iPhone ਦਾ ਕ੍ਰੇਜ਼: ਖ਼ਰੀਦਣ ਲਈ ਦੁਬਈ ਪਹੁੰਚ ਗਿਆ ਇਹ ਸ਼ਖ਼ਸ, ਟਿਕਟ 'ਤੇ ਖ਼ਰਚ ਦਿੱਤੇ ਇੰਨੇ ਪੈਸੇ
Tuesday, Sep 20, 2022 - 01:28 PM (IST)
ਗੈਜੇਟ ਡੈਸਕ– ਸਮਾਰਟਫੋਨ ਦੇ ਮਾਮਲੇ ’ਚ ਆਈਫੋਨ ਦੀ ਲੋਕਪ੍ਰਸਿੱਧੀ ਕਿਸੇ ਤੋਂ ਲੁਕੀ ਨਹੀਂ ਹੈ। ਆਈਫੋਨ ਨੂੰ ਪਸੰਦ ਕਰਨ ਵਾਲੇ ਇਸਦੀ ਨਵੀਂ ਸੀਰੀਜ਼ ਦਾ ਇੰਤਜ਼ਾਰ ਵੀ ਬੇਸਬਰੀ ਨਾਲ ਕਰਦੇ ਹਨ। ਹਾਲ ਹੀ ’ਚ ਆਈਫੋਨ ਨੂੰ ਲੈ ਕੇ ਅਜਿਹਾ ਹੀ ਕ੍ਰੇਜ਼ ਵੇਖਣ ਨੂੰ ਮਿਲਿਆ, ਜਦੋਂ ਇਕ ਸ਼ਖ਼ਸ ਆਈਫੋਨ ਲੈਣ ਲਈ ਇਕ ਦਿਨ ਦਾ ਵੀ ਇੰਤਜ਼ਾਰ ਨਹੀਂ ਕਰਨਾ ਚਾਹੁੰਦਾ ਸੀ ਅਤੇ ਆਈਫੋਨ ਖ਼ਰੀਦਣ ਲਈ 40,000 ਰੁਪਏ ਖਰਚ ਕਰਕੇ ਕੇਰਲ ਤੋਂ ਦੁਬਈ ਜਾ ਪਹੁੰਚਿਆ। ਦੱਸ ਦੇਈਏ ਕਿ ਭਾਰਤ ਦੇ ਨਾਲ ਦੁਨੀਆ ਭਰ ’ਚ 7 ਸਤੰਬਰ ਨੂੰ ਆਈਫੋਨ 14 ਸੀਰੀਜ਼ ਨੂੰ ਲਾਂਚ ਕੀਤਾ ਗਿਆ ਹੈ। ਭਾਰਤ ’ਚ 16 ਸਤੰਬਰ ਤੋਂ ਇਸ ਸੀਰੀਜ਼ ਦੀ ਪਹਿਲੀ ਸੇਲ ਸ਼ੁਰੂ ਹੋਈ ਹੈ।
ਇਹ ਵੀ ਪੜ੍ਹੋ- Apple ਯੂਜ਼ਰਜ਼ ਨੂੰ ਸਰਕਾਰ ਦੀ ਚਿਤਾਵਨੀ, ਤੁਰੰਤ ਕਰੋ ਇਹ ਕੰਮ ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ
ਦਰਅਸਲ, ਦੁਬਈ ’ਚ ਆਈਫੋਨ 14 ਸੀਰੀਜ਼ ਦੀ ਸੇਲ ਭਾਰਤ ਤੋਂ ਇਕ ਦਿਨ ਪਹਿਲਾਂ ਯਾਨੀ 15 ਸਤੰਬਰ ਤੋਂ ਸ਼ੁਰੂ ਹੋ ਗਈ ਸੀ। ਅਜਿਹੇ ’ਚ ਕੇਰਲ ਦੇ ਇਸ ਸ਼ਖ਼ਸ ਨੂੰ ਨਵੇਂ ਆਈਫੋਨ ਨੂੰ ਖ਼ਰੀਦਣ ਲਈ ਇਕ ਦਿਨ ਦੀ ਦੇਰੀ ਵੀ ਬਰਦਾਸ਼ਤ ਨਹੀਂ ਹੋਈ ਅਤੇ ਉਹ ਆਈਫੋਨ ਖ਼ਰੀਦਣ ਲਈ ਕੇਰਲ ਤੋਂ ਸਿੱਧਾ ਦੁਬਈ ਪਹੁੰਚ ਗਿਆ।
ਇਹ ਵੀ ਪੜ੍ਹੋ– 24 ਅਕਤੂਬਰ ਤੋਂ ਬਾਅਦ ਇਨ੍ਹਾਂ ਸਮਾਰਟਫੋਨਜ਼ ’ਤੇ ਨਹੀਂ ਚੱਲੇਗਾ WhatsApp, ਜਾਣੋ ਵਜ੍ਹਾ
ਸਭ ਤੋਂ ਪਹਿਲਾਂ ਖ਼ਰੀਦਿਆ ਆਈਫੋਨ
ਦੱਸ ਦੇਈਏ ਕਿ ਆਈਫੋਨ ਖ਼ਰੀਦਣ ਲਈ ਕੇਲਰ ਤੋਂ ਦੁਬਈ ਜਾਣ ਵਾਲਾ ਵਿਅਕਤੀ ਕੋਚੀ ਦਾ ਕਾਰੋਬਾਰੀ ਹੈ, ਜਿਸਦਾ ਨਾਂ ਧੀਰਜ ਪੱਲੀਯਿਲ (Dheeraj Palliyil) ਹੈ। ਧੀਰਜ ਨੂੰ ਆਈਫੋਨ ਨੂੰ ਲੈ ਕੇ ਕਾਫੀ ਕ੍ਰੇਜ਼ ਹੈ। ਇਹੀ ਕ੍ਰੇਜ਼ ਉਸਨੂੰ 2,726 ਕਿਲੋਮੀਟਰ ਦੀ ਯਾਤਰਾ ਕਰਵਾਕੇ ਕੇਰਲ ਤੋਂ ਦੁਬਈ ਲੈ ਗਿਆ। ਪੱਲੀਯਿਲ ਨੂੰ ਇਕ ਦਿਨ ਪਹਿਲਾਂ ਆਈਫੋਨ ਖ਼ਰੀਦਣ ਲਈ ਦੁਬਈ ਜਾਣ ’ਤੇ 40,000 ਰੁਪਏ ਵੀ ਖਰਚ ਕਰਨੇ ਪਏ। ਪੱਲੀਯਿਲ ਫ੍ਰੀ ਵੀਜ਼ਾ ਲੈ ਕੇ ਦੁਬਈ ਗਿਆ ਅਤੇ ਉੱਥੋਂ ਆਈਫੋਨ 14 ਪ੍ਰੋ ਦੇ 512 ਜੀ.ਬੀ. ਵੇਰੀਐਂਟ ਨੂੰ 1,29,000 ਰੁਪਏ ’ਚ ਖ਼ਰੀਦਿਆ।
ਇਹ ਵੀ ਪੜ੍ਹੋ- 10 ਹਜ਼ਾਰ ਰੁਪਏ ਤੋਂ ਘੱਟ ਕੀਮਤ ਆਉਂਦੇ ਹਨ ਇਹ ਸ਼ਾਨਦਾਰ ਸਮਾਰਟਫੋਨ, ਖ਼ਰੀਦਣ ਲਈ ਵੇਖੋ ਪੂਰੀ ਲਿਸਟ
ਫੋਨ ਖ਼ਰੀਦਣ ਦੇ ਨਾਲ ਹੀ ਉਹ ਆਈਫੋਨ 14 ਖ਼ਰੀਦਣ ਵਾਲੇ ਪਹਿਲੇ ਭਾਰਤੀਆਂ ’ਚ ਸ਼ੁਮਾਰ ਹੋ ਗਏ ਹਨ। ਹਾਲਾਂਕਿ, ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਧੀਰਜ ਆਈਫੋਨ ਲਈ ਦੁਬਈ ਗਏ ਹਨ। ਇਸਤੋਂ ਪਹਿਲਾਂ ਵੀ ਉਹ ਚਾਰ ਵਾਰ ਆਈਫੋਨ ਖ਼ਰੀਦਣ ਲਈ ਦੁਬਈ ਦੀ ਯਾਤਰਾ ਕਰ ਚੁੱਕੇ ਹਨ। ਧੀਰਜ ਸਭ ਤੋਂ ਪਹਿਲਾਂ ਸਾਲ 2017 ’ਚ ਆਈਫੋਨ 8 ਖ਼ਰੀਦਣ ਦੁਬਈ ਪਹੁੰਚੇ ਸਨ। ਇਸਤੋਂ ਬਾਅਦ ਧੀਰਜ ਆਈਫੋਨ 12 ਅਤੇ ਆਈਫੋਨ 13 ਪ੍ਰੋ ਨੂੰ ਦੁਬਈ ਤੋਂ ਖ਼ਰੀਦਣ ਵਾਲੇ ਪਹਿਲੇ ਸ਼ਖ਼ਸ ਵੀ ਬਣੇ ਸਨ।
ਇਹ ਵੀ ਪੜ੍ਹੋ- ਇੰਸਟਾਗ੍ਰਾਮ ’ਚ ਜੁੜਿਆ ਨਵਾਂ ਨਿਗਰਾਨੀ ਫੀਚਰ, ਹੁਣ ਬੱਚਿਆਂ ’ਤੇ ਨਜ਼ਰ ਰੱਖ ਸਕਣਗੇ ‘ਮਾਪੇ’