ਕੋਵਿਡ-19 ਦੀ ਆਫਤ ਦਰਮਿਆਨ ਹਿੰਦ ਪ੍ਰਸ਼ਾਂਤ ਖੇਤਰ ''ਚ ਵਧਿਆ ਤਣਾਅ

Thursday, Apr 23, 2020 - 05:23 PM (IST)

ਕੋਵਿਡ-19 ਦੀ ਆਫਤ ਦਰਮਿਆਨ ਹਿੰਦ ਪ੍ਰਸ਼ਾਂਤ ਖੇਤਰ ''ਚ ਵਧਿਆ ਤਣਾਅ

ਨਵੀਂ ਦਿੱਲੀ (ਵਾਰਤਾ)— ਕੋਰੋਨਾ ਮਹਾਮਾਰੀ ਦਰਮਿਆਨ ਹਿੰਦ-ਪ੍ਰਸ਼ਾਂਤ ਖੇਤਰ ਵਿਚ ਇਕ ਹੋਰ ਸੰਕਟ ਦੀ ਆਹਟ ਸੁਣਾਈ ਦੇ ਰਹੀ ਹੈ। ਦੱਖਣੀ ਚੀਨ ਸਾਗਰ ਦੇ ਵਿਵਾਦਿਤ ਖੇਤਰ 'ਚ ਚੀਨੀ ਹਮਲਾ ਵੱਧਣ ਨਾਲ ਹੀ ਅਮਰੀਕੀ ਜਨ ਸੈਨਾ ਦੇ ਜੰਗ ਜਹਾਜ਼ਾਂ ਨਾਲ ਹੀ ਆਸਟ੍ਰੇਲੀਆਈ ਜੰਗੀ ਜਹਾਜ਼ਾਂ ਦੇ ਵੀ ਆ ਜਾਣ ਨਾਲ ਮਲੇਸ਼ੀਆ, ਵੀਅਤਨਾਮ ਅਤੇ ਚੀਨ ਦਰਮਿਆਨ ਤਣਾਅ ਵਧ ਗਿਆ ਹੈ।

ਮੀਡੀਆ ਰਿਪੋਰਟ ਮੁਤਾਬਕ ਆਸਟ੍ਰੇਲੀਆਈ ਜਲ ਸੈਨਾ ਦੀ ਫ੍ਰੀਗੇਟ ਐੱਚ. ਐੱਮ. ਐੱਮ. ਪਰਰਾਮੱਟਾ ਅਤੇ ਤਿੰਨ ਅਮਰੀਕੀ ਜੰਗੀ ਜਹਾਜ਼ ਇਸ ਹਫਤੇ ਚੀਨੀ ਸਰਕਾਰ ਦੇ ਸਰਵੇਖਣ ਜਹਾਜ਼ ਹਾਈਯਾਂਗ ਡਿਜੀ 8 ਦੇ ਨੇੜੇ ਆਏ, ਜਿਸ ਨੂੰ ਵਿਵਾਦਿਤ ਖੇਤਰ ਵਿਚ ਤੇਲ ਦੀ ਖੁਦਾਈ ਕਰਨ ਦਾ ਸ਼ੱਕ ਹੈ। ਮਲੇਸ਼ੀਆ ਦੀ ਰਾਜ ਸੰਚਾਲਤ ਤੇਲ ਕੰਪਨੀ ਪੈਟਰੋਨਾਸ ਦਾ ਇਕ ਜਹਾਜ਼ ਵੀ ਇਸ ਖੇਤਰ ਵਿਚ ਮੌਜੂਦ ਹੈ। ਚੀਨੀ ਅਤੇ ਆਸਟ੍ਰੇਲੀਆ ਦੇ ਜੰਗੀ ਜਹਾਜ਼ ਵੀ ਆਲੇ-ਦੁਆਲੇ ਪੂਰੀ ਤਰ੍ਹਾਂ ਚੌਕਸ ਹਨ।

ਕੋਰੋਨਾ ਨੂੰ ਕੰਟਰੋਲ ਕਰਨ ਦੇ ਚੀਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਚੀਨੀ ਫੌਜ ਨੇ ਦੱਖਣੀ ਚੀਨ ਸਾਗਰ ਵਿਚ ਆਪਣੀ ਸਰਗਰਮੀ ਘੱਟ ਨਹੀਂ ਕੀਤੀ ਹੈ, ਜੋ ਕਿ ਰਣਨੀਤਕ ਦ੍ਰਿਸ਼ਟੀਕੋਣ ਤੋਂ ਬਹੁਤ ਮਹੱਤਵਪੂਰਨ ਹੈ, ਜਿੱਥੋਂ ਦੁਨੀਆ ਦਾ ਸਮੁੰਦਰੀ ਮਾਲ ਦਾ ਤੀਜਾ ਹਿੱਸਾ ਲਿਜਾਇਆ ਜਾਂਦਾ ਹੈ। ਫੌਜੀ ਮਾਹਰਾਂ ਮੁਤਾਬਕ ਚੀਨ ਦੀ ਫੌਜ ਅਰਸੇ ਤੋਂ ਚਲੀ ਆ ਰਹੀ ਹਮਲੇ ਕਰਨ ਦੀ ਨੀਤੀ ਹੋਰ ਵਧ ਗਈ ਹੈ। ਜਨਵਰੀ ਤੋਂ ਬਾਅਦ ਕੋਰੋਨਾ ਮਹਾਮਾਰੀ ਤੇਜ਼ੀ ਨਾਲ ਵਧੀ ਅਤੇ ਚੀਨੀ ਸਰਕਾਰ ਅਤੇ ਉਸ ਦੇ ਤੱਟ ਰੱਖਿਅਕ ਚੀਨ ਸਾਗਰ ਦੇ ਵਿਵਾਦਿਤ ਖੇਤਰ ਵਿਚ ਖੇਤਰੀ ਸਮੁੰਦਰੀ ਸੁਰੱਖਿਆ ਬਲਾਂ ਨਾਲ ਭਿੜ ਰਹੇ ਹਨ ਅਤੇ ਮਛੇਰਿਆਂ ਨੂੰ ਤੰਗ ਕਰ ਰਹੇ ਹਨ।


author

Tanu

Content Editor

Related News