ਨਹੀਂ ਰੁੱਕ ਰਹੇ ''ਕੋਰੋਨਾ'' ਯੋਧਿਆਂ ''ਤੇ ਹਮਲੇ, ਸਕ੍ਰੀਨਿੰਗ ਲਈ ਗਏ ASI ਨੂੰ ਕੀਤਾ ਲਹੂ-ਲੁਹਾਨ

04/23/2020 11:47:39 AM

ਸ਼ਯੋਪੁਰ— ਮੱਧ ਪ੍ਰਦੇਸ਼ ਵਿਚ ਕੋਰੋਨਾ ਯੋਧਿਆਂ 'ਤੇ ਹਮਲੇ ਰੁੱਕਣ ਦਾ ਨਾਮ ਨਹੀਂ ਲੈ ਰਹੇ ਹਨ। ਰਾਏਸੇਨ 'ਚ ਪਹਿਲਾਂ ਜਾਂਚ ਲਈ ਪਿੰਡ 'ਚ ਗਈ ਸਿਹਤ ਵਿਭਾਗ ਟੀਮ ਨੂੰ ਧਮਕੀ ਦੇ ਕੇ ਵਾਪਸ ਭੇਜ ਦਿੱਤਾ। ਉੱਥੇ ਹੀ ਹੁਣ ਸ਼ਯੋਪੁਰ ਜ਼ਿਲੇ ਵਿਚ ਸਕ੍ਰੀਨਿੰਗ ਲਈ ਗਈ ਟੀਮ 'ਤੇ ਲੋਕਾਂ ਵਲੋਂ ਪਥਰਾਅ ਹੋਇਆ, ਜਿਸ 'ਚ ਏ. ਐੱਸ. ਆਈ. ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ ਪੁਲਸ ਨੇ ਸਖਤੀ ਦਿਖਾਉਂਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦਰਅਸਲ ਸ਼ਯੋਪੁਰ ਜ਼ਿਲੇ ਦੇ ਗਸਵਾਨੀ ਪਿੰਡ ਦੇ ਗੰਗਾਰਾਮ ਸ਼ਿਵਹਰੇ ਦਾ ਬੇਟਾ ਗੋਪਾਲ ਹਾਲ ਹੀ 'ਚ ਇੰਦੌਰ ਤੋਂ ਪਰਤੇ ਹਨ। ਮੈਡੀਕਲ ਟੀਮ ਸੂਚਨਾ ਮਿਲਣ ਤੋਂ ਬਾਅਦ ਪਿੰਡ ਸਕ੍ਰੀਨਿੰਗ ਲਈ ਗਈ ਸੀ। ਪਿੰਡ ਪਹੁੰਚ ਕੇ ਜਦੋਂ ਡਾਕਟਰਾਂ ਨੇ ਗੰਗਾਰਾਮ ਤੋਂ ਬੇਟੇ ਨੂੰ ਬੁਲਾਉਣ ਲਈ ਕਿਹਾ ਤਾਂ ਉਸ ਨੇ ਟੀਮ ਨਾਲ ਬਦਸਲੂਕੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਡਾਕਟਰਾਂ ਦੀ ਟੀਮ ਨੇ ਪੁਲਸ ਨੂੰ ਫੋਨ ਕਰ ਕੇ ਮਦਦ ਮੰਗੀ।

PunjabKesari

ਮੌਕੇ 'ਤੇ ਬਲ ਨਾਲ ਪਹੁੰਚੇ ASI—
ਡਾਕਟਰਾਂ ਦੀ ਸੂਚਨਾ 'ਤੇ ਏ. ਐੱਸ. ਆਈ. ਸ਼੍ਰੀਰਾਮ ਅਵਸਥੀ ਬਲ ਨਾਲ ਪਿੰਡ ਪੁੱਜੇ। ਪੁਲਸ ਨੂੰ ਦੇਖਦੇ ਹੀ ਗੰਗਾਰਾਮ ਦਾ ਪਰਿਵਾਰ ਭੜਕ ਗਿਆ ਅਤੇ ਉਸ ਦੇ ਪਰਿਵਾਰ ਦੇ ਲੋਕਾਂ ਨੇ ਪੁਲਸ 'ਤੇ ਪਥਰਾਅ ਸ਼ੁਰੂ ਕਰ ਦਿੱਤਾ। ਸਿਹਤ ਟੀਮ ਨੂੰ ਬਚਾਉਣ ਦੇ ਚੱਕਰ ਵਿਚ ਏ. ਐੱਸ. ਆਈ. ਖੁਦ ਹੀ ਜ਼ਖਮੀ ਹੋ ਗਏ। ਉਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜ਼ਿਲੇ ਦੇ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਘਟਨਾ ਬਾਰੇ ਤੁਰੰਤ ਜਾਣਕਾਰੀ ਦਿੱਤੀ ਗਈ। ਏ. ਐੱਸ. ਆਈ. ਨੇ ਕਿਹਾ ਕਿ ਅਸੀਂ ਲੋਕ ਉਨ੍ਹਾਂ ਨੂੰ ਸਮਝਾ ਰਹੇ ਸੀ ਕਿ ਤੁਹਾਡੀ ਸੁਰੱਖਿਆ ਲਈ ਸਕ੍ਰੀਨਿੰਗ ਜ਼ਰੂਰੀ ਹੈ, ਤਾਂ ਅੱਗੋਂ ਲੋਕਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ। ਓਧਰ ਸ਼ਯੋਪੁਰ ਐੱਸ. ਪੀ. ਨੇ ਕਿਹਾ ਕਿ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁੱਖ ਦੋਸ਼ੀ 'ਤੇ ਰਾਸੁਕਾ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਪ੍ਰੋਟੋਕਾਲ ਦੇ ਹਿਸਾਬ ਨਾਲ ਮੈਡੀਕਲ ਟੀਮ ਜ਼ਿਲੇ 'ਚ ਬਾਹਰ ਤੋਂ ਆਏ ਲੋਕਾਂ ਦੀ ਸਕ੍ਰੀਨਿੰਗ ਕਰੇਗੀ। ਜੇਕਰ ਕੋਈ ਸਹਿਯੋਗ ਨਹੀਂ ਕਰੇਗਾ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।


Tanu

Content Editor

Related News