ਜੰਮੂ-ਕਸ਼ਮੀਰ ''ਚ ਕੋਰੋਨਾ ਦੇ 17 ਨਵੇਂ ਕੇਸ, ਪਾਜ਼ੀਟਿਵ ਕੇਸਾਂ ਦੀ ਗਿਣਤੀ 200 ਤੋਂ ਪਾਰ

04/11/2020 5:54:11 PM

ਜੰਮੂ—ਜੰਮੂ-ਕਸ਼ਮੀਰ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਤੇਜ਼ੀ ਨਾਲ ਵਧ ਰਹੇ ਹਨ। ਜੰਮੂ-ਕਸ਼ਮੀਰ 'ਚ ਸ਼ਨੀਵਾਰ ਨੂੰ 17 ਹੋਰ ਨਵੇਂ ਕੇਸ ਮਿਲੇ ਹਨ। ਇਸ ਦੇ ਨਾਲ ਹੀ ਹੁਣ ਪ੍ਰਦੇਸ਼ 'ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 224 ਹੋ ਗਈ ਹੈ। ਇਨ੍ਹਾਂ 17 ਕੇਸਾਂ 'ਚੋਂ 5 ਜੰਮੂ ਅਤੇ 12 ਕਸ਼ਮੀਰ  ਤੋਂ ਸਾਹਮਣੇ ਆਏ ਹਨ। ਇਸ ਗੱਲ ਦੀ ਪੁਸ਼ਟੀ ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ (ਯੋਜਨਾਬੰਦੀ) ਰੋਹਿਤ ਕਾਂਸਲ ਨੇ ਕੀਤੀ ਹੈ। 

PunjabKesari

ਜੰਮੂ-ਕਸ਼ਮੀਰ ਵਿਚ ਹੁਣ ਤਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਲਗਾਤਾਰ ਪਾਜ਼ੀਟਿਵ ਕੇਸਾਂ ਦੀ ਗਿਣਤੀ ਵੱਧ ਰਹੀ ਹੈ। ਲਾਕਡਾਊਨ ਨੂੰ ਸਫਲ ਬਣਾਉਣ ਲਈ ਪ੍ਰਦੇਸ਼ ਦੀ ਪੁਲਸ ਦੇ ਨਾਲ ਡਰੋਨ ਵੀ ਮਦਦ ਕਰ ਰਹੇ ਹਨ। ਡਰੋਨ ਰਾਹੀਂ ਉਨ੍ਹਾਂ ਖੇਤਰਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ, ਜਿੱਥੇ ਲੋਕਾਂ ਦੀ ਭੀੜ ਹੈ ਅਤੇ ਪੁਲਸ ੇ ਲੋਕਾਂ ਭੀੜ ਇਕੱਠੀ ਨਾ ਕਰਨ ਦੀ ਅਪੀਲ ਕਰ ਰਹੀ ਹੈ। ਜ਼ਿਆਦਾਤਰ ਕੰਮ ਡਰੋਨ ਰਾਹੀਂ ਹੋ ਰਿਹਾ ਹੈ, ਜਿਸ ਥਾਂ ਤੋਂ ਡਰੋਨ ਲੱਗਦੇ ਹਨ ਉਥੇ ਲੋਕਾਂ ਨੂੰ ਘਰਾਂ 'ਚ ਬੰਦ ਰਹਿਣ ਨੂੰ ਕਿਹਾ ਜਾ ਰਿਹਾ ਹੈ। ਦੱਸ ਦੇਈਏ ਕਿ ਕੋਰੋਨਾ ਵਾਇਰਸ ਨੂੰ ਰੋਕਣ ਦਾ ਇਕੋਂ-ਇਕ ਉਪਾਅ ਹੈ-ਲਾਕਡਾਊਨ। ਦੱਸਣਯੋਗ ਹੈ ਕਿ ਦੇਸ਼ ਭਰ 'ਚ ਕੋਰੋਨਾ ਕੇਸਾਂ ਦੀ ਗਿਣਤੀ 7,447 ਤਕ ਪੁੱਜ ਗਈ ਹੈ ਅਤੇ 239 ਲੋਕਾਂ ਦੀ ਮੌਤ ਹੋ ਚੁੱਕੀ ਹੈ।


Tanu

Content Editor

Related News