ਕੋਰੋਨਾ ਮਰੀਜ ਪੂਰੀ ਤਰ੍ਹਾਂ ਠੀਕ ਹੋਣ ਤੋਂ 70 ਦਿਨਾਂ ਬਾਅਦ ਫਿਰ ਮਿਲ ਰਹੇ ਪਾਜ਼ੇਟਿਵ

04/23/2020 10:28:41 PM

ਨਵੀਂ ਦਿੱਲੀ—ਚੀਨ ਨੇ ਕੋਰੋਨਾ ਵਾਇਰਸ ਦੇ ਕਹਿਰ ਨੂੰ ਸਫਲਤਾ ਪੂਰਵਕ ਹੌਲੀ ਕਰ ਦਿੱਤਾ ਹੈ ਅਤੇ ਕਹਿਰ ਜਿਸ ਜਗ੍ਹਾ ਵੁਹਾਨ ਤੋਂ ਫੈਲਿਆ ਸੀ, ਉੱਥੇ ਵੀ ਜਨ-ਜੀਵਨ ਆਮ ਹੋ ਗਿਆ ਹੈ। ਪਰ, ਇਕ ਨਵਾਂ ਰਾਜ਼ ਹੁਣ ਚੀਨ 'ਚ ਡਾਕਟਰਾਂ ਨੂੰ ਹੈਰਾਨ ਕਰ ਰਿਹਾ ਹੈ। ਸਾਰਸ-ਕੋਵ-2 (Sars-CoV-2) ਵਾਇਰਸ ਨਾਲ ਉਭਰਨ ਵਾਲੇ ਰੋਗੀਆਂ ਦੀ ਵਧਦੀ ਗਿਣਤੀ ਅਜਿਹੀ ਹੈ ਜਿਸ ਨਾਲ ਪ੍ਰਭਾਵਿਤਾਂ ਦੇ ਲੱਛਣ ਨਹੀਂ ਦਿਖ ਰਹੇ ਹਨ ਪਰ ਉਹ ਕੋਰੋਨਾ ਪਾਜ਼ੇਟਿਵ ਪਾਏ ਜਾ ਰਹੇ ਹਨ। ਉਹ ਸਾਰੇ ਰੋਗੀ ਠੀਕ ਹੋਣ ਤੋਂ ਬਾਅਦ ਵਾਇਰਸ ਲਈ ਕੀਤੇ ਗਏ ਟੈਸਟ 'ਚ ਨੈਗੇਟਿਵ ਆਏ ਸਨ ਪਰ ਫਿਰ ਕੀਤੇ ਗਏ ਟੈਸਟ 'ਚ ਪਾਜ਼ੇਵਿਟ ਮਿਲੇ ਹਨ। ਡਾਕਰਟਾਂ ਨੇ ਕਿਹਾ ਕਿ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕੁਝ ਮਰੀਜ਼ ਨੈਗੇਟਿਵ ਟੈਸਟ ਦੇ 70 ਦਿਨਾਂ ਬਾਅਦ ਵੀ ਪਾਜ਼ੇਟਿਵ ਮਿਲ ਰਹੇ ਹਨ। ਬਹੁਤ ਸਾਰੇ ਮਰੀਜ ਦੇ ਠੀਕ ਹੋਣ ਦੇ 50-60 ਦਿਨਾਂ ਤੋਂ ਬਾਅਦ ਪ੍ਰਭਾਵਿਤ ਪਾਏ ਗਏ ਹਨ। ਇਕ ਵਿਅਕਤੀ ਨੇ ਦੱਸਿਆ ਕਿ ਉਹ ਕੇਂਦਰ 'ਚ ਇਕ ਫਲੈਟ 'ਚ ਜਾਣ ਤੋਂ ਪਹਿਲਾਂ ਵੁਹਾਨ ਦੇ ਤਿੰਨ ਹਸਪਤਾਲਾਂ 'ਚ ਰੁਕਿਆ ਸੀ। ਉਸ ਨੇ ਫਰਵਰੀ ਦੇ ਤੀਸਰੇ ਹਫਤੇ ਤੋਂ 10 ਤੋਂ ਜ਼ਿਆਦਾ ਟੈਸਟ ਕਰਵਾਏ ਸਨ ਜਿਸ 'ਚ ਕਦੇ ਨੈਗੇਟਿਵ ਰਿਪੋਰਟ ਮਿਲੀ ਪਰ ਜ਼ਿਆਦਾਤਰ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ।

ਉਸ ਨੇ ਕਿਹਾ ਕਿ ਮੈਂ ਠੀਕ ਮਹਿਸੂਸ ਕਰਦਾਂ ਹਾਂ ਅਤੇ ਕੋਈ ਲੱਛਣ ਵੀ ਨਹੀਂ ਦਿਖਾਈ ਦੇ ਰਿਹਾ ਪਰ ਉਹ ਜਾਂਚ ਕਰਦੇ ਹਨ ਅਤੇ ਪਾਜ਼ੇਟਿਵ ਆਉਂਦਾ ਹੈ। ਆਖਿਰ ਇਹ ਵਾਇਰਸ ਹੈ ਕਿ? ਵਾਇਰਸ ਦੇ ਲਈ ਸਕਾਰਾਤਮਕ ਰਹਿਣ ਵਾਲੇ ਲੋਕਾਂ ਦੀ ਸੰਭਾਵਨਾ ਅਤੇ ਇਸ ਲਈ ਸੰਭਾਵਿਤ ਰੂਪ ਨਾਲ ਉਨ੍ਹਾਂ ਦਾ ਪ੍ਰਭਾਵਿਤ ਹੋਣਾ ਅੰਤਰਰਾਸ਼ਟਰੀ ਚਿੰਤਾ ਦਾ ਵਿਸ਼ਾ ਹੈ। ਦਰਅਸਲ, ਕਈ ਦੇਸ਼ ਲਾਕਡਾਊਨ ਨੂੰ ਖਤਮ ਕਰਨਾ ਚਾਹੁੰਦੇ ਹਨ ਅਤੇ ਵਾਇਰਸ ਦੇ ਪ੍ਰਸਾਰ ਨੂੰ ਹੌਲੀ ਹੋਣ ਦੇ ਨਾਲ ਆਰਥਿਕ ਗਤੀਵਿਧੀ ਨੂੰ ਫਿਰ ਤੋਂ ਸ਼ੁਰੂ ਕਰਨਾ ਚਾਹੁੰਦੇ ਹਨ। ਹਾਲਾਂਕਿ ਚੀਨ ਨੇ ਇਸ ਦੇ ਬਾਰੇ 'ਚ ਠੀਕ ਅੰਕੜੇ ਪ੍ਰਕਾਸ਼ਿਤ ਨਹੀਂ ਕੀਤੇ ਹਨ ਕਿ ਇਸ ਤਰ੍ਹਾਂ ਦੇ ਮਰੀਜਾਂ ਦੀ ਗਿਣਤੀ ਕਿੰਨੀ ਹੈ। ਪਰ ਮੰਨਿਆ ਜਾ ਰਿਹਾ ਹੈ ਕਿ ਅਜਿਹੇ ਘਟੋ-ਘੱਟ ਦਰਜਨਾਂ ਮਾਮਲੇ ਹਨ। ਦੱਖਣੀ ਕੋਰੀਆ 'ਚ ਲਗਭਗ 1,000 ਲੋਕ ਚਾਰ ਹਫਤੇ ਜਾਂ ਉਸ ਤੋਂ ਜ਼ਿਆਦਾ ਸਮੇਂ ਤੋਂ ਟੈਸਟ 'ਚ ਪਾਜ਼ੇਟਿਵ ਮਿਲ ਰਹੇ ਹਨ। ਮਹਾਮਾਰੀ ਨਾਲ ਤਬਾਹ ਹੋਏ ਪਹਿਲੇ ਯੂਰਪੀਅਨ ਦੇਸ਼ ਇਟਲੀ 'ਚ ਸਿਹਤ ਅਧਿਕਾਰੀਆਂ ਨੇ ਦੇਖਿਆ ਕਿ ਕੋਰੋਨਾ ਵਾਇਰਸ ਦੇ ਮਰੀਜਾਂ 'ਚ ਇਕ ਮਹੀਨੇ ਤਕ ਵਾਇਰਸ ਲਈ ਸਕਾਰਾਤਮਕ ਟੈਸਟ ਹੋ ਸਕਦੇ ਹਨ।

ਵੁਹਾਨ 'ਚ ਝੋਂਗਨਾਨ ਹਸਪਤਾਲ ਦੇ ਉਪ ਪ੍ਰਧਾਨ ਯੁਆਨ ਯੂਫੇਂਸ ਨੇ ਕਿਹਾ ਕਿ ਅਸੀਂ SARS  ਦੌਰਾਨ ਅਜਿਹਾ ਕੁਝ ਨਹੀਂ ਦੇਖਿਆ ਸੀ। ਉਹ ਸਾਲ 2003 ਦੇ ਗੰਭੀਰ ਤੀਬਰ ਸਾਹ ਸਿੰਡਰੋਮ ਦੇ ਕਹਿਰ ਦਾ ਜ਼ਿਕਰ ਕਰ ਰਹੇ ਸਨ ਜਿਸ ਨੇ ਦੁਨੀਆਭਰ 'ਚ 8,098 ਲੋਕਾਂ ਨੂੰ ਪ੍ਰਭਾਵਿਤ ਕੀਤਾ ਸੀ ਜਿਸ 'ਚ ਸਭ ਤੋਂ ਜ਼ਿਆਦਾ ਮਰੀਜ ਚੀਨ ਦੇ ਸਨ। ਇਸ ਦੌਰਾਨ ਪੇਕਿੰਗ ਯੂਨੀਵਰਸਿਟੀ ਫਰਸਟ ਹਸਪਤਾਲ ਦੇ ਪ੍ਰਭਾਵਿਤ ਰੋਗ ਵਿਭਾਗ ਦੇ ਨਿਰਦੇਸ਼ਕ ਵਾਂਗ ਗੁਈਯਾਂਗ ਨੇ ਮੰਗਲਵਾਰ ਨੂੰ ਇਕ ਬ੍ਰੀਫਿੰਗ 'ਚ ਕਿਹਾ ਕਿ ਅਜਿਹੇ ਰੋਗੀਆਂ 'ਚੋਂ ਜ਼ਿਆਦਾਤਰ 'ਚ ਲੱਛਣ ਦਿਖਾਈ ਨਹੀਂ ਦੇ ਰਹੇ ਸਨ ਅਤੇ ਬਹੁਤ ਘਟ ਲੋਕਾਂ ਨੇ ਉਨ੍ਹਾਂ ਦੀ ਸਥਿਤੀ ਖਰਾਬ ਦੇਖੀ ਸੀ। ਰਾਸ਼ਟਰੀ ਸਿਹਤ ਕਮਿਸ਼ਨ ਦੇ ਇਕ ਅਧਿਕਾਰੀ ਗੁਓ ਯਾਨਹੋਂਗ ਨੇ ਕਿਹਾ ਕਿ ਕੋਰੋਨਾ ਵਾਰਸ ਇਕ ਨਵੇਂ ਤਰ੍ਹਾਂ ਦਾ ਵਾਇਰਸ ਹੈ। ਇਸ ਬੀਮਾਰੀ ਦੇ ਬਾਰੇ 'ਚ ਅਜੇ ਤਕ ਜ਼ਿਆਦਾ ਜਾਣਕਾਰੀ ਨਹੀਂ ਹੈ। ਜਿੰਨਾ ਇਸ ਪ੍ਰਭਾਵ ਦੇ ਬਾਰੇ 'ਚ ਪਤਾ ਹੈ ਉਸ ਤੋਂ ਜ਼ਿਆਦਾ ਚੀਜਾਂ ਦੇ ਬਾਰੇ 'ਚ ਪਤਾ ਨਹੀਂ ਹੈ। ਮਾਹਰ ਅਤੇ ਡਾਕਟਰ ਇਹ ਸਮਝਣ ਲਈ ਸੰਘਰਸ਼ ਕਰ ਰਹੇ ਹਨ ਕਿ ਵਾਇਰਸ ਵੱਖ-ਵੱਖ ਲੋਕਾਂ 'ਚ ਵੱਖ-ਵੱਖ ਰਵੱਈਆ ਕਿਉਂ ਕਰਦਾ ਹੈ।


Karan Kumar

Content Editor

Related News