ਗਾਂ ਨੂੰ ਕਤਲ ਕਰਨ ਦੇ ਸ਼ੱਕ ''ਚ 2 ਵਿਅਕਤੀਆਂ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ

Tuesday, Jun 19, 2018 - 04:15 PM (IST)

ਗਾਂ ਨੂੰ ਕਤਲ ਕਰਨ ਦੇ ਸ਼ੱਕ ''ਚ 2 ਵਿਅਕਤੀਆਂ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ

ਬਿਹਾਰ— ਗਾਂ ਦੇ ਨਾਮ 'ਤੇ ਭੀੜ ਵੱਲੋਂ ਕੁੱਟ-ਕੁੱਟ ਕੇ ਦੇਸ਼ 'ਚ ਇਕ ਹੋਰ ਕਤਲ ਕਰ ਦਿੱਤਾ ਗਿਆ ਹੈ। ਇਹ ਤਾਜ਼ਾ ਘਟਨਾ ਉੱਤਰ ਪ੍ਰਦੇਸ਼ ਦੇ ਹਾਪੁੜ ਤੋਂ ਆਈ ਹੈ। ਪੁਲਸ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲੇ 'ਚ ਗਾਂ ਦੇ ਕਤਲ ਦੇ ਸ਼ੱਕ ਭੀੜ ਨੇ ਕਾਸਿਮ ਅਤੇ ਸਮਹਿਦੀਨ ਨਾਮ ਦੇ ਦੋ ਵਿਅਕਤੀਆਂ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ। ਕੁੱਟਮਾਰ ਕਰਨ ਨਾਲ ਕਾਸਿਮ ਦੀ ਮੌਤ ਹੋ ਗਈ, ਜਦਕਿ ਸਮਿਹਦੀਨ ਬੁਰੀ ਤਰ੍ਹਾਂ ਜ਼ਖਮੀ ਹੋਇਆ ਹੈ। 
ਜਾਣਕਾਰੀ ਮੁਤਾਬਕ ਹਾਪੁੜ ਦੇ ਪਿਲਖੁਆ ਥਾਣਾ ਖੇਤਰ 'ਚ ਪੈਣ ਵਾਲੇ ਬਛੇੜਾ ਖੁਰਦਾ ਪਿੰਡ 'ਚ ਸਮਿਹਦੀਨ ਆਪਣੇ ਖੇਤ 'ਚ ਗਈ ਗਾਂ ਅਤੇ ਇਕ ਵੱਛੇ ਹਿੱਕ ਕੇ ਭੱਜ ਰਿਹਾ ਸੀ, ਉਦੋਂ ਹੀ ਕਿਸੇ ਨੇ ਗਾਂ ਦੇ ਕਤਲ ਦੀਆਂ ਅਫਵਾਹਾਂ ਫੈਲਾ ਦਿੱਤੀਆਂ, ਅਫਵਾਹ ਸੁਣ ਕੇ ਪਿੰਡ ਦੇ ਕੁਝ ਗੁੰਡੇ ਜਮਾ ਹੋ ਗਏ ਅਤੇ ਸਮਿਹਦੀਨ ਅਤੇ ਉਸ ਦੇ ਦੋਸਤ ਕਾਸਿਮ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਘਟਨਾ ਦੀ ਸੂਚਨਾ ਪਾ ਕੇ ਪੁਲਸ ਮੌਕੇ 'ਚੇ ਪਹੁੰਚੀ ਅਤੇ ਦੋਵਾਂ ਵਿਅਕਤੀਆਂ ਨੂੰ ਬੁਰੀ ਤਰ੍ਹਾਂ ਜ਼ਖਮੀ ਅਵਸਥਾ 'ਚ ਹਸਪਤਾਲ ਪਹੁੰਚਾਇਆ, ਜਦਕਿ ਇਲਾਜ ਦੌਰਾਨ ਕਾਸਿਮ ਦੀ ਮੌਤ ਹੋ ਗਈ। ਪੁਲਸ ਨੇ ਇਸ ਮਾਮਲੇ 'ਚ ਕੇਸ ਦਰਜ ਕਰਕੇ 25 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ, ਜਦਕਿ ਇਸ ਘਟਨਾ ਨਾਲ ਇਲਾਕੇ 'ਚ ਤਨਾਅ ਫੈਲ ਗਿਆ ਹੈ, ਜਿਸ ਨੂੰ ਦੇਖਦੇ ਹੋਏ ਜੀ. ਐੱਮ. ਦੇ ਨਿਰਦੇਸ਼ 'ਤੇ ਪਿੰਡ 'ਚ ਸੁਰੱਖਿਆ ਬੱਲ ਤਾਇਨਾਤ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਇਸ ਕਤਲ ਦੇ ਪਿੱਛੇ ਪਿੰਡ ਦੇ ਦਬੰਗਾਂ ਦਾ ਹੱਥ ਦੱਸਿਆ ਦਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਦਬੰਗਾਂ ਨੇ ਗਾਂ ਦੇ ਨਾਮ 'ਤੇ ਪੁਰਾਣੀ ਰੰਜਿਸ਼ ਕੱਢਦੇ ਹੋਏ ਇਸ ਹੱਤਿਆਕਾਂਡ ਨੂੰ ਅੰਜ਼ਾਮ ਦਿੱਤਾ।


Related News