''ਕੋਰੋਨਾ'' ਨਾਲ ਨਜਿੱਠਣ ਲਈ ਭਾਰਤ ਨੂੰ ਵਿਸ਼ਵ ਬੈਂਕ ਤੋਂ ਮਿਲਿਆ 2.5 ਅਰਬ ਡਾਲਰ ਦਾ ਕਰਜ਼

09/16/2020 6:04:13 PM

ਨਵੀਂ ਦਿੱਲੀ— ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਰਾਜ ਸਭਾ 'ਚ ਦੱਸਿਆ ਕਿ ਕੋਵਿਡ-19 ਨਾਲ ਨਜਿੱਠਣ ਲਈ ਭਾਰਤ ਨੂੰ ਵਿਸ਼ਵ ਬੈਂਕ ਤੋਂ 3 ਸ਼੍ਰੇਣੀਆਂ- ਸਿਹਤ, ਸਮਾਜਿਕ ਸੁਰੱਖਿਆ ਅਤੇ ਆਰਥਿਕ ਉਤਸ਼ਾਹ ਲਈ ਹੁਣ ਤੱਕ ਕਰੀਬ 2.5 ਅਰਬ ਯਾਨੀ ਕਿ ਲੱਗਭਗ 18,500 ਕਰੋੜ ਦਾ ਕਰਜ਼ ਮਿਲਿਆ ਹੈ। ਠਾਕੁਰ ਨੇ ਆਖਿਆ ਕਿ ਸਾਰੇ ਭਾਰਤੀ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਕਰਜ਼ੇ ਦਾ ਲਾਭ ਲਿਆ ਹੈ। 

ਅਨੁਰਾਗ ਠਾਕੁਰ ਨੇ ਰਾਜ ਸਭਾ 'ਚ ਦੱਸਿਆ ਕਿ ਪਹਿਲੇ ਕਰਜ਼ 'ਤੇ ਦਸਤਖ਼ਤ 3 ਅਪ੍ਰੈਲ ਨੂੰ ਕੀਤੇ ਗਏ ਸਨ, ਇਸ ਤੋਂ ਤੁਰੰਤ ਬਾਅਦ ਭਾਰਤ 'ਚ ਵਾਇਰਸ ਨਾਲ ਸੰਬੰਧਤ ਉਪਾਵਾਂ ਦੀ ਮਦਦ ਲਈ ਦੇਸ਼ ਵਿਆਪੀ ਤਾਲਾਬੰਦੀ ਦਾ ਐਲਾਨ ਕੀਤਾ ਗਿਆ। ਪਹਿਲੇ ਕਰਜ਼ੇ ਨੂੰ ਵਿਸ਼ਵ ਬੈਂਕ ਨੇ ਮਹਾਮਾਰੀ ਫੈਲਣ ਨਾਲ ਪੈਦਾ ਹੋਣ ਵਾਲੇ ਖ਼ਤਰੇ ਨੂੰ ਰੋਕਣ, ਵਾਇਰਸ ਦਾ ਪਤਾ ਲਾਉਣ ਅਤੇ ਉਪਾਵਾਂ ਲਈ ਦਿੱਤਾ ਗਿਆ। ਇਸ ਤੋਂ ਇਲਾਵਾ ਜਨਤਕ ਸਿਹਤ ਤਿਆਰੀ ਲਈ ਰਾਸ਼ਟਰੀ ਮਸ਼ੀਨਰੀ ਨੂੰ ਮਜ਼ਬੂਤ ਕਰਨ ਲਈ ਕਰਜ਼ ਵਧਾਇਆ ਗਿਆ। ਉਨ੍ਹਾਂ ਨੇ ਰਾਜ ਸਭਾ 'ਚ ਦੱਸਿਆ ਕਿ ਕੁੱਲ 1 ਅਰਬ ਡਾਲਰ 'ਚੋਂ 502.5 ਮਿਲੀਅਨ ਖਰਚੇ ਵੰਡੇ ਗਏ।

ਠਾਕੁਰ ਨੇ ਅੱਗੇ ਦੱਸਿਆ ਕਿ ਵਿਸ਼ਵ ਬੈਂਕ ਦੀ ਭਾਰਤ ਨੂੰ ਵਿੱਤੀ ਮਦਦ ਦੀ ਦੂਜੀ ਕਿਸ਼ਤ 15 ਮਈ ਨੂੰ ਆਈ ਸੀ। ਰਾਜ ਸਭਾ 'ਚ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ 750 ਮਿਲੀਅਨ ਦੇ ਸਮਾਜਿਕ ਸੁਰੱਖਿਆ ਉਪਾਵਾਂ ਨਾਲ ਸੰਬੰਧ ਦੂਜੇ ਕਰਜ਼ ਲਈ 15 ਮਈ 2020 ਨੂੰ ਭਾਰਤ ਸਰਕਾਰ ਦੇ ਬਜਟ ਸਹਾਇਤਾ ਵਜੋਂ ਦਸਤਖ਼ਤ ਕੀਤੇ, ਤਾਂ ਕਿ ਭਾਰਤ 'ਚ ਕੋਵਿਡ-19 ਮਹਾਮਾਰੀ ਨੂੰ ਰੋਕਣ 'ਚ ਤੇਜ਼ ਉਪਾਵਾਂ ਕੀਤੇ ਜਾ ਸਕਣ। ਤੀਜਾ ਕਰਜ਼ 750 ਮਿਲੀਅਨ ਦੀ ਆਰਥਿਕ ਮਦਦ ਲਈ ਦਿੱਤਾ ਗਿਆ, ਜੋ ਕਿ 6 ਜੁਲਾਈ 2020 ਨੂੰ ਮਿਲਿਆ। ਇਹ ਕਰਜ਼ ਆਤਮ ਨਿਰਭਰ ਭਾਰਤ ਪੈਕੇਜ ਦੇ ਅਧੀਨ ਭਾਰਤ ਸਰਕਾਰ ਨੂੰ ਮਦਦ ਲਈ ਦਿੱਤਾ ਗਿਆ। ਦੱਸ ਦੇਈਏ ਕਿ ਵਿਸ਼ਵ ਬੈਂਕ ਦੀ ਮਦਦ ਦੀ ਪਹਿਲੀ ਤਾਰੀਖ਼ ਤੋਂ ਭਾਰਤ ਵਿਚ ਕੋਵਿਡ-19 ਦੇ 50 ਲੱਖ ਕੇਸ ਹੋ ਗਏ ਹਨ ਅਤੇ 82,066 ਮੌਤਾਂ ਹੋਈਆਂ ਹਨ। ਭਾਰਤ ਮਹਾਮਾਰੀ ਫੈਲਣ ਕਾਰਨ ਦੂਜਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਬਣ ਗਿਆ ਹੈ।


Tanu

Content Editor

Related News