ਕੋਰੋਨਾ ਦਾ ਖ਼ੌਫ: ਹਰਿਆਣਾ ’ਚ ਵਿਆਹ ਸਮੇਤ ਹੋਰ ਪ੍ਰੋਗਰਾਮ ਨੂੰ ਲੈ ਕੇ ਨਵੇਂ ਹੁਕਮ ਜਾਰੀ

Saturday, Apr 24, 2021 - 04:36 PM (IST)

ਕੋਰੋਨਾ ਦਾ ਖ਼ੌਫ: ਹਰਿਆਣਾ ’ਚ ਵਿਆਹ ਸਮੇਤ ਹੋਰ ਪ੍ਰੋਗਰਾਮ ਨੂੰ ਲੈ ਕੇ ਨਵੇਂ ਹੁਕਮ ਜਾਰੀ

ਹਰਿਆਣਾ— ਹਰਿਆਣਾ ’ਚ ਕੋਰੋਨਾ ਵਾਇਰਸ ਦੀ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਅਜਿਹੇ ਵਿਚ ਸੂਬੇ ’ਚ ਨਾਈਟ ਕਰਫਿਊ ਅਤੇ ਵਿਆਹ ਸਮਾਰੋਹਾਂ ਵਿਚ ਹੋਣ ਵਾਲੇ ਇਕੱਠ ਨੂੰ ਲੈ ਕੇ ਕਈ ਕਦਮ ਚੁੱਕੇ ਗਏ ਹਨ। ਪ੍ਰਦੇਸ਼ ਵਿਚ ਵਿਆਹ ਸਮੇਤ ਹੋਰ ਪ੍ਰੋਗਰਾਮਾਂ ’ਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ ਪਹਿਲਾਂ ਹੀ ਸੀਮਤ ਕਰ ਦਿੱਤੀ ਗਈ ਸੀ, ਉੱਥੇ ਹੀ ਹੁਣ ਵਿਆਹ ਸਮੇਤ ਹੋਰ ਪ੍ਰੋਗਰਾਮ ਸਿਰਫ 4 ਘੰਟਿਆਂ ’ਚ ਨਿਪਟਾਉਣਗੇ ਹੋਣਗੇ। ਸਰਕਾਰ ਨੇ ਇਸ ਨੂੰ ਲੈ ਕੇ ਹੁਕਮ ਵੀ ਜਾਰੀ ਕੀਤਾ ਹੈ। 

ਇਹ ਵੀ ਪੜੋ੍ਹ: ਕੋਵਿਡ-19: ਹਰਿਆਣਾ ’ਚ ਸ਼ਾਮ 6 ਵਜੇ ਤੋਂ ਸਾਰੀਆਂ ਦੁਕਾਨਾਂ ਬੰਦ ਕਰਨ ਦੇ ਹੁਕਮ

ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਿਰਫ 4 ਘੰਟਿਆਂ ਵਿਚ ਵਿਆਹ ਅਤੇ ਹੋਰ ਪ੍ਰੋਗਰਾਮ ਨਿਪਟਾਉਣੇ ਹੋਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਗਰਾਮਾਂ ਲਈ ਨਾਈਟ ਕਰਫਿਊ ਸ਼ੁਰੂ ਹੋਣ ਮਗਰੋਂ ਇਜਾਜ਼ਤ ਨਹੀਂ ਹੋਵੇਗੀ। ਸ਼ਾਮ 6 ਵਜੇ ਤੋਂ ਬਾਅਦ ਕਿਸੇ ਵੀ ਪ੍ਰੋਗਰਾਮ  ਲਈ ਸਥਾਨਕ ਪ੍ਰਸ਼ਾਸਨ ਤੋਂ ਇਜਾਜ਼ਤ ਲੈਣੀ ਹੋਵੇਗੀ।


author

Tanu

Content Editor

Related News