ਕੁੜੀ ਨੇ ਫੇਸਬੁੱਕ ''ਤੇ ''ਲਾਈਵ'' ਆ ਕੇ ਕੀਤੀ ਖ਼ੁਦਕੁਸ਼ੀ, Meta ਦੇ ਅਲਰਟ ''ਤੇ ਪਹੁੰਚੀ ਪੁਲਸ, ਪਰ...
Friday, Dec 12, 2025 - 11:22 AM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਲਖਨਊ ਤੋਂ ਬੇਹੱਦ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ 24 ਸਾਲਾ ਇਕ ਕੁੜੀ ਨੇ ਫੇਸਬੁੱਕ 'ਤੇ 'ਲਾਈਵ' ਆ ਕੇ ਫਾਹਾ ਲੈ ਕੇ ਜਾਨ ਦੇ ਦਿੱਤੀ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਭੂਤੀ ਖੰਡ ਥਾਣਾ ਇੰਚਾਰਜ ਅਮਰ ਸਿੰਘ ਨੇ ਦੱਸਇਆ ਕਿ ਕੁੜੀ ਮੂਲ ਰੂਪ ਨਾਲ ਅੰਬੇਡਕਰ ਨਗਰ ਜ਼ਿਲ੍ਹੇ ਦੀ ਰਹਿਣ ਵਾਲੀ ਸੀ ਅਤੇ ਲਖਨਊ 'ਚ ਕਿਰਾਏ ਦੇ ਕਮਰੇ 'ਚ ਰਹਿੰਦੀ ਸੀ। ਕੁੜੀ ਨੇ ਅੰਬੇਡਕਰ ਨਗਰ ਜ਼ਿਲ੍ਹੇ ਦੇ ਇਕ ਸਥਾਨਕ ਪੱਤਰਕਾਰ ਖ਼ਿਲਾਫ਼ ਅਤੇ ਫ਼ੌਜ 'ਚ ਤਾਇਨਾਤ ਇਕ ਵਿਅਕਤੀ ਖ਼ਿਲਾਫ਼ ਵੀ ਮਾਮਲਾ ਦਰਜ ਕਰਵਾਇਆ ਸੀ।
ਇਹ ਵੀ ਪੜ੍ਹੋ : 2026 'ਚ ਇਨ੍ਹਾਂ ਰਾਸ਼ੀ ਵਾਲਿਆਂ ਦਾ ਆਏਗਾ Golden Time! ਨਹੀਂ ਆਵੇਗੀ ਪੈਸੇ ਦੀ ਕਮੀ
ਫ਼ੌਜ ਦੇ ਵਿਅਕਤੀ 'ਤੇ ਦੋਸ਼ ਸੀ ਕਿ ਉਸ ਨੇ ਵਿਆਹ ਦਾ ਝਾਂਸਾ ਦੇ ਕੇ ਕਰੀਬ 5 ਤੋਂ 7 ਮਹੀਨੇ ਤੱਕ ਉਸ ਨੂੰ ਧੋਖਾ ਦਿੱਤਾ। ਪੁਲਸ ਅਨੁਸਾਰ ਵੀਰਵਾਰ ਸਵੇਰੇ ਕਰੀਬ 5.30 ਵਜੇ ਕੁੜੀ ਫੇਸਬੁੱਕ 'ਤੇ 'ਲਾਈਵ' ਆਈ। ਇਸ ਦੀ ਸੂਚਨਾ ਮੈਟਾ ਨੇ ਪੁਲਸ ਕੰਟਰੋਲ ਰੂਮ ਨੂੰ ਦਿੱਤੀ। ਥਾਣਾ ਇੰਚਾਰਜ ਨੇ ਦੱਸਿਆ ਕਿ ਕਮਰਾ ਅੰਦਰੋਂ ਬੰਦ ਸੀ, ਇਸ ਲਈ ਦਰਵਾਜ਼ਾ ਤੋੜਣ 'ਚ ਸਮਾਂ ਲੱਗਾ। ਕੁੜੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਦੱਸਿਆ ਕਿ ਲਾਈਵ ਵੀਡੀਓ 'ਚ ਕੁੜੀ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਉਹ ਨਾਟਕ ਨਹੀਂ ਕਰ ਰਹੀ ਸਗੋਂ ਸੱਚੀ ਖ਼ੁਦਕੁਸ਼ੀ ਕਰ ਲਵੇਗੀ। ਹਾਲਾਂਕਿ ਉਸ ਨੇ ਕਿਸੇ ਦਾ ਨਾਂ ਨਹੀਂ ਲਿਆ।
ਇਹ ਵੀ ਪੜ੍ਹੋ : ਹਮੇਸ਼ਾ ਗੋਲ ਕਿਉਂ ਹੁੰਦੇ ਹਨ ਖੂਹ? ਜਾਣੋ ਇਸ ਦੇ ਪਿੱਛੇ ਦਾ ਦਿਲਚਸਪ ਵਿਗਿਆਨਕ ਕਾਰਨ
