ਕੋਵਿਡ ਦੇ ਵਧਦੇ ਮਾਮਲਿਆਂ ਨੇ ਵਧਾਈ ਚੌਥੀ ਲਹਿਰ ਦੀ ਸੰਭਾਵਨਾ, ਪੂਰਨ ਟੀਕਾਕਰਨ ਤੇ ਬੂਸਟਰ ਡੋਜ਼ ਨਾਲ ਕਰੋ ਬਚਾਅ
Monday, Apr 25, 2022 - 01:06 PM (IST)
ਮੁੰਬਈ (ਵਿਸ਼ੇਸ਼)- ਦਿੱਲੀ ਤੇ ਮੁੰਬਈ ’ਚ ਹੌਲੀ-ਹੌਲੀ ਵੱਧ ਰਹੇ ਕੋਵਿਡ ਦੇ ਮਾਮਲਿਆਂ ਨੇ ਇਕ ਵਾਰ ਫਿਰ ਤੋਂ ਦੇਸ਼ ’ਚ ਚੌਥੀ ਲਹਿਰ ਦੀਆਂ ਸੰਭਾਵਨਾਵਾਂ ਨੂੰ ਵਧਾ ਦਿੱਤਾ ਹੈ, ਜਦੋਂ ਦੇਸ਼ ’ਚ ਜਨਜੀਵਨ ਆਮ ਹੋ ਰਿਹਾ ਸੀ ਕੋਵਿਡ ਦੇ ਮਾਮਲਿਆਂ ’ਚ ਗਿਰਾਵਟ ਆ ਰਹੀ ਸੀ। ਇਸ ਦੌਰਾਨ ਅਚਾਨਕ ਭਾਰਤ ’ਚ ਕੋਵਿਡ ਦੇ ਮਾਮਲੇ ਵੱਧ ਰਹੇ ਹਨ। ਭਾਰਤ ’ਚ ਕੋਰੋਨਾ ਵਾਇਰਸ (ਕੋਵਿਡ-19) ਦੀ ਚੌਥੀ ਲਹਿਰ ਦੇ ਖਦਸ਼ੇ ’ਚ ਸਿਹਤ ਮਾਹਿਰ ਕਹਿ ਰਹੇ ਹਨ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਓਮੀਕ੍ਰਾਨ ਦੇ ਨਵੇਂ ਰੂਪ ਸਾਹਮਣੇ ਆ ਰਹੇ ਹਨ, ਜਿਸ ਨਾਲ ਸਾਨੂੰ ਇਕ ਵਾਰ ਫਿਰ ਤੋਂ ਚੌਕਸ ਰਹਿਣ ਦੀ ਜ਼ਰੂਰਤ ਹੈ। ਮਾਹਿਰਾਂ ਨੇ ਜਿੱਥੇ ਇਕ ਵਾਰ ਫਿਰ ਤੋਂ ਮਾਸਕ ਦੀ ਵਰਤੋਂ ’ਤੇ ਜ਼ੋਰ ਦਿੱਤਾ ਹੈ, ਉੱਥੇ ਹੀ ਲੋਕਾਂ ਨੂੰ ਆਪਣਾ ਟੀਕਾਕਰਮ ਪੂਰਣ ਕਰਨ ਦੀ ਸਲਾਹ ਦਿੱਤੀ ਹੈ, ਨਾਲ ਹੀ ਯੋਗ ਵਿਅਕਤੀਆਂ ਨੂੰ ਬੂਸਟਰ ਡੋਜ਼ ਲੈਣ ਲਈ ਵੀ ਕਿਹਾ ਹੈ।
ਇਹ ਵੀ ਪੜ੍ਹੋ : ਗੁਜਰਾਤ ਤੱਟ ਨੇੜੇ 9 ਲੋਕਾਂ ਨਾਲ ਪਾਕਿਸਤਾਨੀ ਕਿਸ਼ਤੀ ਫੜੀ, 280 ਕਰੋੜ ਰੁਪਏ ਦੀ ਹੈਰੋਇਨ ਜ਼ਬਤ
ਭੀੜ ’ਚ ਜਾਣ ਤੋਂ ਕਰੀਏ ਪ੍ਰਹੇਜ਼, ਮਾਸਕ ਪਹਿਨੀਏ
ਇਕ ਮੀਡੀਆ ਰਿਪੋਰਟ ਮੁਤਾਬਕ ਚੌਥੀ ਲਹਿਰ ਦੀ ਸੰਭਾਵਨਾ ’ਤੇ ਗਲੋਬਲ ਹਾਸਪਿਟਲ, ਪਰੇਲ, ਮੁੰਬਈ ’ਚ ਸੀਨੀ. ਕੰਸਲਟੈਂਟ ਪਲਮੋਨੋਲਾਜੀ ਐਂਡ ਕ੍ਰਿਟੀਕਲ ਕੇਅਰ ਡਾ. ਹਰੀਸ਼ ਚਾਫਲੇ ਕਹਿੰਦੇ ਹਨ ਕਿ ਚੀਨ ’ਚ ਕੋਵਿਡ-19 ਦੇ ਵੱਧਦੇ ਮਾਮਲਿਆਂ ਕਾਰਨ ਉੱਥੇ ਮੁਕੰਮਲ ਰੂਪ ਨਾਲ ਲਾਕਡਾਉਨ ਲੱਗਾ ਹੈ, ਜਦਕਿ ਜਰਮਨੀ ਤੇ ਹੋਰ ਯੂਰਪੀ ਦੇਸ਼ਾਂ ’ਚ ਵੀ ਇਸ ਦੀ ਸੰਖਿਆ ਨਹੀਂ ਵਧ ਰਹੀ ਹੈ। ਉਹ ਕਹਿੰਦੇ ਹਨ ਕਿ ਭਾਰਤ ’ਚ ਚੌਥੀ ਲਹਿਰ ਆਉਣ ਦਾ ਡਰ ਜ਼ਰੂਰ ਹੈ ਤੇ ਇਸ ਨੂੰ ਦਿੱਲੀ ਤੇ ਮੁੰਬਈ ’ਚ ਹੌਲੀ-ਹੌਲੀ ਵੱਧਦੇ ਮਾਮਲਿਆਂ ਦਾ ਵੀ ਸਮਰਥਨ ਮਿਲਿਆ ਹੈ। ਸਿਹਤ ਵਿਭਾਗ ਅਨੁਸਾਰ ਦਿੱਲੀ ਨੇ ਬੀਤੇ ਹਫ਼ਤੇ ’ਚ 1,000 ਤੋਂ ਜ਼ਿਆਦਾ ਕੋਵਿਡ-19 ਪੀੜਤਾਂ ਦੀ ਸੂਚਨਾ ਦਿੱਤੀ ਹੈ, ਜੋ 10 ਫਰਵਰੀ ਤੋਂ ਬਾਅਦ ਸਭ ਤੋਂ ਜ਼ਿਆਦਾ ਹੈ। ਬੀਮਾਰੀ ਕਾਰਨ 2 ਮੌਤਾਂ ਹੋਈਆਂ, ਕਿਉਂਕਿ ਪਾਜ਼ੇਟਿਵਿਟੀ ਦਰ ਵਧ ਕੇ 4.82 ਫ਼ੀਸਦੀ ਹੋ ਗਈ ਹੈ। ਡਾ. ਹਰੀਸ਼ ਚਾਫਲੇ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਭੀੜ-ਭਾੜ ਵਾਲੇ ਸਥਾਨਾਂ ਤੇ ਜਾਂਦੇ ਸਮੇਂ ਮਾਸਕ ਦੀ ਵਰਤੋ ਫਿਰ ਤੋਂ ਸ਼ੁਰੂ ਕਰ ਕੇ ਕੋਵਿਡ-19 ਖ਼ਿਲਾਫ਼ ਆਪਣੀ ਸੁਰੱਖਿਆ ਵਧਾਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਭਾਰਤ ਦਾ ਚੀਨ ਨੂੰ ਮੂੰਹ ਤੋੜ ਜਵਾਬ, ਚੀਨੀ ਨਾਗਰਿਕਾਂ ਨੂੰ ਜਾਰੀ ਸੈਲਾਨੀ ਵੀਜ਼ੇ ਕੀਤੇ ਮੁਅੱਤਲ
12 ਵਲੋਂ 18 ਸਾਲ ਦੇ ਬੱਚਿਆਂ ਦਾ ਟੀਕਾਕਰਨ ਜ਼ਰੂਰੀ
ਜਿਵੇਂ ਕਿ ਸੱਚਾਈ ਹੈ ਕਿ ਮਾਸਕ ਹੀ ਇਕ-ਮਾਤਰ ਹਥਿਆਰ ਹੈ, ਜੋ ਸਾਨੂੰ ਪੀੜਤ ਹੋਣ ਤੋਂ ਬਚਾਅ ਸਕਦਾ ਹੈ। ਇਸ ਮਹਾਮਾਰੀ ’ਚ ਮਾਸਕ ਦੀ ਜ਼ਰੂਰਤ ਨੂੰ ਸਮੇਂ ਤੋਂ ਪਹਿਲਾਂ ਹਟਾ ਦਿੱਤਾ ਗਿਆ, ਜਦੋਂ ਕਿ ਕੋਵਿਡ ਅਜੇ ਖਤਮ ਨਹੀਂ ਹੋਇਆ ਸੀ। ਡਾ. ਹਰੀਸ਼ ਚਾਫਲੇ ਨੇ ਕਿਹਾ ਕਿ ਜਿਨ੍ਹਾਂ ਨੇ ਆਪਣਾ ਟੀਕਾਕਰਨ ਪੂਰਾ ਨਹੀਂ ਕੀਤਾ ਹੈ, ਉਨ੍ਹਾਂ ਨੂੰ ਆਪਣਾ ਟੀਕਾਕਰਨ ਪੂਰਾ ਕਰਨਾ ਚਾਹੀਦਾ ਹੈ। ਜੋ ਬੂਸਟਰ ਖੁਰਾਕ ਲਈ ਯੋਗ ਹਨ, ਉਨ੍ਹਾਂ ਨੂੰ ਵੀ ਇਸ ਨੂੰ ਲੈਣਾ ਚਾਹੀਦਾ ਹੈ। ਹੁਣ 12 ਤੋਂ 18 ਸਾਲ ਦੇ ਬੱਚਿਆਂ ਦਾ ਟੀਕਾਕਰਨ ਵੀ ਚੱਲ ਰਿਹਾ ਹੈ । ਇਸ ਲਈ ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਜਲਦ ਤੋਂ ਜਲਦ ਆਪਣੇ ਬੱਚਿਆਂ ਦਾ ਟੀਕਾਕਰਨ ਕਰਾਵਾਉਣ ਤਾਂ ਕਿ ਚੌਥੀ ਲਹਿਰ ਵੀ ਆਏ ਤਾਂ ਵੀ ਇਸ ਉਮਰ ਵਰਗ ਨੂੰ ਗੰਭੀਰ ਰੂਪ ਨਾਲ ਪ੍ਰਭਾਵਿਤ ਹੋਣ ਤੋਂ ਰੋਕਿਆ ਜਾ ਸਕੇ। ਨਾਲ ਹੀ ਇਹ ਸਭ ਤੋਂ ਕਮਜ਼ੋਰ ਸਮੂਹ ਹੈ ਜੋ ਆਸਾਨੀ ਨਾਲ ਪੀੜਤ ਹੋ ਸਕਦਾ ਹੈ ਤੇ ਬਜ਼ੁਰਗਾਂ ’ਚ ਵੀ ਇਸ ਬੀਮਾਰੀ ਨੂੰ ਫੈਲਾਅ ਸਕਦਾ ਹੈ। ਇਸ ਲਈ ਸਾਨੂੰ ਕੋਵਿਡ-19 ਨਿਯਮਾਂ ਦਾ ਪਾਲਣ ਫਿਰ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਤਾਂ ਕਿ ਜੇਕਰ ਚੌਥੀ ਲਹਿਰ ਵੀ ਆਏ ਤਾਂ ਉਹ ਹਲਕੀ ਲਹਿਰ ਹੋਵੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ