂੰ ਉਨ੍ਹਾਂ ਲੜਕੀਆਂ ਦੇ ਪਰਿਵਾਰ ਵਾਲਿਆਂ ਨਾਲ ਵੀ ਗੱਲਬਾਤ ਕੀਤੀ ਜੋ ਵੀਡੀਓ ''ਚ ਦਿੱਸ ਰਹੀਆਂ ਹਨ। ਪੁਲਸ ਹੁਣ ਲੜਕੀਆਂ ਦਾ ਬਿਆਨ ਦਰਜ ਕਰੇਗੀ। ਪੁਲਸ ਨੇ ਦੱਸਿਆ ਕਿ ਦੋਸ਼ੀ ਵੀਡੀਓ ''ਚ ਮੌਜੂਦ ਲੜਕੀਆਂ ਦੀ ਸਹਿਮਤੀ ਦਾ ਦਾਅਵਾ ਕਰ ਰਹੇ ਹਨ, ਅਜਿਹੇ ''ਚ ਸੱਚਾਈ ਜਾਣਨ ਲਈ ਇਨ੍ਹਾਂ ਦਾ ਬਿਆਨ ਲੈਣਾ ਜ਼ਰੂਰੀ ਹੈ।


Disha

News Editor

Related News