ਸੜਕ ਵਿਚਕਾਰ ਬੈਠ ਕੇ ਚਿੱਕੜ ਦੇ ਪਾਣੀ ਨਾਲ ਨਹਾਉਣ ਲੱਗੇ ਨੇਤਾਜੀ, ਜਾਣੋ ਵਜ੍ਹਾ

Wednesday, Aug 21, 2024 - 05:15 PM (IST)

ਸੜਕ ਵਿਚਕਾਰ ਬੈਠ ਕੇ ਚਿੱਕੜ ਦੇ ਪਾਣੀ ਨਾਲ ਨਹਾਉਣ ਲੱਗੇ ਨੇਤਾਜੀ, ਜਾਣੋ ਵਜ੍ਹਾ

ਅਹਿਮਦਨਗਰ- ਮਹਾਰਾਸ਼ਟਰ ਵਿਚ ਲਗਾਤਾਰ ਮੀਂਹ ਦਾ ਦੌਰ ਜਾਰੀ ਹੈ। ਕਈ ਇਲਾਕਿਆਂ ਵਿਚ ਮੋਹਲੇਧਾਰ ਮੀਂਹ ਦੀ ਵਜ੍ਹਾ ਕਰ ਕੇ ਪਾਣੀ ਭਰ ਜਾਣ ਦੀ ਸਮੱਸਿਆ ਪੈਦਾ ਹੋ ਗਈ ਹੈ। ਪਾਣੀ ਭਰਨ ਕਾਰਨ ਆਮ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਰਮਿਆਨ ਇਨ੍ਹਾਂ ਸਮੱਸਿਆਵਾਂ ਨੂੰ ਲੈ ਕੇ ਸੀ. ਪੀ. ਆਈ. ਨੇਤਾ ਸੰਜੇ ਨਾਂਗਰੇ ਨੇ ਅਨੋਖੇ ਤਰੀਕੇ ਨਾਲ ਵਿਰੋਧੀ ਜਤਾਇਆ।

 

ਸੰਜੇ ਨਾਂਗਰੇ ਨੇ ਮਹਾਰਾਸ਼ਟਰ ਦੇ ਅਹਿਮਦਨਗਰ ਵਿਚ ਪਾਣੀ ਭਰ ਜਾਣ ਦੇ ਮੁੱਦੇ 'ਤੇ ਵਿਰੋਧੀ ਪ੍ਰਦਰਸ਼ਨ ਕੀਤਾ। ਸੰਜੇ ਨੇ ਸ਼ੇਵਗਾਂਵ ਵਿਚ ਪ੍ਰਸ਼ਾਸਨ ਖਿਲਾਫ਼ ਵਿਚ ਸੜਕ 'ਤੇ ਚਿੱਕੜ ਦੇ ਪਾਣੀ ਵਿਚ ਬੈਠ ਕੇ ਵਿਰੋਧ ਪ੍ਰਦਰਸ਼ਨ ਕੀਤਾ। ਸੰਜੇ ਟੋਏ 'ਚ ਭਰੇ ਪਾਣੀ ਤੋਂ ਨਹਾਉਂਦੇ ਹੋਏ ਨਜ਼ਰ ਆਏ। ਹੁਣ ਉਨ੍ਹਾਂ ਦਾ ਵੀਡੀਓ ਵਾਇਰਲ ਹੋ ਰਿਹਾ ਹੈ।


author

Tanu

Content Editor

Related News