ਕੋਰੋਨਾ ਆਫ਼ਤ; ਦੇਸ਼ ’ਚ 24 ਘੰਟਿਆਂ ਦੌਰਾਨ 3,741 ਮਰੀਜ਼ਾਂ ਨੇ ਤੋੜਿਆ ਦਮ

Sunday, May 23, 2021 - 11:03 AM (IST)

ਕੋਰੋਨਾ ਆਫ਼ਤ; ਦੇਸ਼ ’ਚ 24 ਘੰਟਿਆਂ ਦੌਰਾਨ 3,741 ਮਰੀਜ਼ਾਂ ਨੇ ਤੋੜਿਆ ਦਮ

ਨਵੀਂ ਦਿੱਲੀ (ਭਾਸ਼ਾ)— ਭਾਰਤ ਵਿਚ ਕੋਰੋਨਾ ਵਾਇਰਸ ਦੇ ਇਕ ਦਿਨ ਵਿਚ 2,40,842 ਨਵੇਂ ਮਾਮਲੇ ਆਏ ਹਨ। ਇਸ ਦੇ ਨਾਲ ਹੀ ਵਾਇਰਸ ਦੇ ਰੋਜ਼ ਆਉਣ ਵਾਲੇ ਮਾਮਲੇ ਲਗਾਤਾਰ 7ਵੇਂ ਦਿਨ 3 ਲੱਖ ਤੋਂ ਹੇਠਾਂ ਰਹੇ। ਕੇਂਦਰੀ ਸਿਹਤ ਮੰਤਰਾਲਾ ਨੇ ਐਤਵਾਰ ਨੂੰ ਦੱਸਿਆ ਕਿ ਦੇਸ਼ ਵਿਚ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 2,65,30,132 ਹੋ ਗਈ ਹੈ। ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ 3,741 ਹੋਰ ਲੋਕਾਂ ਦੀ ਵਾਇਰਸ ਕਾਰਨ ਮੌਤ ਹੋ ਜਾਣ ਨਾਲ ਇਸ ਵਾਇਰਸ ਤੋਂ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 2,99,266 ਹੋ ਗਈ ਹੈ। ਰਾਹਤ ਦੀ ਗੱਲ ਇਹ ਵੀ ਹੈ ਕਿ ਇਕ ਦਿਨ 3,55,102 ਮਰੀਜ਼ਾਂ ਨੇ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਹੈ।

ਇਹ ਵੀ ਪੜ੍ਹੋ: ਸਵਾਲਾਂ ਦੇ ਘੇਰੇ 'ਚ ਕੇਂਦਰ, ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਵੈਕਸੀਨੇਸ਼ਨ ਨੂੰ ਲੈ ਕੇ ਲਾਏ ਗੰਭੀਰ ਇਲਜ਼ਾਮ

PunjabKesari

ਦੇਸ਼ ਵਿਚ ਕੋਵਿਡ-19 ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 28,05,399 ਰਹਿ ਗਈ ਹੈ, ਜੋ ਵਾਇਰਸ ਦੇ ਕੁੱਲ ਮਾਮਲਿਆਂ ਦਾ 10.57 ਫ਼ੀਸਦੀ ਹੈ, ਜਦਕਿ ਕੋਵਿਡ-19 ਨਾਲ ਸਿਹਤਮੰਦ ਹੋਣ ਵਾਲੇ ਲੋਕਾਂ ਦੀ ਦਰ 88.30 ਫ਼ੀਸਦੀ ਹੋ ਗਈ ਹੈ। ਅੰਕੜਿਆਂ ਮੁਤਾਬਕ ਇਸ ਮਹਾਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 2,34,25,467 ਹੋ ਗਈ ਹੈ, ਜਦਕਿ ਵਾਇਰਸ ਨਾਲ ਮੌਤ ਦਰ 1.13 ਫ਼ੀਸਦੀ ਹੈ। 16 ਜਨਵਰੀ 2021 ਤੋਂ ਕੋਰੋਨਾ ਟੀਕਾਕਰਨ ਸ਼ੁਰੂ ਹੋਇਆ। ਦੇਸ਼ ਵਿਚ ਹੁਣ ਤੱਕ 19,50,04,184 ਲੋਕਾਂ ਨੂੰ ਕੋਰੋਨਾ ਦੀ ਵੈਕਸੀਨ ਦਿੱਤੀ ਜਾ ਚੁੱਕੀ ਹੈ। ਪਿਛਲੇ 24 ਘੰਟਿਆਂ ਦੌਰਾਨ 16,04,542 ਲੋਕਾਂ ਨੂੰ ਕੋਰੋਨਾ ਦੇ ਟੀਕੇ ਲਾਏ ਗਏ।

ਇਹ ਵੀ ਪੜ੍ਹੋ: ਭਾਰਤ ’ਚ ਕੋਰੋਨਾ ਮਾਮਲਿਆਂ ’ਚ ਗਿਰਾਵਟ ਪਰ ਇਕ ਦਿਨ 4,194 ਮਰੀਜ਼ਾਂ ਦੀ ਮੌਤ

PunjabKesari

ਭਾਰਤੀ ਆਯੁਵਿਗਿਆਨ ਖੋਜ ਪਰੀਸ਼ਦ (ਆਈ. ਐੱਮ. ਸੀ. ਆਰ.) ਮੁਤਾਬਕ ਦੇਸ਼ ਵਿਚ 22 ਮਈ ਤੱਕ ਕੁੱਲ 32,86,07,937 ਕੋਰੋਨਾ ਨਮੂਨਿਆਂ ਦੀ ਕੋਵਿਡ-19 ਸਬੰਧੀ ਜਾਂਚ ਕੀਤੀ ਗਈ। ਇਨ੍ਹਾਂ ’ਚੋਂ 21,23,782 ਨਮੂਨਿਆਂ ਦੀ ਜਾਂਚ ਸ਼ਨੀਵਾਰ ਨੂੰ ਕੀਤੀ ਗਈ। 

ਇਹ ਵੀ ਪੜ੍ਹੋ: ਦਿੱਲੀ 'ਚ 18-44 ਸਾਲ ਦੇ ਲੋਕਾਂ ਨੂੰ ਫਿਲਹਾਲ ਨਹੀਂ ਲੱਗੇਗੀ ਕੋਰੋਨਾ ਵੈਕਸੀਨ, ਕੇਜਰੀਵਾਲ ਨੇ ਦੱਸੀ ਇਹ ਵਜ੍ਹਾ

ਇਹ ਵੀ ਪੜ੍ਹੋ: ਭਾਰਤ ਪਹੁੰਚੀਆਂ ਸਪੂਤਨਿਕ-ਵੀ ਦੀਆਂ ਡੇਢ ਲੱਖ ਖੁਰਾਕਾਂ, ਜੂਨ ਤੱਕ 50 ਲੱਖ ਹੋ ਸਕਦਾ ਹੈ ਅੰਕੜਾ


author

Tanu

Content Editor

Related News