ਕੋਵਿਡ-19 : ਦੁਨੀਆ ਭਰ 'ਚ ਕੰਮਬੰਦੀ, WHO ਦੀ ਨੌਜਵਾਨਾਂ ਨੂੰ ਚਿਤਾਵਨੀ

Saturday, Mar 21, 2020 - 09:06 PM (IST)

ਕੋਵਿਡ-19 : ਦੁਨੀਆ ਭਰ 'ਚ ਕੰਮਬੰਦੀ, WHO ਦੀ ਨੌਜਵਾਨਾਂ ਨੂੰ ਚਿਤਾਵਨੀ

ਵਾਸ਼ਿੰਗਟਨ - ਦੁਨੀਆ ਭਰ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ। ਇਸ ਨੂੰ ਦੇਖਦੇ ਹੋਏ ਸ਼ਨੀਵਾਰ ਨੂੰ ਦੁਨੀਆ ਭਰ ਵਿਚ ਕਰੋਡ਼ਾਂ ਲੋਕਾਂ ਲਈ ਹਫਤੇ ਦੀ ਸ਼ੁਰੂਆਤ ਕੰਮਬੰਦੀ ਅਤੇ ਘਰ ਵਿਚ ਬੰਦ ਰਹਿਣ ਨਾਲ ਹੋਈ। ਇਸ ਵਿਚਾਲੇ ਨੌਜਵਾਨਾਂ 'ਤੇ ਇਸ ਵਾਇਰਸ ਦੇ ਅਸਰ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ . ਓ.) ਨੇ ਗੰਭੀਰ ਚਿਤਾਵਨੀ ਦਿੱਤੀ ਹੈ। ਡਬਲਯੂ. ਐਚ . ਓ. ਨੇ ਜ਼ਿਕਰ ਕੀਤਾ ਹੈ ਕਿ ਨੌਜਵਾਨਾਂ ਨੇ ਵੀ ਇਸ ਬੀਮਾਰੀ ਦੀ ਲਪੇਟ ਵਿਚ ਆਉਣ ਦਾ ਪੂਰਾ ਸ਼ੱਕ ਹੈ।

ਇਸ ਗਲੋਬਲ ਮਹਾਮਾਰੀ ਨੇ ਪੂਰੀ ਦੁਨੀਆ ਵਿਚ ਜਨ-ਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਵੱਡੀ ਆਬਾਦੀ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਸਕੂਲ ਅਤੇ ਕਾਰੋਬਾਰ ਬੰਦ ਹੋ ਗਏ ਹਨ ਅਤੇ ਲੱਖਾਂ ਲੋਕ ਘਰਾਂ ਤੋੰ ਕੰਮ ਕਰਨ ਲਈ ਮਜ਼ਬੂਰ ਹਨ ਜਦਕਿ ਬਹੁਤ ਸਾਰੇ ਰੋਜ਼ੀ-ਰੋਟੀ ਗੁਆ ਚੁੱਕੇ ਹਨ। ਭਾਂਵੇ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਅਮਰੀਕਾ ਵਾਇਰਸ ਖਿਲਾਫ ਜੰਗ ਜਿੱਤ ਰਿਹਾ ਹੈ ਪਰ ਵੱਖ-ਵੱਖ ਰਾਜਾਂ ਵਿਚ ਨਾਟਕੀ ਢੰਗ ਨਾਲ ਪਾਬੰਦੀਆਂ ਨੂੰ ਸਖਤ ਕਰ ਦਿੱਤਾ ਹੈ।

PunjabKesari

ਮਿ੍ਰਤਕਾਂ ਦੀ ਗਿਣਤੀ 11,000 ਦੇ ਪਾਰ
ਨਿਊਯਾਰਕ, ਇਲੀਨੋਇਸ ਅਤੇ ਕੈਲੀਫੋਰਨੀਆ ਨੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਅੰਦਰ ਰਹਿਣ ਦਾ ਆਦੇਸ਼ ਦਿੱਤਾ ਹੈ। ਦੁਨੀਆ ਭਰ ਵਿਚ ਵਾਇਰਸ ਕਾਰਨ ਮਿ੍ਰਤਕਾਂ ਦੀ ਗਿਣਤੀ 11000 ਤੋਂ ਪਾਰ ਚਲੀ ਗਈ ਹੈ, ਜਿਨ੍ਹਾਂ ਵਿਚੋਂ 4000 ਮੌਤਾਂ ਇਟਲੀ ਵਿਚ ਹੋਈਆਂ ਹਨ, ਜਿਥੇ ਪਿਛਲੇ ਇਕ ਹਫਤੇ ਵਿਚ ਰੁਜ਼ਾਨਾ ਮਿ੍ਰਤਕਾਂ ਦੀ ਗਿਣਤੀ ਅਚਾਨਕ ਵਧ ਗਈ ਹੈ। ਵਾਇਰਸ ਕਾਰਨ ਬਜ਼ੁਰਗ ਅਤੇ ਹੋਰ ਬੀਮਾਰੀਆਂ ਨਾਲ ਪੀਡ਼ਤ ਵਿਅਕਤੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ।

ਇਸ ਵਿਚਾਲੇ ਡਬਲਯੂ. ਐਚ . ਓ. ਪ੍ਰਮੁਖ ਤੇਦਰੋਸ ਅਦਹਾਨੋਸ ਗੇਬ੍ਰੇਯਸਸ ਨੇ ਅਪੀਲ ਕੀਤੀ ਹੈ ਕਿ ਨੌਜਵਾਨ ਵੀ ਇਸ ਬੀਮਾਰੀ ਦੇ ਪ੍ਰਤੀ ਸੰਵੇਦਨਸ਼ੀਲ ਹਨ। ਤੇਦਰੋਸ ਨੇ ਆਖਿਆ ਕਿ ਅੱਜ ਮੇਰੇ ਕੋਲ ਨੌਜਵਾਨਾਂ ਲਈ ਇਕ ਸੰਦੇਸ਼ ਹੈ, ਤੁਸੀਂ ਇਸ ਤੋਂ ਬਚੇ ਨਹੀਂ ਹੋ। ਇਹ ਵਾਇਰਸ ਹਫਤਿਆਂ ਤੱਕ ਤੁਹਾਨੂੰ ਹਸਪਤਾਲ ਵਿਚ ਦਾਖਲ ਕਰਾ ਸਕਦਾ ਹੈ ਜਾਂ ਤੁਹਾਡੀ ਜਾਨ ਵੀ ਲੈ ਸਕਦਾ ਹੈ। ਉਨ੍ਹਾਂ ਆਖਿਆ ਕਿ ਤੁਸੀਂ ਬੀਮਾਰ ਨਾ ਵੀ ਪਵੋ ਤਾਂ ਤੁਸੀਂ ਕਿਤੇ ਜਾਣ ਬਾਰੇ ਸੋਚ ਰਹੋ, ਇਹ ਕਿਸੇ ਹੋਰ ਦੀ ਜ਼ਿੰਦਗੀ ਅਤੇ ਮੌਤ ਵਿਚਾਲੇ ਦਾ ਅੰਤਰ ਬਣ ਸਕਦਾ ਹੈ।

ਚੀਨ ਵਿਚ ਲਗਾਤਾਰ ਤੀਜੇ ਦਿਨ ਕੋਈ ਘਰੇਲੂ ਮਾਮਲਾ ਨਹੀਂ
ਚੀਨ ਵਿਚ ਸ਼ਨੀਵਾਰ ਨੂੰ ਲਗਾਤਾਰ ਤੀਜੇ ਦਿਨ ਕੋਈ ਘਰੇਲੂ ਮਾਮਲੇ ਸਾਹਮਣੇ ਨਹੀਂ ਆਇਆ ਅਤੇ ਡਬਲਯੂ. ਐਚ . ਓ. ਨੇ ਆਖਿਆ ਕਿ ਚੀਨ ਦਾ ਵੁਹਾਨ ਸ਼ਹਿਰ ਪੂਰੀ ਦੁਨੀਆ ਲਈ ਉਮੀਦ ਦੀ ਕਿਰਣ ਲੈ ਕੇ ਆਇਆ ਹੈ ਪਰ ਖੇਤਰ ਵਿਚ ਵਿਦੇਸ਼ ਤੋਂ ਆਉਣ ਵਾਲਿਆਂ ਮਾਮਲਿਆਂ ਨੂੰ ਲੈ ਕੇ ਚਿੰਤਾ ਵਧ ਗਈ ਹੈ। ਹਾਂਗਕਾਂਗ ਵਿਚ ਸ਼ੁੱਕਰਵਾਰ ਨੂੰ 48 ਸ਼ੱਕੀ ਮਾਮਲੇ ਸਾਹਮਣੇ ਆਏ, ਜੋ ਸੰਕਟ ਸ਼ੁਰੂ ਹੋਣ ਤੋਂ ਬਾਅਦ ਦਿਨ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਉਛਾਲ ਹੈ। ਇਨ੍ਹਾਂ ਸ਼ੱਕੀਆਂ ਵਿਚੋਂ ਜ਼ਿਆਦਾਤਰ ਲੋਕ ਯੂਰਪ ਤੋਂ ਆਏ ਹਨ।

PunjabKesari

ਪੂਰੇ ਯੂਰਪ ਵਿਚ ਸਰਕਾਰਾਂ ਨੇ ਬੰਦੀ ਦੇ ਉਪਾਅ ਸਖਤ ਨਾਲ ਲਾਗੂ ਕਰਨਾ ਜਾਰੀ ਰੱਖਿਆ ਹੋਇਆ ਹੈ। ਇਟਲੀ ਵਿਚ ਸ਼ੁੱਕਰਵਾਰ ਨੂੰ ਸਭ ਤੋਂ ਬੁਰਾ ਦਿਨ ਰਿਹਾ, ਜਿਥੇ 627 ਹੋਰ ਲੋਕਾਂ ਦੀ ਮੌਤ ਹੋ ਗਈ ਅਤੇ ਪ੍ਰਸਾਰ ਨੂੰ ਰੋਕਣ ਦੇ ਯਤਨਾਂ ਦੇ ਬਾਵਜੂਦ ਮਿ੍ਰਤਕਾਂ ਦੀ ਗਿਣਤੀ 4000 ਤੋਂ ਪਾਰ ਪਹੁੰਚ ਗਈ ਹੈ। ਫਰਾਂਸ, ਇਟਲੀ, ਸਪੇਨ ਅਤੇ ਹੋਰ ਯੂਰਪੀ ਦੇਸ਼ਾਂ ਨੇ ਲੋਕਾਂ ਨੂੰ ਘਰ ਵਿਚ ਰਹਿਣ ਨੂੰ ਆਖਿਆ ਹੈ ਅਤੇ ਕੁਝ ਮਾਮਲਿਆਂ ਵਿਚ ਜ਼ੁਰਮਾਨਾ ਲਾਉਣ ਦੀ ਵੀ ਚਿਤਾਵਨੀ ਦਿੱਤੀ ਹੈ। ਬਾਵਰਿਆ ਜਰਮਨੀ ਦਾ ਪਹਿਲਾ ਖੇਤਰ ਹੈ, ਜਿਸ ਨੇ ਕੰਮਬੰਦੀ ਦੇ ਆਦੇਸ਼ ਦਿੱਤੇ ਹਨ।

ਬਿ੍ਰਟੇਨ ਨੇ ਵੀ ਸਖਤ ਪਾਬੰਦੀਆਂ ਦਾ ਕੀਤਾ ਐਲਾਨ
ਯੂਰਪੀ ਸੰਘ ਵਿਚ ਆਪਣੇ ਗੁਆਂਢੀ ਦੀ ਰਾਹ 'ਤੇ ਚੱਲਦੇ ਹੋਏ ਬਿ੍ਰਟੇਨ ਨੇ ਵੀ ਸਖਤ ਪਾਬੰਦੀਆਂ ਦਾ ਐਲਾਨ ਕੀਤਾ ਹੈ ਅਤੇ ਹੁਣ ਪੱਬ, ਰੈਸਤਰਾਂ ਅਤੇ ਸਿਨੇਮਾ ਘਰਾਂ ਨੂੰ ਬੰਦ ਕਰਨ ਨੂੰ ਆਖਿਆ ਹੈ। ਨਾਲ ਹੀ ਪ੍ਰਭਾਵਿਤ ਵਰਕਰਾਂ ਦੀ ਮਜ਼ਦੂਰੀ ਦੀ ਭਰਪਾਈ ਕਰਨ ਦਾ ਵਾਅਦਾ ਕੀਤਾ ਹੈ। ਇਸ ਵਿਚਾਲੇ, ਅਮਰੀਕੀ ਉਪ ਰਾਸ਼ਟਰਪਤੀ ਮਾਇਕ ਪੇਂਸ ਦੇ ਦਫਤਰ ਵਿਚ ਇਕ ਕਰਮਚਾਰੀ ਕੋਰੋਨਾਵਾਇਰਸ ਤੋਂ ਇਨਫੈਕਟਡ ਪਾਇਆ ਗਿਆ ਹੈ। ਕੋਵਿਡ-19 ਕਾਰਨ ਦੁਨੀਆ ਭਰ ਵਿਚ ਮਰਨ ਵਾਲੇ ਅੱਧੇ ਤੋਂ ਜ਼ਿਆਦਾ ਯੂਰਪ ਵਿਚ ਹਨ।

ਵਾਇਰਸ ਦਾ ਪ੍ਰਕੋਪ ਅਫਰੀਕਾ ਅਤੇ ਪੱਛਮੀ ਏਸ਼ੀਆ 'ਤੇ ਵੀ ਵੱਧਦਾ ਜਾ ਰਿਹਾ ਹੈ। ਗੇਬੋਨ ਵਿਚ ਉਪ ਸਹਾਰਾ ਅਫਰੀਕਾ ਵਿਚ ਹੋਈ ਦੂਜੀ ਮੌਤ ਦਾ ਮਾਮਲਾ ਸਾਹਮਣਾ ਆਇਆ ਹੈ ਜਦਕਿ ਪੂਰੇ ਅਫਰੀਕਾ ਵਿਚ 900 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ ਅਤੇ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਉਥੇ ਈਰਾਨ ਵਿਚ ਸੀਨੀਅਰ ਨੇਤਾ ਅਯਾਤੁੱਲਾ ਅਲੀ ਖਾਮਨੇਈ ਅਤੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਪ੍ਰਕੋਪ ਨਾਲ ਦੇਸ਼ ਨੂੰ ਉਭਾਰਨ ਦਾ ਵਾਅਦਾ ਕੀਤੀ ਪਰ ਸਖਤ ਪਾਬੰਦੀਆਂ ਲਗਾਉਣ ਵਿਚ ਵਿਸ਼ਵ ਦੇ ਹੋਰ ਦੇਸ਼ਾਂ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ। ਲਾਤਿਨ ਅਮਰੀਕਾ ਵਿਚ ਕਿਊਬਾ ਅਤੋ ਬੋਲੀਵਿਆ ਦੋਹਾਂ ਨੇ ਆਪਣੀਆਂ ਸਰਹੱਦਾਂ ਬੰਦ ਕਰਨ ਦਾ ਐਲਾਨ ਕੀਤਾ ਹੈ।

PunjabKesari


author

Khushdeep Jassi

Content Editor

Related News