''ਕੋਵੀਸ਼ੀਲਡ ਵੈਕਸੀਨ'' ਦੀ ਦੂਜੀ ਡੋਜ਼ ਲਈ ਬੁਕਿੰਗ ਨਹੀਂ ਹੋਵੇਗੀ ਰੱਦ, ਸਰਕਾਰ ਨੇ ਦਿੱਤਾ ਸਪੱਸ਼ਟੀਕਰਨ

Monday, May 17, 2021 - 09:41 AM (IST)

''ਕੋਵੀਸ਼ੀਲਡ ਵੈਕਸੀਨ'' ਦੀ ਦੂਜੀ ਡੋਜ਼ ਲਈ ਬੁਕਿੰਗ ਨਹੀਂ ਹੋਵੇਗੀ ਰੱਦ, ਸਰਕਾਰ ਨੇ ਦਿੱਤਾ ਸਪੱਸ਼ਟੀਕਰਨ

ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰਾਲੇ ਨੇ ਐਤਵਾਰ ਨੂੰ ਇਹ ਸਾਫ਼ ਕੀਤਾ ਕਿ ਕੋਵੀਸ਼ੀਲਡ ਟੀਕੇ ਦੂਜੀ ਖ਼ੁਰਾਕ ਲਈ ਪਹਿਲਾਂ ਤੋਂ ਲਿਆ ਗਿਆ ਸਮਾਂ (ਅਪੁਆਇੰਟਮੈਂਟ) ਵੈਧ ਰਹੇਗਾ ਅਤੇ ਇਹ ਕੋ-ਵਿਨ ਪੋਰਟਲ 'ਤੇ ਰੱਦ ਨਹੀਂ ਹੋਵੇਗਾ। ਮੰਤਰਾਲੇ ਨੇ ਕਿਹਾ ਕਿ ਕੋ-ਵਿਨ ਪੋਰਟਲ 'ਚ ਜ਼ਰੂਰੀ ਬਦਲਾਅ ਕੀਤੇ ਗਏ ਹਨ, ਜਿਸ ਦੇ ਨਤੀਜੇ ਵਜੋਂ ਪਹਿਲੀ ਖ਼ੁਰਾਕ ਲੈਣ ਤੋਂ ਬਾਅਦ ਲਾਭਾਰਥੀ 84 ਦਿਨਾਂ ਤੋਂ ਘੱਟ ਸਮੇਂ ਦੀ ਮਿਆਦ 'ਚ ਆਨਲਾਈਨ ਸਮਾਂ ਪ੍ਰਾਪਤ ਨਹੀਂ ਕਰ ਸਕੇਗਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਲੁਧਿਆਣਾ ਜੇਲ੍ਹ 'ਚ ਟਕਰਾਏ ਜਾਮ ਤੇ ਹੁੱਕਾ ਪੀਂਦੇ ਦਿਖੇ ਕੈਦੀ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ

ਕੇਂਦਰ ਨੇ 13 ਮਈ ਨੂੰ ਕੋਵੀਸ਼ੀਲਡ ਟੀਕੇ ਦੀ ਪਹਿਲੀ ਅਤੇ ਦੂਜੀ ਖ਼ੁਰਾਕ ਲੈਣ ਦੇ ਸਮੇਂ 'ਚ ਅੰਤਰ ਵਧਾ ਕੇ 12-16 ਹਫ਼ਤੇ ਕਰ ਦਿੱਤਾ ਸੀ। ਮੰਤਰਾਲੇ ਨੇ ਕਿਹਾ ਕਿ ਭਾਰਤ ਸਰਕਾਰ ਨੇ ਇਸ ਬਦਲਾਅ ਸਬੰਧੀ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸੂਚਿਤ ਕੀਤਾ ਗਿਆ ਹੈ। ਕੋਵੀਸ਼ੀਲਡ ਟੀਕੇ ਦੀ ਦੂਜੀ ਖ਼ੁਰਾਕ ਲੈਣ ਲਈ 12-16 ਹਫ਼ਤਿਆਂ ਦੇ ਅੰਤਰ ਨੂੰ ਦਰਸਾਉਣ ਲਈ ਕੋ-ਵਿਨ ਪੋਰਟਲ 'ਚ ਵੀ ਜ਼ਰੂਰੀ ਬਦਲਾਅ ਕੀਤੇ ਗਏ ਹਨ।

ਇਹ ਵੀ ਪੜ੍ਹੋ : ਰਵਨੀਤ ਬਿੱਟੂ ਨੇ ਹੁਣ 'ਨਵਜੋਤ ਸਿੱਧੂ' ਖ਼ਿਲਾਫ਼ ਕਹੀ ਵੱਡੀ ਗੱਲ, ਪਹਿਲਾਂ ਕੈਪਟਨ ਨੂੰ ਦੇ ਚੁੱਕੇ ਨੇ ਨਸੀਹਤ

ਮੰਤਰਾਲੇ ਨੇ ਕਿਹਾ ਕਿ ਮੀਡੀਆ 'ਚ ਆਈਆਂ ਕੁੱਝ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਜਿਨ੍ਹਾਂ ਲਾਭਾਰਥੀਆਂ ਨੇ ਕੋ-ਵਿਨ ਪੋਰਟਲ 'ਤੇ ਦੂਜੀ ਖ਼ੁਰਾਕ ਲਈ 84 ਦਿਨ ਤੋਂ ਘੱਟ ਸਮੇਂ 'ਚ ਸਮਾਂ ਲਿਆ ਹੈ, ਉਨ੍ਹਾਂ ਨੂੰ ਕੋਵੀਸ਼ੀਲਡ ਦੀ ਦੂਜੀ ਖ਼ੁਰਾਕ ਦਿੱਤੇ ਬਿਨਾਂ ਹੀ ਟੀਕਾਕਰਨ ਕੇਂਦਰਾਂ ਤੋਂ ਵਾਪਸ ਭੇਜਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਨਾਭਾ ਜੇਲ੍ਹ 'ਚ ਗੈਂਗਸਟਰ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼, ਪਤਨੀ ਦੇ ਨਾਜਾਇਜ਼ ਸਬੰਧਾਂ ਨੂੰ ਦੱਸਿਆ ਕਾਰਨ

ਸਿਹਤ ਮੰਤਰਾਲੇ ਨੇ ਕਿਹਾ ਕਿ ਜੋ ਲਾਭਾਰਥੀ ਪਹਿਲਾਂ ਹੀ ਦੂਜੀ ਖ਼ੁਰਾਕ ਲਈ ਸਮਾਂ ਲੈ ਚੁੱਕੇ ਹਨ, ਉਹ ਵੈਧ ਰਹੇਗਾ ਅਤੇ ਕੋ-ਵਿਨ 'ਤੇ ਉਸ ਨੂੰ ਰੱਦ ਨਹੀਂ ਕੀਤਾ ਜਾ ਰਿਹਾ ਹੈ। ਲਾਭਾਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਦੂਜੀ ਖ਼ੁਰਾਕ ਲਈ ਪਹਿਲੀ ਖ਼ੁਰਾਕ ਲੈਣ ਦੀ ਤਾਰੀਖ਼ ਤੋਂ 84 ਦਿਨ ਬਾਅਦ ਹੀ ਸਮਾਂ ਪ੍ਰਾਪਤ ਕਰਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News