ਫਿਰ ਮੰਡਰਾਇਆ ਕੋਰੋਨਾ ਦਾ ਖਤਰਾ! ਇਨ੍ਹਾਂ ਦੇਸ਼ਾਂ ''ਚ ਜਾਣ ਵਾਲੇ ਹੋ ਜਾਣ ਸਾਵਧਾਨ, ਹਾਈ ਅਲਰਟ ਜਾਰੀ

Tuesday, May 20, 2025 - 09:19 PM (IST)

ਫਿਰ ਮੰਡਰਾਇਆ ਕੋਰੋਨਾ ਦਾ ਖਤਰਾ! ਇਨ੍ਹਾਂ ਦੇਸ਼ਾਂ ''ਚ ਜਾਣ ਵਾਲੇ ਹੋ ਜਾਣ ਸਾਵਧਾਨ, ਹਾਈ ਅਲਰਟ ਜਾਰੀ

ਨੈਸ਼ਨਲ ਡੈਸਕ- ਕੁਝ ਸਮੇਂ ਦੀ ਰਾਹਤ ਤੋਂ ਬਾਅਦ, ਕੋਰੋਨਾ ਵਾਇਰਸ (COVID-19) ਇੱਕ ਵਾਰ ਫਿਰ ਵਾਪਸ ਆ ਰਿਹਾ ਹੈ। ਏਸ਼ੀਆ ਦੇ ਕਈ ਦੇਸ਼ਾਂ ਵਿੱਚ ਇਸਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਸਿੰਗਾਪੁਰ, ਹਾਂਗਕਾਂਗ ਅਤੇ ਥਾਈਲੈਂਡ ਵਿੱਚ ਸਥਿਤੀ ਚਿੰਤਾਜਨਕ ਹੋ ਗਈ ਹੈ। ਜੇਕਰ ਤੁਸੀਂ ਇਨ੍ਹਾਂ ਦੇਸ਼ਾਂ ਵਿੱਚ ਜਾਣ ਬਾਰੇ ਸੋਚ ਰਹੇ ਹੋ ਤਾਂ ਸਾਵਧਾਨ ਰਹੋ ਕਿਉਂਕਿ ਇੱਥੋਂ ਦੇ ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਦੀ ਗਿਣਤੀ ਵੀ ਵੱਧ ਰਹੀ ਹੈ। ਭਾਰਤ ਵਿੱਚ ਸਥਿਤੀ ਇਸ ਵੇਲੇ ਕਾਬੂ ਵਿੱਚ ਹੈ ਪਰ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਅਸੀਂ ਅਜੇ ਵੀ ਸਾਵਧਾਨ ਨਾ ਰਹੇ ਤਾਂ ਭਾਰਤ ਵਿੱਚ ਵੀ ਲਾਗ ਦੀ ਲਹਿਰ ਵਾਪਸ ਆ ਸਕਦੀ ਹੈ।

ਸਿੰਗਾਪੁਰ : ਹਾਈ ਅਲਰਟ 'ਤੇ ਸਰਕਾਰ, ਤੇਜ਼ੀ ਨਾਲ ਵਧ ਰਹੇ ਮਾਮਲੇ

- ਸਿੰਗਾਪੁਰ 'ਚ 28 ਫੀਸਦੀ ਤਕ ਮਾਮਲੇ ਵਧੇ ਹਨ। 
- 5 ਤੋਂ 11 ਮਈ ਦੇ ਵਿਚਕਾਰ 25,900 ਨਵੇਂ ਮਾਮਲੇ ਸਾਹਮਣੇ ਆਏ।
- ਹਸਪਤਾਲ 'ਚ ਦਾਖਲ ਮਰੀਜ਼ਾਂ ਦੀ ਗਿਣਤੀ 181 ਤੋਂ ਵਧ ਕੇ 250 ਹੋ ਗਈ ਹੈ।
- ਕੁਲ ਐਕਟਿਵ ਮਾਮਲੇ ਲਗਭਗ 14,200 ਹੋ ਚੁੱਕੇ ਹਨ। 

ਸਿਹਤ ਮੰਤਰੀ ਓਂਗ ਯੇ ਕੁੰਗ ਨੇ ਕਿਹਾ ਕਿ ਲੋਕਾਂ ਦੀ ਇਮਿਊਨਿਟੀ ਹੁਣ ਪਹਿਲਾਂ ਵਰਗੀ ਨਹੀਂ ਰਹੀ, ਇਸ ਲਈ ਸਰਕਾਰ ਨੇ ਨਵੀਂ ਬੂਸਟਰ ਡੋਜ਼ ਲੈਣ ਦੀ ਅਪੀਲ ਕੀਤੀ ਹੈ। 

ਹਾਂਗਕਾਂਗ : ਬਜ਼ੁਰਗਾਂ 'ਚ ਇਨਫੈਕਸ਼ਨ ਅਤੇ ਮੌਤਾਂ ਜ਼ਿਆਦਾ

- ਮਾਰਚ 'ਚ ਜਿਥੇ ਪਾਜ਼ਿਟਿਵਿਟੀ ਰੇਂਟ 1.7 ਫੀਸਦੀ ਸੀ, ਹੁਣ ਵਧ ਕੇ 11.4 ਫੀਸਦੀ ਹੋ ਗਈ ਹੈ। 
- ਹੁਣ ਤਕ 81 ਨਵੇਂ ਮਾਮਲੇ, ਜਿਨ੍ਹਾਂ 'ਚੋਂ 30 ਮੌਤਾਂ ਹੋ ਚੁੱਕੀਆਂ ਹਨ। 
- ਮੌਤਾਂ 'ਚ ਜ਼ਿਆਦਾਤਰ ਲੋਕ ਬਜ਼ੁਰਗ ਹਨ ਜਾਂ ਪਹਿਲਾਂ ਤੋਂ ਬੀਮਾਰ ਸਨ। 

ਡਾਕਟਰ ਤਸੁਈ ਦਾ ਕਹਿਣਾ ਹੈ ਕਿ ਟੀਕਾਕਰਨ ਤੋਂ ਬਾਅਦ ਜੋ "Herd Immunity" ਬਣੀ ਸੀ, ਉਸਦਾ ਅਸਰ ਹੁਣ ਘੱਟ ਹੋ ਰਿਹਾ ਹੈ। ਵਾਇਰਸ ਹੁਣ ਸਥਾਨਕ ਬੀਮਾਰੀ ਦੀ ਤਰ੍ਹਾਂ ਵਰਤਾਅ ਕਰ ਰਿਹਾ ਹੈ, ਜੋ ਸਮੇਂ-ਸਮੇਂ 'ਤੇ ਪਰਤੇਗਾ। 


author

Rakesh

Content Editor

Related News