ਸਟੈਚੂ ਆਫ਼ ਯੂਨਿਟੀ ''ਚ ਆਈਆਂ ਤਰੇੜਾਂ, ਜਾਣੋ ਵਾਇਰਲ ਫੋਟੋ ਦਾ ਸੱਚ
Tuesday, Sep 10, 2024 - 05:31 PM (IST)
ਕੇਵੜੀਆ (ਭਾਸ਼ਾ)- ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਸਰਦਾਰ ਪਟੇਲ ਦੀ ਮੂਰਤੀ ਯਾਨੀ ਸਟੈਚੂ ਆਫ਼ ਯੂਨਿਟੀ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਫੋਟੋ 'ਚ ਦੇਖਿਆ ਜਾ ਸਕਦਾ ਹੈ ਕਿ ਸਟੈਚੂ ਦੇ ਪੈਰ 'ਚ ਤਰੇੜ ਪੈ ਗਈ ਹੈ। ਇਸ ਫੋਟੋ ਨੂੰ ਹੁਣ ਦਾ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸਰਕਾਰ ਨੇ ਸਟੈਚੂ ਬਣਾਉਣ ਦੌਰਾਨ ਭ੍ਰਿਸ਼ਟਾਚਾਰ ਕੀਤਾ ਸੀ। ਇਸ ਮਾਮਲੇ 'ਚ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਮਲਾ ਦਰਜ ਕੀਤਾ ਹੈ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਨਰਮਦਾ ਜ਼ਿਲ੍ਹੇ ਦੇ ਕੇਵੜੀਆ 'ਚ 182 ਮੀਟਰ ਉੱਚੀ ਇਹ ਮੂਰਤੀ ਇਕ ਵੱਡਾ ਸੈਰ-ਸਪਾਟਾ ਕੇਂਦਰ ਹੈ। ਆਜ਼ਾਦ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵਲੱਭ ਭਾਈ ਪਟੇਲ ਦੇ ਪ੍ਰਤੀ ਸ਼ਰਧਾਂਜਲੀ ਵਜੋਂ ਇਸ ਮੂਰਤੀ ਦਾ ਨਿਰਮਾਣ ਕਰਵਾਇਆ ਗਿਆ ਸੀ। 8 ਸਤੰਬਰ ਸਵੇਰੇ 9.52 'ਤੇ 'ਰਾਗਾ 4 ਇੰਡੀਆ' ਹੈਂਡਲ 'ਤੇ ਕੀਤੇ ਗਏ ਪੋਸਟ 'ਚ ਕਿਹਾ ਗਿਆ ਕਿ ਮੂਰਤੀ 'ਕਦੇ ਵੀ ਡਿੱਗ ਸਕਦੀ ਹੈ, ਕਿਉਂਕਿ ਉਸ 'ਚ ਤਰੇੜਾਂ ਪੈਣ ਲੱਗੀਆਂ ਹਨ।''
ਇਸ ਪੋਸਟ 'ਚ ਇਸ ਮੂਰਤੀ ਦੀ ਇਕ ਪੁਰਾਣੀ ਤਸਵੀਰ ਵੀ ਹੈ, ਜੋ ਉਸ ਦੇ ਨਿਰਮਾਣ ਦੇ ਸਮੇਂ ਦੀ ਲੱਗ ਰਹੀ ਹੈ। ਇਹ ਪੋਸਟ ਹੁਣ ਨਜ਼ਰ ਨਹੀਂ ਆ ਰਹੀ ਹੈ, ਕਿਉਂਕਿ 'ਐਕਸ' ਉਪਯੋਗਕਰਤਾ ਨੇ ਇਸ ਨੂੰ ਹਟਾ ਦਿੱਤਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਗਲਤ ਕਥਨ, ਝੂਠੀ ਸੂਚਨਾ, ਅਫ਼ਵਾਹ ਜਾਂ ਰਿਪੋਰਟ ਬਣਾ ਕੇ ਉਸ ਨੂੰ ਪ੍ਰਸਾਰਿਤ ਕਰਨ ਅਤੇ ਲੋਕਾਂ ਵਿਚਾਲੇ ਡਰ ਜਾਂ ਘਬਰਾਹਟ ਪੈਦਾ ਕਰਨ ਨੂੰ ਲੈ ਕੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 350 (1) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 'ਸਟੈਚੂ ਆਫ਼ ਯੂਨਿਟੀ' ਖੇਤਰ ਵਿਕਾਸ ਅਤੇ ਸੈਰ-ਸਪਾਟਾ ਸ਼ਾਸਨ ਅਥਾਰਟੀ ਦੇ ਯੂਨਿਟ-1 ਦੇ ਉੱਪ ਜ਼ਿਲ੍ਹਾ ਅਧਿਕਾਰੀ ਅਭਿਸ਼ੇਕ ਰੰਜਨ ਸਿਨਹਾ ਦੀ ਸ਼ਿਕਾਇਤ 'ਤੇ ਇਕ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਐੱਫ.ਆਈ.ਆਰ. 'ਚ ਕਿਹਾ ਗਿਆ ਹੈ,''ਅਜਿਹੀ ਝੂਠੀ ਖ਼ਬਰ ਫਲੈਾ ਕੇ ਲੋਕਾਂ ਵਿਚਾਲੇ ਡਰ ਫੈਲਾਉਣ ਅਤੇ ਸ਼ਾਂਤੀ ਭੰਗ ਕਰਨ ਕੋਸ਼ਿਸ਼ ਕੀਤੀ ਗਈ ਹੈ।'' ਇਸ ਮੂਰਤੀ ਨੂੰ ਦੇਖਣ ਵੱਡੀ ਗਿਣਤੀ 'ਚ ਸੈਲਾਨੀ ਆਉਂਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਕਤੂਬਰ 2018 'ਚ ਇਸ ਦਾ ਉਦਘਾਟਨ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8