ਕੋਰੋਨਾ ਆਫ਼ਤ ਦਰਮਿਆਨ 16 ਲੱਖ ਵਿਦਿਆਰਥੀ ਦੇਣਗੇ 'ਨੀਟ ਪ੍ਰੀਖਿਆ', ਜਾਣੋ ਖ਼ਾਸ ਗੱਲਾਂ

09/13/2020 11:02:21 AM

ਨਵੀਂ ਦਿੱਲੀ—  ਕੋਰੋਨਾ ਆਫ਼ਤ ਦਰਮਿਆਨ ਅੱਜ ਯਾਨੀ ਕਿ ਐਤਵਾਰ ਨੂੰ ਰਾਸ਼ਟਰੀ ਯੋਗਤਾ ਸਹਿ ਪ੍ਰਵੇਸ਼ ਟੈਸਟ (ਨੀਟ) ਦਾ ਆਯੋਜਨ ਕੀਤਾ ਜਾ ਰਿਹਾ ਹੈ। ਦੇਸ਼ ਭਰ 'ਚ ਮੈਡੀਕਲ ਕੋਰਸ ਦੇ ਦਾਖ਼ਲੇ ਲਈ ਇਹ ਪ੍ਰੀਖਿਆ ਹੁੰਦੀ ਹੈ।  ਜੇ. ਈ. ਈ-ਮੇਨ ਪ੍ਰੀਖਿਆ ਆਯੋਜਿਤ ਕਰਨ ਤੋਂ ਬਾਅਦ ਅੱਜ ਦੇਸ਼ ਭਰ ਵਿਚ ਨੀਟ ਪ੍ਰੀਖਿਆ ਆਯੋਜਿਤ ਹੋ ਰਹੀਆਂ ਹਨ। ਸਿੱਖਿਆ ਮੰਤਰਾਲਾ ਮੁਤਾਬਕ ਕੁੱਲ 15.97 ਲੱਖ ਵਿਦਿਆਰਥੀਆਂ ਨੇ ਨੀਟ ਪ੍ਰੀਖਿਆਵਾਂ ਲਈ ਰਜਿਸਟ੍ਰੇਸ਼ਨ ਕਰਵਾਇਆ ਹੈ। ਕੋਰੋਨਾ ਵਾਇਰਸ ਮਹਾਮਾਰੀ ਕਰ ਕੇ ਨੀਟ ਪ੍ਰੀਖਿਆ ਨੂੰ ਆਯੋਜਿਤ ਕਰਨ ਲਈ ਨੈਸ਼ਨਲ ਟੈਸਟਿੰਗ ਏਜੰਸੀ ਨੇ ਪ੍ਰੀਖਿਆ ਕੇਂਦਰ ਵਧਾ ਦਿੱਤੇ ਹਨ, ਤਾਂ ਕਿ ਸੋਸ਼ਲ ਡਿਸਟੈਂਸਿੰਗ ਯਾਨੀ ਕਿ ਸਮਾਜਿਕ ਦੂਰੀ ਦਾ ਪਾਲਣ ਸਹੀ ਢੰਗ ਨਾਲ ਹੋ ਸਕੇ। ਦੱਸ ਦੇਈਏ ਕਿ ਨੀਟ ਪ੍ਰੀਖਿਆ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਈ ਵਿਦਿਆਰਥੀ ਅਤੇ ਸਿਆਸੀ ਦਲ ਸੁਪਰੀਮ ਕੋਰਟ ਵਿਚ ਗੁਹਾਰ ਲਾ ਚੁੱਕੇ ਹਨ ਪਰ ਅਦਾਲਤ ਨੇ ਇਸ ਨੂੰ ਟਾਲਣ ਤੋਂ ਸਾਫ ਇਨਕਾਰ ਕਰ ਚੁੱਕੀ ਹੈ।

PunjabKesari

ਆਓ ਜਾਣਦੇ ਹਾਂ ਨੀਟ ਪ੍ਰੀਖਿਆ ਨਾਲ ਜੁੜੀਆਂ ਖ਼ਾਸ ਗੱਲਾਂ ਬਾਰੇ—
— ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.) ਅੱਜ ਦੇਸ਼ ਭਰ 'ਚ ਨੀਟ ਪ੍ਰੀਖਿਆ ਦਾ ਆਯੋਜਨ ਕਰਨ ਜਾ ਰਹੀ ਹੈ। ਸਿੱਖਿਆ ਮੰਤਰਾਲਾ ਮੁਤਾਬਕ ਕੁੱਲ 15.97 ਲੱਖ ਵਿਦਿਆਰਥੀਆਂ ਨੇ ਨੀਟ ਪ੍ਰੀਖਿਆਵਾਂ ਲਈ ਰਜਿਸਟ੍ਰੇਸ਼ਨ ਕਰਵਾਇਆ ਹੈ।

— ਨੀਟ ਪ੍ਰੀਖਿਆ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਲਈ ਜਾਵੇਗੀ। ਪ੍ਰੀਖਿਆ ਕੇਂਦਰ ਵਿਚ ਆਖਰੀ ਐਂਟਰੀ ਦੁਪਹਿਰ 1.30 ਵਜੇ ਤੱਕ ਹੀ ਰਹੇਗੀ। 
— ਪ੍ਰੀਖਿਆ ਦੌਰਾਨ ਵਿਦਿਆਰਥੀ ਦਾਖ਼ਲਾ ਕਾਰਡ 2002, ਪਾਸਪੋਰਟ ਸਾਈਜ਼ ਤਸਵੀਰਾਂ, ਆਈ. ਡੀ, ਸੈਨੇਟਾਈਜ਼ਰ, ਮਾਸਕ ਅਤੇ ਪਾਣੀ ਦੀ ਪਾਰਦਰਸ਼ੀ ਬੋਤਲ ਲਿਜਾ ਸਕਦੇ ਹਨ।
— ਜੇ. ਈ. ਈ. ਪ੍ਰੀਖਿਆ ਆਨਲਾਈਨ ਕਰਵਾਈ ਗਈ ਸੀ, ਜਦਕਿ ਨੀਟ ਦੀ ਪ੍ਰੀਖਿਆ ਪੈੱਨ ਅਤੇ ਪੇਪਰ ਜ਼ਰੀਏ ਕਰਵਾਈ ਜਾ ਰਹੀ ਹੈ। 
— ਕੋਰੋਨਾ ਕਾਲ ਦੇ ਚੱਲਦੇ ਨੈਸ਼ਨਲ ਟੈਸਟਿੰਗ ਏਜੰਸੀ ਨੇ ਪ੍ਰੀਖਿਆ ਕੇਂਦਰ ਦੀ ਗਿਣਤੀ ਨੂੰ 2,546 ਤੋਂ ਵਧਾ ਕੇ 3,843 ਕਰ ਦਿੱਤੇ ਹਨ। ਹੁਣ ਹਰ ਕਮਰੇ 'ਚ 24 ਬੱਚਿਆਂ ਦੀ ਥਾਂ ਸਿਰਫ 12 ਬੱਚੇ ਹੀ ਬੈਠਣਗੇ। 
— ਪ੍ਰੀਖਿਆ ਕੇਂਦਰ 'ਚ ਪਹੁੰਚਣ ਲਈ ਵਿਦਿਆਰਥੀਆਂ ਨੂੰ ਵੱਖ-ਵੱਖ ਸਮਾਂ ਦਿੱਤਾ ਗਿਆ ਹੈ। ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰ 'ਚ ਸੈਨੇਟਾਈਜ਼ਰ ਅਤੇ ਫੇਸ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। 
— ਕੋਰੋਨਾ ਵਜ੍ਹਾ ਕਰਕੇ ਪ੍ਰੀਖਿਆ ਕੇਂਦਰਾਂ 'ਤੇ ਚੈਕਿੰਗ ਅਤੇ ਸੈਨੇਟਾਈਜ਼ੇਸ਼ਨ ਵਿਚ ਵੱਧ ਸਮਾਂ ਲੱਗ ਸਕਦਾ ਹੈ, ਇਸ ਲਈ ਉਮੀਦਵਾਰ ਪ੍ਰੀਖਿਆ ਸ਼ੁਰੂ ਹੋਣ ਤੋਂ 1 ਘੰਟਾ ਪਹਿਲਾਂ ਪਹੁੰਚਣ। 

PunjabKesari
— ਸਿਰਫ ਸਟਾਫ਼ ਅਤੇ ਵਿਦਿਆਰਥੀਆਂ ਨੂੰ ਹੀ ਪ੍ਰੀਖਿਆ ਹਾਲ 'ਚ ਜਾਣ ਦੀ ਆਗਿਆ ਹੋਵੇਗੀ। ਨੀਟ ਪ੍ਰੀਖਿਆ ਨੂੰ ਦੇਖਦੇ ਹੋਏ ਕਈ ਸੂਬੇ ਵਿਦਿਆਰਥੀਆਂ ਲਈ ਟਰਾਂਸਪੋਰਟ ਦੀ ਵਿਵਸਥਾ ਵੀ ਕਰ ਰਹੇ ਹਨ, ਜੋ ਕਿ ਚੰਗੀ ਗੱਲ ਹੈ। 
— ਪ੍ਰੀਖਿਆ ਕੇਂਦਰਾਂ ਵਿਚ ਉਮੀਦਵਾਰਾਂ ਨੂੰ ਨੀਟ 2020 ਐਡਮਿਟ ਕਾਰਡ ਲੈ ਕੇ ਜਾਣਾ ਹੋਵੇਗਾ।
— ਸਭ ਤੋਂ ਜ਼ਰੂਰੀ ਗੱਲ ਕਿ ਵਿਦਿਆਰਥੀ ਆਪਣੇ ਨਾਲ ਹੈੱਡ ਸੈਨੇਟਾਈਜ਼ਰ ਲੈ ਕੇ ਜਾ ਸਕਣਗੇ।
— ਮਾਸਕ ਅਤੇ ਦਸਤਾਨੇ ਪਹਿਨਣਾ ਸਾਰੇ ਵਿਦਿਆਰਥੀਆਂ ਲਈ ਬੇਹੱਦ ਜ਼ਰੂਰੀ ਹੋਣਗੇ।
— ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰ 'ਚ ਐਂਟਰੀ ਕਰਨ ਤੋਂ ਬਾਅਦ ਸਮਾਜਿਕ ਦੂਰੀ ਦਾ ਖਿਆਲ ਰੱਖਣਾ ਹੋਵੇਗਾ।
— ਪ੍ਰੀਖਿਆ ਕੇਂਦਰ ਐਂਟਰੀ ਲਈ ਉਮੀਦਵਾਰਾਂ ਨੂੰ ਪਹਿਚਾਣ ਪੱਤਰ ਨਾਲ ਆਪਣਾ ਨੀਟ 2020 ਐਡਮਿਟ ਕਾਰਡ ਦਿਖਾਉਣਾ ਹੋਵੇਗਾ।

ਇਹ ਵੀ ਪੜ੍ਹੋ: ਪੰਜਾਬ 'ਚ 'NEET' ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਰੇਲਵੇ ਦਾ ਵੱਡਾ ਤੋਹਫ਼ਾ


Tanu

Content Editor

Related News