ਸੋਨੀਪਤ: ਪਟੜੀ 'ਚ ਆਈ ਦਰਾੜ, ਟਲਿਆ ਵੱਡਾ ਹਾਦਸਾ
Wednesday, Jan 01, 2020 - 02:57 PM (IST)

ਸੋਨੀਪਤ—ਹਰਿਆਣਾ ਦੇ ਸੋਨੀਪਤ ਜ਼ਿਲੇ ਦੇ ਕੋਲ ਸਥਿਤ ਰਾਜਲੂ ਗੜੀ ਸਟੇਸ਼ਨ ਕੋਲ ਠੰਡ ਕਾਰਨ ਅੰਬਾਲਾ-ਦਿੱਲੀ ਰੇਲਵੇ ਪਟੜੀ 'ਚ ਦਰਾੜ ਪੈ ਗਈ ਪਰ ਰੇਲਵੇ ਕਰਮਚਾਰੀ ਸੰਜੈ ਦੀ ਸੂਝ-ਬੂਝ ਨਾਲ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ। ਰੇਲਵੇ ਪਟੜੀ 'ਚ ਦਰਾੜ ਪੈਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਰੇਲਵੇ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਦਰਾੜ ਠੀਕ ਕਰਨ 'ਚ ਜੁੱਟ ਗਏ।
ਦੱਸਣਯੋਗ ਹੈ ਕਿ ਇਸ ਵਾਰ ਉਤਰੀ ਭਾਰਤ 'ਚ ਠੰਡ ਦਾ ਪ੍ਰਕੋਪ ਜਾਰੀ ਹੈ ਅਤੇ ਇਸ ਠੰਡ ਦੇ ਕਾਰਨ ਅੰਬਾਲਾ-ਦਿੱਲੀ ਰੇਲਵੇ ਪਟੜੀ 'ਚ ਦਰਾੜ ਪੈ ਗਈ। ਗਨੀਮਤ ਨਾਲ ਰੋਜ਼ਾਨਾ ਦੀ ਤਰ੍ਹਾ ਕੀਮੈਨ ਸੰਜੈ ਰੇਲਵੇ ਟ੍ਰੈਕ ਨੂੰ ਚੈੱਕ ਕਰ ਰਿਹਾ ਸੀ ਤਾਂ ਜਦੋਂ ਉਸ ਨੇ ਇਹ ਦਰਾੜ ਦੇਖੀ ਤਾਂ ਤਰੁੰਤ ਜਾਣਕਾਰੀ ਰੇਲਵੇ ਅਧਿਕਾਰੀਆਂ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਰੇਲਵੇ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਦਰਾੜ ਠੀਕ ਕਰਨ ਲੱਗੇ।