ਵੱਡੀ ਖ਼ਬਰ: ਇਸ ਸਾਲ ਵੀ ਨਹੀਂ ਹੋਵੇਗੀ ਅਮਰਨਾਥ ਯਾਤਰਾ

Monday, Jun 21, 2021 - 05:39 PM (IST)

ਵੱਡੀ ਖ਼ਬਰ: ਇਸ ਸਾਲ ਵੀ ਨਹੀਂ ਹੋਵੇਗੀ ਅਮਰਨਾਥ ਯਾਤਰਾ

ਜੰਮੂ- ਕੋਰੋਨਾ ਵਾਇਰਸ ਦੀ ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਇਸ ਸਾਲ ਵੀ ਅਮਰਨਾਥ ਯਾਤਰਾ ਰੱਦ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਪਿਛਲੇ ਸਾਲ ਵੀ ਕੋਰੋਨਾ ਮਹਾਮਾਰੀ ਕਾਰਨ ਅਮਰਨਾਥ ਯਾਤਰਾ ਰੱਦ ਕਰਨੀ ਪਈ ਸੀ। ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਯਾਤਰਾ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਹੈ। ਮਨੋਜ ਸਿਨਹਾ ਨੇ ਕਿਹਾ ਕਿ ਲੋਕਾਂ ਦੀ ਸਿਹਤ ਦਾ ਧਿਆਨ ਰੱਖਣਾ ਸਾਡੀ ਪਹਿਲੀ ਤਰਜ਼ੀਹ ਹੈ। ਹਾਲਾਂਕਿ ਸ਼ਰਧਾਲੂ 28 ਜੂਨ ਤੋਂ ਬਾਬਾ ਬਰਫ਼ਾਨੀ ਦੇ ਆਨਲਾਈਨ ਦਰਸ਼ਨ ਕਰ ਸਕਣਗੇ। ਪਵਿੱਤਰ ਗੁਫ਼ਾ ਤੋਂ ਬਾਬਾ ਬਰਫ਼ਾਨੀ ਦੀ ਆਰਤੀ ਦਾ ਪ੍ਰਸਾਰਣ ਕੀਤਾ ਜਾਵੇਗਾ। ਪਿਛਲੇ ਸਾਲ ਵਾਂਗ ਛੜੀ ਮੁਬਾਰਕ ਯਾਤਰਾ ਨਾਲ ਸਿਰਫ਼ ਰਿਵਾਇਤੀ ਪੂਜਾ ਹੀ ਹੋਵੇਗੀ।

ਇਹ ਵੀ ਪੜ੍ਹੋ: ਸੁਨਹਿਰੀ ਜਿੱਤ ਦਾ ਸਾਲ: JKLI ਨੂੰ 1971 ਦੇ ਭਾਰਤ-ਪਾਕਿ ਜੰਗ ਦੀ ਯਾਦ ’ਚ ਮਿਲੀ ‘ਵਿਕਟਰੀ ਫਲੇਮ’

ਦੱਸ ਦੇਈਏ ਕਿ ਹਿਮਾਲਿਆ ਦੇ ਉੱਚਾਈ ਵਾਲੇ ਹਿੱਸੇ ਵਿਚ 3,880 ਮੀਟਰ ਉੱਚਾਈ ’ਤੇ ਸਥਿਤ ਭਗਵਾਨ ਸ਼ਿਵ ਦੇ ਗੁਫ਼ਾ ਮੰਦਰ ਲਈ 56 ਦਿਨਾਂ ਯਾਤਰਾ 28 ਜੂਨ ਨੂੰ ਪਹਿਲਗਾਮ ਅਤੇ ਬਾਲਟਾਲ ਮਾਰਗਾਂ ਤੋਂ ਸ਼ੁਰੂ ਹੋਣੀ ਸੀ ਅਤੇ ਇਹ ਯਾਤਰਾ 22 ਅਗਸਤ ਨੂੰ ਖਤਮ ਹੋਣੀ ਸੀ। ਦੱਸ ਦੇਈਏ ਕਿ ਸਾਲ 2020 ’ਚ ਮਹਾਮਾਰੀ ਕਾਰਨ ਤੀਰਥ ਯਾਤਰਾ ਰੱਦ ਕਰ ਦਿੱਤੀ ਗਈ ਸੀ। 

ਇਹ ਵੀ ਪੜ੍ਹੋ: ਅੰਤਰਰਾਸ਼ਟਰੀ ਯੋਗ ਦਿਵਸ:18 ਹਜ਼ਾਰ ਫੁੱਟ ਦੀ ਉੱਚਾਈ ’ਤੇ ITBP ਜਵਾਨਾਂ ਨੇ ਕੀਤਾ ਯੋਗ (ਵੀਡੀਓ)

ਇਸ ਸਾਲ ਵੀ ਆਰਤੀ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ
ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਰਾਈਨ ਬੋਰਡ ਪਵਿੱਤਰ ਅਮਰਨਾਥ ਗੁਫਾ ਤੋਂ ਆਰਤੀ ਦਾ ਸਿੱਧਾ ਪ੍ਰਸਾਰਣ ਕਰੇਗਾ। ਇਸ ਦੇ ਲਈ, 28 ਜੂਨ ਤੋਂ 22 ਅਗਸਤ ਤੱਕ ਸਵੇਰੇ 6 ਵਜੇ ਤੋਂ 6.30 ਵਜੇ ਅਤੇ ਸ਼ਾਮ 5 ਤੋਂ 5.30 ਵਜੇ ਤੱਕ ਗੁਫਾ ਤੋਂ ਆਰਤੀ ਦਾ ਸਿੱਧਾ ਪ੍ਰਸਾਰਣ ਹੋਵੇਗਾ।

ਇਹ ਵੀ ਪੜ੍ਹੋ: 23 ਸਾਲ ਦੀ ਮਾਵਿਆ ਸੂਦਨ ਨੇ ਵਧਾਇਆ ਦੇਸ਼ ਦਾ ਮਾਣ, ਬਣੀ ਜੰਮੂ ਕਸ਼ਮੀਰ ਦੀ ਪਹਿਲੀ ਮਹਿਲਾ ਫ਼ਾਈਟਰ ਪਾਇਲਟ


author

Tanu

Content Editor

Related News