ਹਿੰਮਤ ਹੈ ਤਾਂ ਭਾਰਤ ਆ ਕੇ ਦਿਖਾਉਣ : ਕੇਂਦਰੀ ਮੰਤਰੀ ਪਾਟਿਲ ਨੇ ਬਿਲਾਵਲ ਭੁੱਟੋ ''ਤੇ ਵਿੰਨ੍ਹਿਆ ਨਿਸ਼ਾਨਾ

Monday, Apr 28, 2025 - 05:13 PM (IST)

ਹਿੰਮਤ ਹੈ ਤਾਂ ਭਾਰਤ ਆ ਕੇ ਦਿਖਾਉਣ : ਕੇਂਦਰੀ ਮੰਤਰੀ ਪਾਟਿਲ ਨੇ ਬਿਲਾਵਲ ਭੁੱਟੋ ''ਤੇ ਵਿੰਨ੍ਹਿਆ ਨਿਸ਼ਾਨਾ

ਸੂਰਤ- ਕੇਂਦਰੀ ਜਲ ਸ਼ਕਤੀ ਮੰਤਰੀ ਸੀ.ਆਰ. ਪਾਟਿਲ ਨੇ 'ਜੇਕਰ ਪਾਣੀ ਰੋਕਿਆ ਗਿਆ ਤਾਂ ਨਦੀਆਂ 'ਚ ਖੂਨ ਵਹੇਗਾ' ਵਾਲੇ ਬਿਆਨ ਨੂੰ ਲੈ ਕੇ ਪਾਕਿਸਤਾਨ ਦੇ ਨੇਤਾ ਬਿਲਾਵਲ ਭੁੱਟੋ-ਜ਼ਰਦਾਰੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ ਅਤੇ ਕਿਹਾ ਹੈ ਕਿ ਅਜਿਹੀਆਂ ਧਮਕੀਆਂ ਦਾ ਕੋਈ ਮਤਲਬ ਨਹੀਂ ਹੈ ਅਤੇ ਬਿਲਾਵਲ 'ਚ ਹਿੰਮਤ ਹੈ ਤਾਂ ਉਸ ਨੂੰ ਭਾਰਤ ਆ ਕੇ ਦਿਖਾਉਣ। ਪਾਟਿਲ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਨੇਤਾ ਬਿਲਾਵਲ ਭੁੱਟੋ ਦੇ ਭੜਕਾਊ ਬਿਆਨ 'ਤੇ ਪ੍ਰਤੀਕਿਰਿਆ ਦਿੱਤੀ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਗੁਆਂਢੀ ਦੇਸ਼ ਨਾਲ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰ ਦਿੱਤਾ, ਜਿਸ ਤੋਂ ਬਾਅਦ ਬਿਲਾਵਲ ਨੇ ਵਿਵਾਦਿਤ ਬਿਆਨ ਦਿੱਤਾ।''

ਇਕ ਨਿਊਜ਼ ਚੈਨਲ ਦੀ ਖ਼ਬਰ ਅਨੁਸਾਰ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਕਿਹਾ,''ਸਿੰਧੂ ਸਾਡੀ ਹੈ ਅਤੇ ਸਾਡੀ ਹੀ ਰਹੇਗੀ- ਜਾਂ ਤਾਂ ਸਾਡਾ ਪਾਣੀ ਇਸ 'ਚ ਬਹੇਗਾ ਜਾਂ ਉਨ੍ਹਾਂ ਦਾ ਖੂਨ।'' ਪਾਟਿਲ ਨੇ ਐਤਵਾਰ ਨੂੰ ਸੂਰਤ ਦੇ ਇਕ ਪ੍ਰੋਗਰਾਮ ਨੂੰ ਸੰਬੋਧ ਕਰਦੇ ਹੋਏ ਕਿਹਾ,''ਮੋਦੀ ਜੀ ਕਹਿੰਦੇ ਹਨ ਕਿ ਪਾਣੀ ਹੈ ਤਾਂ ਤਾਕਤ ਹੈ। ਮੋਦੀ ਸਾਹਿਬ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਪਾਣੀ ਨਹੀਂ ਮਿਲਣਾ ਚਾਹੀਦਾ। ਇਸ ਤੋਂ ਬਿਲਾਵਲ ਨਾਰਾਜ਼ ਹੋ ਗਏ। ਉਹ ਕਹਿੰਦੇ ਹਨ ਕਿ ਜੇਕਰ ਨਦੀ 'ਚ ਪਾਣੀ ਨਹੀਂ ਆਇਆ ਤਾਂ ਭਾਰਤ 'ਚ ਖੂਨ ਦੀ ਨਦੀ ਵਹੇਗੀ।'' ਭਾਜਪਾ ਆਗੂ ਨੇ ਕਿਹਾ,''ਕੀ ਅਸੀਂ ਡਰ ਜਾਵਾਂਗੇ? ਮੈਂ ਉਨ੍ਹਾਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਜੇਕਰ ਉਨ੍ਹਾਂ ਦੇ ਅੰਦਰ ਥੋੜ੍ਹੀ ਜਿਹੀ ਵੀ ਹਿੰਮਤ ਹੈ ਤਾਂ ਉਹ ਇੱਥੇ ਆਉਣ। ਇਸ ਤਰ੍ਹਾਂ ਦੀਆਂ ਧਮਕੀਆਂ ਦੀ ਚਿੰਤਾ ਕੀਤੇ ਬਿਨਾਂ ਪਾਣੀ ਬਚਾਉਣਾ ਸਾਡੀ ਜ਼ਿੰਮੇਵਾਰੀ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News