ਤੇਜ਼ੀ ਨਾਲ ਫੈਲ ਰਿਹੈ ਕੋਰੋਨਾ ਦਾ ਨਵਾਂ ਮਿਊਟੇਸ਼ਨ, ਮਾਸਕ-ਸੋਸ਼ਲ ਡਿਸਟੈਂਸ ਨੂੰ ਵੀ ਦੇ ਸਕਦੈ ਮਾਤ

Saturday, Sep 26, 2020 - 07:23 PM (IST)

ਤੇਜ਼ੀ ਨਾਲ ਫੈਲ ਰਿਹੈ ਕੋਰੋਨਾ ਦਾ ਨਵਾਂ ਮਿਊਟੇਸ਼ਨ, ਮਾਸਕ-ਸੋਸ਼ਲ ਡਿਸਟੈਂਸ ਨੂੰ ਵੀ ਦੇ ਸਕਦੈ ਮਾਤ

ਨਵੀਂ ਦਿੱਲੀ / ਵਾਸ਼ਿੰਗਟਨ - ਮਾਹਰਾਂ ਨੇ ਇੱਕ ਨਵੀਂ ਸਟੱਡੀ ਤੋਂ ਬਾਅਦ ਕਿਹਾ ਹੈ ਕਿ ਕੋਰੋਨਾ ਵਾਇਰਸ ਮਿਊਟੇਟ ਕਰ ਰਿਹਾ ਹੈ ਅਤੇ ਇਸ ਦੇ ਜ਼ਰੀਏ ਜ਼ਿਆਦਾਤਰ ਨਵੇਂ ਕੇਸ ਸਾਹਮਣੇ ਆ ਰਹੇ ਹਨ। ਵਿਗਿਆਨੀਆਂ ਨੇ ਕਿਹਾ ਹੈ ਕਿ ਵਾਇਰਸ ਦਾ ਨਵਾਂ ਰੂਪ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਨੂੰ ਵੀ ਮਾਤ ਦੇ ਸਕਦਾ ਹੈ। ਵਾਸ਼ਿੰਗਟਨ ਪੋਸਟ 'ਚ ਛੱਪੀ ਰਿਪੋਰਟ ਮੁਤਾਬਕ, ਹੁਣ ਤੱਕ ਦੀ ਸਭ ਤੋਂ ਵੱਡੀ ਸਟੱਡੀ 'ਚ ਪਤਾ ਲੱਗਾ ਹੈ ਕਿ ਅਮਰੀਕਾ ਦੇ ਟੈਕਸਾਸ ਦੇ ਹਿਊਸਟਨ 'ਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ 99.9 ਫੀਸਦੀ ਮਾਮਲੇ ਕੋਰੋਨਾ ਦੇ ਨਵੇਂ ਮਿਊਟੇਸ਼ਨ D614G ਵਾਲੇ ਹੀ ਹਨ।

ਕੋਰੋਨਾ ਵਾਇਰਸ ਦੇ ਨਵੇਂ ਸਟਰੇਨ D614G ਨੂੰ ਲੈ ਕੇ ਪਹਿਲਾਂ ਵੀ ਜਾਣਕਾਰੀ ਸਾਹਮਣੇ ਆ ਚੁੱਕੀ ਹੈ ਪਰ ਨਵੀਂ ਸਟੱਡੀ 'ਚ ਵਿਗਿਆਨੀਆਂ ਨੇ ਨਵੇਂ ਮਿਊਟੇਸ਼ਨ ਬਾਰੇ ਵਧੇਰੇ ਜਾਣਕਾਰੀ ਦਿੱਤੀ ਹੈ। ਬੁੱਧਵਾਰ ਨੂੰ ਇਹ ਸਟੱਡੀ MedRxiv ਜਰਨਲ 'ਚ ਪ੍ਰਕਾਸ਼ਿਤ ਕੀਤੀ ਗਈ ਹੈ। ਨਵੇਂ ਮਿਊਟੇਸ਼ਨ ਨੂੰ ਜ਼ਿਆਦਾ ਛੂਤਕਾਰੀ, ਪਰ ਤੁਲਨਾਤਮਕ ਰੂਪ ਨਾਲ ਘੱਟ ਜਾਨਲੇਵਾ ਦੱਸਿਆ ਗਿਆ ਹੈ।

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਕਿ ਕੋਰੋਨਾ ਵਾਇਰਸ ਨੇ ਨਵੇਂ ਮਾਹੌਲ 'ਚ ਆਪਣੇ ਆਪ ਨੂੰ ਢਾਲ ਲਿਆ ਹੈ ਜਿਸਦੇ ਨਾਲ ਇਹ ਸੋਸ਼ਲ ਡਿਸਟੈਂਸਿੰਗ, ਹੈਂਡ ਵਾਸ਼ਿੰਗ ਅਤੇ ਮਾਸਕ ਨੂੰ ਵੀ ਮਾਤ  ਦੇ ਸਕਦਾ ਹੈ। ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇੰਫੈਕਸ਼ਸ ਡਿਜੀਜ ਦੇ ਵਾਇਰੋਲਾਜਿਸਟ ਡੇਵਿਡ ਮਾਰੈਂਸ ਦਾ ਕਹਿਣਾ ਹੈ ਕਿ ਨਵਾਂ ਵਾਇਰਸ ਜ਼ਿਆਦਾ ਛੂਤਕਾਰੀ ਹੋ ਸਕਦਾ ਹੈ ਜਿਸ ਨਾਲ ਕੋਰੋਨਾ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ 'ਤੇ ਵੀ ਅਸਰ ਪੈ ਸਕਦਾ ਹੈ।

ਸਟੱਡੀ 'ਚ ਦੱਸਿਆ ਗਿਆ ਹੈ ਕਿ ਕੋਰੋਨਾ ਦਾ ਨਵਾਂ ਮਿਊਟੇਸ਼ਨ ਸਪਾਇਕ ਪ੍ਰੋਟੀਨ ਦੀ ਸੰਰਚਨਾ 'ਚ ਬਦਲਾਅ ਕਰਦਾ ਹੈ। ਖੋਜਕਰਤਾਨਾਂ ਨੇ ਇਸ ਦੌਰਾਨ ਵਾਇਰਸ ਦੇ ਕੁਲ 5,085 ਸੀਕਵੈਂਸ ਦੀ ਸਟੱਡੀ ਕੀਤੀ। ਇਸ ਤੋਂ ਪਤਾ ਲੱਗਾ ਕਿ ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਮਾਰਚ 'ਚ 71 ਫੀਸਦੀ ਮਾਮਲੇ ਨਵੇਂ ਮਿਊਟੇਸ਼ਨ ਵਾਲੇ ਸਨ ਪਰ ਮਈ 'ਚ ਦੂਜੀ ਲਹਿਰ ਦੌਰਾਨ ਨਵੇਂ ਮਿਊਟੇਸ਼ਨ ਵਾਲੇ ਮਾਮਲਿਆਂ ਦੀ ਗਿਣਤੀ 99.9 ਫੀਸਦੀ ਹੋ ਗਈ।


author

Inder Prajapati

Content Editor

Related News