ਕੋਵਿਡ-19 ਵੈਕਸੀਨ ਲਈ ਸਰਕਾਰ ਨੇ ਤਿਆਰ ਕੀਤੀ CoWIN ਐਪ, ਜਾਣੋ ਰਜਿਸਟ੍ਰੇਸ਼ਨ ਦਾ ਪੂਰਾ ਤਰੀਕਾ
Monday, Jan 04, 2021 - 04:25 PM (IST)
ਗੈਜੇਟ ਡੈਸਕ– ਡਰੱਗ ਕੰਟਰੋਲ ਆਫ ਇੰਡੀਆ (ਡੀ.ਸੀ.ਜੀ.ਆਈ.) ਨੇ ਐਤਵਾਰ ਨੂੰ ਕੋਵਿਡ-19 ਦੇ ਇਲਾਜ ਲਈ 2 ਵੈਕਸੀਨ ਦੇ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਦੋਵੇਂ ਵੈਕਸੀਨ ਕੋਵਿਸ਼ੀਲਡ ਅਤੇ ਕੋਵੈਕਸੀਨ ਹਨ। ਇਨ੍ਹਾਂ ਦੋਵਾਂ ਵੈਕਸੀਨ ਲਈ CoWIN ਐਪ ’ਤੇ ਰਜਿਸਟ੍ਰੇਸ਼ਨ ਕਰਨਾ ਜ਼ਰੂਰੀ ਹੋਵੇਗਾ। ਕੇਂਦਰ ਸਰਕਾਰ ਜਲਦੀ ਹੀ CoWIN ਐਪ ਨੂੰ ਲਾਂਚ ਕਰ ਦੇਵੇਗੀ। ਇਹ ਐਪ ਗੂਗਲ ਪਲੇਅ ਸਟੋਰ ’ਤੇ ਮੁਫ਼ਤ ’ਚ ਡਾਊਨਲੋਡ ਲਈ ਉਪਲੱਬਧ ਹੋਵੇਗੀ। ਇਸ ਐਪ ’ਤੇ ਸਾਰੇ ਨਾਗਰਿਕਾਂ ਨੂੰ ਕੋਵਿਡ-19 ਵੈਕਸੀਨ ਲਈ ਸੈਲਫ ਰਜਿਸਟ੍ਰੇਸ਼ਨ ਕਰਨਾ ਹੋਵੇਗਾ।
ਕੀ ਹੈ CoWIN ਐਪ
CoWIN ਦਾ ਪੂਰਾ ਨਾਮ ‘ਕੋਵਿਡ-19 ਵੈਕਸੀਨ ਇੰਟੈਲੀਜੈਂਸ ਨੈੱਟਵਰਕ’ ਹੈ। ਇਹ eVIN (ਇਲੈਕਟ੍ਰੋਨਿਕ ਵੈਕਸੀਨ ਇੰਟੈਲੀਜੈਂਸ ਨੈੱਟਵਰਕ) ਦਾ ਅਪਗ੍ਰੇਡਿਡ ਵਰਜ਼ਨ ਹੈ। ਇਸ ਨੂੰ ਗੂਗਲ ਪਲੇਅ ਤੋਂ ਇੰਸਟਾਲ ਕੀਤਾ ਜਾ ਸਕੇਗਾ। ਕੋਵਿਡ-19 ਵੈਕਸੀਨ ਦੀ ਟ੍ਰੈਕਿੰਗ ਅਤੇ ਰਜਿਸਟ੍ਰੇਸ਼ਨ ਲਈ CoWIN ਐਪ ਨੂੰ 5 ਹਿੱਸਿਆਂ ’ਚ ਵੰਡਿਆ ਗਿਆ ਹੈ, ਜੋ ਐਡਮਿਨੀਸਟ੍ਰੇਸ਼ਨ, ਰਜਿਸਟ੍ਰੇਸ਼ਨ, ਵੈਕਸੀਨੇਸ਼ਨ, ਬੈਨੀਫਿਸ਼ੀਅਰ, ਐਕਸਨੋਲੇਜਮੈਂਟ ਅਤੇ ਰਿਪੋਰਟ ਹਨ। ਯੂਜ਼ਰ ਜਦੋਂ ਐਪ ’ਚ ਰਜਿਸਟ੍ਰੇਸ਼ਨ ਦਾ ਪ੍ਰੋਸੈਸ ਪੂਰਾ ਕਰ ਲਵੇਗਾ ਤਾਂ ਉਸ ਨੂੰ ਦੱਸਿਆ ਜਾਵੇਗਾ ਕਿ ਉਹ ਕਿਸ ਲੋਕਲ ਅਥਾਰਿਟੀ ’ਚ ਕੋਵਿਡ-19 ਵੈਕਸੀਨ ਲਗਵਾ ਸਕਦਾ ਹੈ।
ਕੋਵਿਡ-19 ਵੈਕਸੀਨੇਸ਼ਨ ਤਿੰਨ ਪੜਾਵਾਂ ’ਚ ਹੋਵੇਗੀ। ਸਭ ਤੋਂ ਪਹਿਲਾਂ ਫਰੰਟ ਲਾਈਨ ਵਰਕਰਾਂ ਦਾ ਵੈਕਸੀਨੇਸ਼ਨ ਹੋਵੇਗਾ, ਜਿਨ੍ਹਾਂ ’ਚ ਹੈਲਥ ਕੇਅਰ ਨਾਲ ਜੁੜੇ ਲੋਕ ਸ਼ਾਮਲ ਹੋਣਗੇ। ਦੂਜੇ ਪੜਾਅ ’ਚ ਐਮਰਜੈਂਸੀ ਵਰਕਰਾਂ ਦਾ ਵੈਕਸੀਨੇਸ਼ਨ ਹੋਵੇਗਾ। ਤੀਜੇ ਪੜਾਅ ’ਚ ਉਨ੍ਹਾਂ ਲੋਕਾਂ ਦਾ ਵੈਕਸੀਨੇਸ਼ਨ ਹੋਵੇਗਾ ਜੋ ਪਹਿਲਾਂ ਤੋਂ ਕਿਸੇ ਬੀਮਾਰੀ ਨਾਲ ਪੀੜਤ ਹਨ। ਇਕ ਵਿਅਕਤੀ ਦੇ ਵੈਕਸੀਨੇਸ਼ਨ ’ਚ ਕਰੀਬ 30 ਮਿੰਟ ਦਾ ਸਮਾਂ ਲੱਗੇਗਾ। ਰਿਪੋਰਟ ਮੁਤਾਬਕ, ਹਰ ਸੈਸ਼ਨ ’ਚ 100 ਲੋਕਾਂ ਦਾ ਵੈਕਸੀਨੇਸ਼ਨ ਹੋਵੇਗਾ।
ਫਿਲਹਾਲ, CO-WIN ਐਪ ਨੂੰ ਅਜੇ ਸਮਾਰਟਫੋਨ ਯੂਜ਼ਰਸ ਲਈ ਉਪਲੱਬਧ ਨਹੀਂ ਕੀਤਾ ਗਿਆ ਪਰ ਇਸ ਨੂੰ ਜਲਦ ਹੀ ਉਪਲੱਬਧ ਕਰ ਦਿੱਤਾ ਜਾਵੇਗਾ, ਅਜਿਹਾ ਸਰਕਾਰ ਦਾ ਦਾਅਵਾ ਹੈ।
ਇੰਝ ਕਰ ਸਕੋਗੇ ਰਜਿਸਟ੍ਰੇਸ਼ਨ
- ਇਸ ਲਈ ਯੂਜ਼ਰ ਨੂੰ ਸਭ ਤੋਂ ਪਹਿਲਾਂ ਗੂਗਲ ਪਲੇਅ ਸਟੋਰ ਜਾਂ ਐਪਲ ਐਪ ਸਟੋਰ ਤੋਂ CO-WIN ਐਪ ਨੂੰ ਡਾਊਨਲੋਡ ਕਰਨਾ ਹੋਵੇਗਾ।
- ਇਸ ਤੋਂ ਬਾਅਦ CO-WIN ਐਪ ’ਤੇ ਰਜਿਸਟ੍ਰੇਸ਼ਨ ਕਰਨੀ ਹੋਵੇਗੀ ਜਿਸ ਵਿਚ ਆਈ.ਡੀ. ਕਾਰਡ, ਡਰਾਈਵਿੰਗ ਲੈਈਸੈਂਸ, ਪਾਰਸੋਪਰਟ ਅਤੇ ਪੈਨਸ਼ਨ ਡਾਕਿਊਮੈਂਟ ਵਰਗੇ 12 ਫੋਟੋ ਆਈ.ਡੀ. ਕਾਰਡ ’ਚੋਂ ਕਿਸੇ ਇਕ ਦਾ ਇਸਤੇਮਾਲ ਕਰਕੇ ਸਕਦੇ ਹੋ।
- ਇਸ ਐਪ ’ਚ ਤੁਹਾਨੂੰ ਸੈਂਟਰ ਅਤੇ ਸਟੇਟ ਦੀਆਂ ਗਾਈਡਲਾਈਨਜ਼ ਦਿੱਤੀਆਂ ਗਈਆਂ ਹੋਣਗੀਆਂ।
- ਆਨਲਾਈਨ ਰਜਿਸਟ੍ਰੇਸ਼ਨ ਪੂਰਾ ਹੋਣ ਤੋਂ ਬਾਅਦ ਯੂਜ਼ਰ ਕੋਲ ਰਜਿਸਟਰਡ ਮੋਬਾਇਲ ਨੰਬਰ ’ਤੇ ਇਕ ਮੈਸੇਜ ਆਏਗਾ। ਇਸ ਵਿਚ ਡਿਊ ਡੇਟ, ਪਲੇਸ ਅਤੇ ਵੈਰੀਫਿਕੇਸ਼ਨ ਦਾ ਸਮਾਂ ਦਿੱਤੀ ਗਿਆ ਹੋਵੇਗਾ।