71 ਦਿਨਾਂ ਬਾਅਦ ਦੇਸ਼ ’ਚ ਆਏ ਸਭ ਤੋਂ ਘੱਟ ਕੋਰੋਨਾ ਦੇ ਮਾਮਲੇ, ਇਕ ਦਿਨ ’ਚ 3303 ਮਰੀਜ਼ਾਂ ਦੀ ਮੌਤ

Sunday, Jun 13, 2021 - 11:28 AM (IST)

ਨਵੀਂ ਦਿੱਲੀ– ਦੇਸ਼ ’ਚ ਕੋਰੋਨਾ ਦੇ ਨਵੇਂ ਮਾਮਲਿਆਂ ’ਚ ਹੁਣ ਕਾਫੀ ਗਿਰਾਵਟ ਆ ਗਈ ਹੈ। ਪਿਛਲੇ ਚਾਰ-ਪੰਜ ਦਿਨਾਂ ਤੋਂ ਕੋਰੋਨਾ ਦੇ ਨਵੇਂ ਮਾਮਲੇ ਇਕ ਲੱਖ ਤੋਂ ਘੱਟ ਆ ਰਹੇ ਹਨ। ਹਾਲਾਂਕਿ, ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ’ਚ ਅਜੇ ਕਮੀ ਨਹੀਂ ਆਈ। ਦੇਸ਼ ’ਚ 24 ਘੰਟਿਆਂ ’ਚ 80 ਹਜ਼ਾਰ ਦੇ ਕਰੀਬ ਨਵੇਂ ਮਾਮਲੇ ਆਏ ਹਨ। ਕੇਂਦਰੀ ਸਿਹਤ ਮੰਤਰਾਲਾ ਵਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ, ਦੇਸ਼ ’ਚ 24 ਘੰਟਿਆਂ ’ਚ ਕੋਰੋਨਾ ਦੇ 80,834 ਨਵੇਂ ਮਾਮਲੇ ਸਾਹਮਣੇ ਆਏ ਹਨ। 

ਇਹ ਵੀ ਪੜ੍ਹੋ– ਕੋਰੋਨਾ ਨੂੰ ਲੈ ਕੇ ਕੇਜਰੀਵਾਲ ਦੀ ਚਿਤਾਵਨੀ, ਦੇਸ਼ ’ਚ ਹੁਣ ਤੀਜੀ ਲਹਿਰ ਦਾ ਖ਼ਤਰਾ

 

ਇਹ ਵੀ ਪੜ੍ਹੋ– ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਦੇ ਫੇਫੜਿਆਂ ਅਤੇ ਪੇਟ ਤਕ ਪੁੱਜਾ ਬਲੈਕ ਫੰਗਸ

ਉਥੇ ਹੀ ਇਕ ਦਿਨ ’ਚ 3303 ਮਰੀਜ਼ਾਂ ਦੀ ਮੌਤ ਹੋ ਗਈ। ਉਥੇ ਹੀ 24 ਘੰਟਿਆਂ ’ਚ 1,32,062 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ, ਯਾਨੀ ਬੀਤੇ ਦਿਨ 54,531 ਐਕਟਿਵ ਕੇਸ ਘੱਟ ਹੋ ਗਏ, ਇਸ ਤੋਂ ਪਹਿਲਾਂ 31 ਮਾਰਚ 2021 ਨੂੰ 72,330 ਮਾਮਲੇ ਦਰਜ ਕੀਤੇ ਗਏ ਸਨ। ਦੇਸ਼ ’ਚ ਕੋਰੋਨਾ ਦੇ ਕੁਲ ਮਾਮਲੇ 2,94,39,989 ਹਨ  ਅਤੇ 2,80,43,446 ਲੋਕ ਠੀਕ ਹੋ ਚੁੱਕੇ ਹਨ। ਉਥੇ ਹੀ 3,70,384 ਮਰੀਜ਼ ਇਸ ਮਹਾਮਾਰੀ ਤੋਂ ਜੰਗ ਹਾਰ ਗਏ ਹਨ। ਦੇਸ਼ ’ਚ ਫਿਲਹਾਲ 10,26,159 ਕੋਰੋਨਾ ਦੇ ਸਰਗਰਮ ਮਾਮਲੇ ਹਨ। ਇਸ ਵਾਇਰਸ ਖ਼ਿਲਾਫ਼ ਜੰਗ ਚ ਵੈਕਸੀਨੇਸ਼ਨ ਮੁਹਿੰਮ ਅਹਿਮ ਭੂਮਿਕਾ ਨਿਭਾਅ ਰਹੀ ਹੈ। ਦੇਸ਼ ’ਚ 25,31,95,048 ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗ ਚੁੱਕੀ ਹੈ। 

ਇਹ ਵੀ ਪੜ੍ਹੋ– ਸਹੁਰੇ ਨੂੰ ਪਿੱਠ 'ਤੇ ਚੁੱਕ ਹਸਪਤਾਲ ਲੈ ਗਈ ਨੂੰਹ ਪਰ ਨਹੀਂ ਬਚਾ ਸਕੀ ਜਾਨ, ਫੋਟੋਆਂ ਖਿੱਚਦੇ ਰਹੇ ਲੋਕ


Rakesh

Content Editor

Related News