ਵਿਗਿਆਨੀਆਂ ਦਾ ਦਾਅਵਾ- ਭਾਰਤੀਆਂ ਲਈ ਕੋਵਿਡ-19 ਦਾ ਇਹ ਟੀਕਾ ਹੋਵੇਗਾ ਵਧੇਰੇ ਕਾਰਗਰ

Wednesday, Nov 18, 2020 - 04:49 PM (IST)

ਵਿਗਿਆਨੀਆਂ ਦਾ ਦਾਅਵਾ- ਭਾਰਤੀਆਂ ਲਈ ਕੋਵਿਡ-19 ਦਾ ਇਹ ਟੀਕਾ ਹੋਵੇਗਾ ਵਧੇਰੇ ਕਾਰਗਰ

ਨਵੀਂ ਦਿੱਲੀ (ਭਾਸ਼ਾ)— ਦੁਨੀਆ ਭਰ ਵਿਚ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਕਈ ਸੰਭਾਵਿਤ ਟੀਕੇ ਪਰੀਖਣ ਦੇ ਆਖ਼ਰੀ ਦੌਰ ਵਿਚ ਪਹੁੰਚ ਰਹੇ ਹਨ। ਅਜਿਹੇ ਵਿਚ ਵਿਗਿਆਨਕਾਂ ਦਾ ਕਹਿਣਾ ਹੈ ਕਿ ਭਾਰਤ ਲਈ ਉਹ ਟੀਕੇ ਕਾਰਗਰ ਨਹੀਂ ਹੋਣਗੇ, ਜਿਨ੍ਹਾਂ ਦੇ ਭੰਡਾਰਣ ਲਈ ਬੇਹੱਦ ਘੱਟ ਤਾਪਮਾਨ ਦੀ ਲੋੜ ਹੈ। ਵਿਗਿਆਨਕਾਂ ਨੇ ਦਾਅਵਾ ਕੀਤਾ ਹੈ ਕਿ ਭਾਰਤੀਆਂ ਲਈ ਪ੍ਰੋਟੀਨ ਆਧਾਰਿਤ ਟੀਕਾ ਸਭ ਤੋਂ ਵਧੇਰੇ ਕਾਰਗਰ ਹੋ ਸਕਦਾ ਹੈ। ਵਿਗਿਆਨਕਾਂ ਨੇ ਅਮਰੀਕੀ ਕੰਪਨੀ 'ਨੋਵਾਵੈਕਸ' ਵਲੋਂ ਵਿਕਸਿਤ ਕੀਤੇ ਜਾ ਰਹੇ ਸੰਭਾਵਿਤ ਟੀਕੇ ਨੂੰ ਭਾਰਤ ਲਈ ਸਭ ਤੋਂ ਕਾਰਗਰ ਦੱਸਦੇ ਹੋਏ ਕਿਹਾ ਕਿ ਕੋਵਿਡ-19 ਦਾ ਸਹੀ ਟੀਕਾ ਖਰੀਦਣ ਦਾ ਫ਼ੈਸਲਾ ਕਈ ਕਾਰਕਾਂ 'ਤੇ ਨਿਰਭਰ ਕਰੇਗਾ। ਇਹ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਟੀਕਾ ਕਿੰਨਾ ਸੁਰੱਖਿਅਤ ਹੈ, ਉਸ ਦੀ ਕੀਮਤ ਕੀ ਹੈ ਅਤੇ ਉਸ ਨੂੰ ਇਸਤੇਮਾਲ ਕਰਨਾ ਕਿੰਨਾ ਕੁ ਸੁਵਿਧਾਜਨਕ ਹੈ। 

ਇਹ ਵੀ ਪੜ੍ਹੋ: USA ਤੇ ਜਰਮਨੀ ਦੀ ਕੰਪਨੀ ਦਾ ਦਾਅਵਾ ਬਣ ਗਿਆ ਕੋਰੋਨਾ ਦਾ ਪਹਿਲਾ ਟੀਕਾ

ਵਿਗਿਆਨਕਾਂ ਦੀ ਇਸ ਦਾਅਵੇ ਤੋਂ ਤਿੰਨ ਸੰਭਾਵਿਤ ਟੀਕੇ ਨਕਾਰੇ ਜਾ ਸਕਦੇ ਹਨ, ਜੋ ਪਿਛਲੇ ਕੁਝ ਦਿਨਾਂ ਵਿਚ 90 ਫ਼ੀਸਦੀ ਤੋਂ ਵੱਧ ਪ੍ਰਭਾਵੀ ਸਾਬਤ ਹੋਏ ਹਨ। ਫਾਈਜ਼ਰ-ਬਾਇਓਐੱਨਟੇਕ ਤੀਜੇ ਦੌਰ ਦੇ ਆਖ਼ਰੀ ਨਤੀਜੇ ਵਿਚ 90 ਫ਼ੀਸਦੀ, ਸਪੂਤਨਿਕ-5 ਟੀਕਾ 92 ਫ਼ੀਸਦੀ ਅਤੇ ਮੋਡੇਰਨਾ 94.5 ਫ਼ੀਸਦੀ ਪ੍ਰਭਾਵੀ ਸਾਬਤ ਹੋਇਆ ਹੈ। ਇਨ੍ਹਾਂ ਸੰਭਾਵਿਤ ਟੀਕਿਆਂ ਦੇ ਪਰੀਖਣਾਂ ਨੇ ਉਮੀਦ ਜਤਾਈ ਹੈ ਕਿ ਛੇਤੀ ਹੀ ਕੋਰੋਨਾ ਵਾਇਰਸ ਦਾ ਟੀਕਾ ਮਿਲ ਸਕਦਾ ਹੈ। ਇਨ੍ਹਾਂ ਤਿੰਨਾਂ 'ਚੋਂ ਕੋਈ ਵੀ ਪ੍ਰੋਟੀਨ ਆਧਾਰਿਤ ਨਹੀਂ ਹੈ ਪਰ ਭਾਰਤੀ ਹਲਾਤਾਂ ਲਈ ਅਮਰੀਕੀ ਕੰਪਨੀ ਮੋਡੇਰਨਾ ਸਭ ਤੋਂ ਵੱਧ ਕਾਰਗਰ ਹੈ, ਕਿਉਂਕਿ ਇਸ ਲਈ ਹੋਰ ਸੰਭਾਵਿਤ ਟੀਕਿਆਂ ਦੇ ਹੇਠਲੇ ਤਾਪਮਾਨ ਦੀ ਲੋੜ ਨਹੀਂ ਹੈ। 

ਇਹ ਵੀ ਪੜ੍ਹੋ: ਫਾਈਜ਼ਰ ਪਿੱਛੋਂ ਕੋਰੋਨਾ ਟੀਕੇ ਨੂੰ ਲੈ ਕੇ ਮੋਡੇਰਨਾ ਨੇ ਵੀ ਦਿੱਤੀ ਵੱਡੀ ਖ਼ੁਸ਼ਖ਼ਬਰੀ

ਵਿਸ਼ਾਣੂ ਵਿਗਿਆਨਕ ਸ਼ਾਹਿਦ ਜਮੀਲ ਨੇ ਕਿਹਾ ਕਿ ਅਜਿਹਾ ਦੱਸਿਆ ਜਾ ਰਿਹਾ ਹੈ ਕਿ ਮੋਡੇਰਨਾ ਦੇ ਟੀਕੇ ਨੂੰ 30 ਦਿਨ ਤੱਕ ਫਰਿੱਜ 'ਚ ਰੱਖਿਆ ਜਾ ਸਕਦਾ ਹੈ ਅਤੇ ਕਮਰੇ ਦੇ ਤਾਪਮਾਨ 'ਚ 12 ਘੰਟੇ ਤੱਕ ਰੱਖਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਦੁਨੀਆ ਦੇ ਕਈ ਖੇਤਰਾਂ ਵਿਚ ਗਰਮੀਆਂ 'ਚ ਤਾਪਮਾਨ ਬਹੁਤ ਵੱਧ ਰਹਿੰਦਾ ਹੈ ਅਤੇ ਜਿਨ੍ਹਾਂ ਟੀਕਿਆਂ ਦੇ ਭੰਡਾਰਣ ਲਈ ਬੇਹੱਦ ਘੱਟ ਤਾਪਮਾਨ ਦੀ ਲੋੜ ਹੈ, ਉਹ ਗਰਮ ਥਾਵਾਂ 'ਤੇ ਉਪਯੋਗੀ ਨਹੀਂ ਹੋ ਸਕਣਗੇ। ਜਮੀਲ ਨੇ ਕਿਹਾ ਕਿ ਫਾਈਜ਼ਰ-ਬਾਇਓਐੱਨ ਟੇਕ ਟੀਕਾ ਭਾਰਤ ਲਈ ਸਹੀ ਨਹੀਂ ਹੋਵੇਗਾ, ਕਿਉਂਕਿ ਇਸ ਦੇ ਭੰਡਾਰਣ ਲਈ 0 ਤੋਂ 70 ਡਿਗਰੀ ਸੈਲਸੀਅਸ ਘੱਟ ਤਾਪਮਾਨ ਦੀ ਲੋੜ ਹੈ। ਨੋਵਾਵੈਕਸ ਦਾ ਪ੍ਰੋਟੀਨ ਆਧਾਰਿਤ ਟੀਕਾ ਹੁਣ ਤੱਕ ਸਭ ਤੋਂ ਵਧੇਰੇ ਕਾਰਗਰ ਪ੍ਰਤੀਤ ਹੋ ਰਿਹਾ ਹੈ ਪਰ ਕਈ ਹੋਰ ਕਾਰਕ ਵੀ ਮਾਇਨੇ ਰੱਖਦੇ ਹਨ ਜਿਵੇਂ ਕਿ ਟੀਕੇ ਦੀ ਕੀਮਤ ਕੀ ਹੁੰਦੀ ਹੈ।

ਇਹ ਵੀ ਪੜ੍ਹੋ: 'ਇਸ ਸਾਲ ਦੇ ਆਖਿਰ ਜਾਂ ਅਗਲੇ ਸਾਲ ਦੀ ਸ਼ੁਰੂਆਤ 'ਚ ਉਪਲੱਬਧ ਹੋ ਜਾਵੇਗਾ ਕੋਵਿਡ ਟੀਕਾ'

 


author

Tanu

Content Editor

Related News