ਵਾਇਰਸ ਕਿਵੇਂ ਪੈਦਾ ਹੋਇਆ ਹੁਣ ਕਦੇ ਪਤਾ ਨਹੀਂ ਲੱਗੇਗਾ
Sunday, Oct 31, 2021 - 01:06 PM (IST)
ਲੈਬ ਲੀਕ ਥਿਊਰੀ ਦੀ ਜਾਂਚ ਕਰ ਰਹੀਆਂ ਅਮਰੀਕੀ ਖੁਫੀਆ ਏਜੰਸੀਆਂ ਨੇ ਕੀਤੇ ਹੱਥ ਖੜ੍ਹੇ
ਨੈਸ਼ਨਲ ਡੈਸਕ– ਕੋਵਿਡ-19 ਮਹਾਮਾਰੀ ਦਾ ਵਾਇਰਸ ਸਾਰਸ-ਕੋਵ-2 ਕਿਥੋਂ ਅਤੇ ਕਿਵੇਂ ਪੈਦਾ ਹੋਇਆ, ਇਹ ਹਮੇਸਾ ਲਈ ਭੇਦ ਹੀ ਰਹਿ ਜਾਏਗਾ। ਵਾਇਰਸ ਦੀ ਲੈਬ ਲੀਕ ਥਿਊਰੀ ਦੀ ਜਾਂਚ ਕਰ ਰਹੀਆਂ ਅਮਰੀਕੀ ਖੁਫੀਆ ਏਜੰਸੀਆਂ ਨੇ ਜਾਂਚ ਤੋਂ ਹੱਥ ਖੜ੍ਹੇ ਕਰਦੇ ਹੋਏ ਇਹ ਕਿਹਾ ਹੈ।
ਵਾਸ਼ਿੰਗਟਨ ਪੋਸਟ ਵਿਚ ਛਪੀ ਰਿਪੋਰਟ ਮੁਤਾਬਕ ਖੁਫੀਆ ਏਜੰਸੀਆਂ ਨੇ ਸ਼ੁੱਕਰਵਾਰ ਨੂੰ ਇਹ ਸਪਸ਼ਟ ਕਰ ਦਿੱਤਾ ਕਿ ਚੀਨ ਨੇ ਵਾਇਰਸ ਦੀ ਉਤਪੱਤੀ ਦੇ ਸਬੰਧ ਵਿਚ ਕੋਈ ਵਿਗਿਆਨਕ ਜਾਣਕਾਰੀ ਅਤੇ ਸਬੂਤ ਕੱਢ ਸਕਣ ਵਿਚ ਉਨ੍ਹਾਂ ਨੂੰ ਕੋਈ ਠੋਸ ਸਫਲਤਾ ਨਹੀਂ ਮਿਲੀ ਹੈ। ਇਸ ਲਈ ਵਾਇਰਸ ਕੁਦਰਤੀ ਤੌਰ ’ਤੇ ਪੈਦਾ ਹੋਇਆ ਜਾਂ ਇਹ ਹਾਦਸੇ ਨਾਲ ਲੈਬ ਤੋਂ ਲੀਕ ਹੋਇਆ, ਇਹ ਦੋਨੋਂ ਗੱਲਾਂ ਹੀ ਸੰਭਵ ਹਨ।
ਇਹ ਵੀ ਪੜ੍ਹੋ– 1 ਨਵੰਬਰ ਤੋਂ ਇਨ੍ਹਾਂ ਐਂਡਰਾਇਡ ਤੇ ਆਈਫੋਨ ਮਾਡਲਾਂ ’ਤੇ ਨਹੀਂ ਚੱਲੇਗਾ WhatsApp, ਵੇਖੋ ਪੂਰੀ ਲਿਸਟ
ਚਾਰ ਏਜੰਸੀਆਂ ਸ਼ਾਮਲ ਸਨ
ਵਾਇਰਸ ਦੀ ਉਤਪੱਤੀ ਅਤੇ ਇਹ ਪਤਾ ਲਗਾਉਣ ਲਈ ਕਿ ਕੀ ਇਹ ਕੋਈ ਜੈਵਿਕ ਹਥਿਆਰ ਹੈ, ਅਮਰੀਕਾ ਵਿਚ ਇੰਜੈਲੀਜੈਂਸ ਕੌਂਸਲ ਬਣਾਈ ਗਈਸੀ, ਜਿਸ ਵਿਚ ਚਾਰ ਰਾਸ਼ਟਰੀ ਖੁਫੀਆ ਏਜੰਸੀਆਂ ਸ਼ਾਮਲ ਕੀਤੀਆਂ ਗਈਆਂ ਸਨ। ਹਾਲਾਂਕਿ ਏਜੰਸੀਆਂ ਇਸ ’ਤੇ ਇਕ ਮਤ ਦਿਖਦੀਆਂ ਹਨ ਕਿ ਵਾਇਰਸ ਜੈਵਿਕ ਹਥਿਆਰ ਨਹੀਂ ਹੈ ਅਤੇ ਇਸਦੀ ਲੈਬ ਵਿਚ ਇੰਜੀਨੀਅਰਿੰਗ ਨਹੀਂ ਹੋਈ। ਹਾਲਾਂਕਿ ਇਸਦਾ ਕਾਰਨ ਇਹ ਹੈ ਕਿ ਜੈਵਿਕ ਇੰਜੀਨੀਅਰਿੰਗ ਨੂੰ ਸਾਬਿਤ ਕਰਨਾ ਬੇਹੱਦ ਮੁਸ਼ਕਲ ਹੈ ਅਤੇ ਇਸਦੇ ਕੋਈ ਠੋਸ ਵਿਗਿਆਨਕ ਸਬੂਤ ਨਹੀਂ ਹਨ।
ਇਹ ਵੀ ਪੜ੍ਹੋ– ‘ਟੈਸਲਾ ਨੇ 2,791 ਮਾਡਲ 3 ਅਤੇ ਮਾਡਲ ਵਾਈ ਵਾਹਨਾਂ ਨੂੰ ਵਾਪਸ ਮੰਗਵਾਇਆ’
ਪਰਦਾ ਪਾਇਆ ਗਿਆ
ਓਹੀਓ ਤੋਂ ਰਿਪਬਲੀਕਨ ਸੰਸਦ ਮੈਂਬਰ ਅਤੇ ਪੇਸ਼ੇ ਵਿਚ ਡਾਕਟਰ ਰਹੇ ਬ੍ਰਾਡ ਵੇਸਟ੍ਰੱਪ ਨੇ ਇਸ ਰਿਪੋਰਟ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਆਮ ਲੋਕਾਂ ਨੂੰ ਸਮਝਾਉਣ ਲਈ ਇਹ ਕਿਹਾ ਜਾ ਸਕਦਾ ਹੈ ਕਿ ਦੋ ਵਾਇਰਸ ਆਪਸ ਵਿਚ ਘੁਲੇ-ਮਿਲੇ ਅਤੇ ਉਨ੍ਹਾਂ ਨੇ ਤੀਸਰਾ ਬੇਹੱਦ ਖਤਰਨਾਕ ਵਾਇਰਸ ਤਿਆਰ ਕਰ ਦਿੱਤਾ। ਮੈਂ ਇਹ ਤਾਂ ਯਕੀਨੀ ਤੌਰ ’ਤੇ ਨਹੀਂ ਕਹਿ ਸਕਦਾ ਕਿ ਕੋਵਿਡ-19 ਖੋਜ ਨਾਲ ਜੁੜੇ ਕੋਈ ਹਾਦਸੇ ਨਾਲ ਫੈਲਿਆ ਜਾਂ ਚਮਗਿੱਦੜਾਂ ਦੀ ਸੈਂਪਲਿੰਗ ਟ੍ਰਿਪ ਦੌਰਾਨ ਇਨਫੈਕਸ਼ਨ ਇਨਸਾਨ ਵਿਚ ਆਇਆ ਪਰ ਮੈਂ ਇਸ ’ਤੇ 100 ਫੀਸਦੀ ਯਕੀਨੀ ਹਾਂ ਕਿ ਪੂਰੇ ਮਾਮਲੇ ’ਤੇ ਇਕ ਵੱਡਾ ਪਰਦਾ ਪਾਇਆ ਗਿਆ ਹੈ।
ਇਹ ਵੀ ਪੜ੍ਹੋ– Nikon ਨੇ ਲਾਂਚ ਕੀਤਾ ਨਵਾਂ ਪ੍ਰੋਫੈਸ਼ਨਲ ਕੈਮਰਾ, ਕੀਮਤ ਜਾਣ ਹੋ ਜਾਓਗੇ ਹੈਰਾਨ