ਦੇਸ਼ ’ਚ ਮੁੜ ਵਧਿਆ ਕੋਰੋਨਾ, 11 ਸੂਬਿਆਂ ’ਚ ਮਾਸਕ ਲਾਜ਼ਮੀ

Saturday, Apr 23, 2022 - 11:19 AM (IST)

ਦੇਸ਼ ’ਚ ਮੁੜ ਵਧਿਆ ਕੋਰੋਨਾ, 11 ਸੂਬਿਆਂ ’ਚ ਮਾਸਕ ਲਾਜ਼ਮੀ

ਨਵੀਂ ਦਿੱਲੀ– ਕੇਂਦਰੀ ਸਿਹਤ ਮੰਤਰਾਲਾ ਨੇ ਸ਼ੁੱਕਰਵਾਰ ਕਿਹਾ ਕਿ ਦੇਸ਼ 'ਚ ਕੋਵਿਡ-19 ਨੇ ਮੁੜ ਜ਼ੋਰ ਫੜ ਲਿਆ ਹੈ ਅਤੇ ਇਕ ਦਿਨ ’ਚ ਕੋਰੋਨਾ ਵਾਇਰਸ ਦੇ 2451 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਤੱਕ ਕੋਵਿਡ-19 ਤੋਂ ਪੀੜ੍ਹਤ ਲੋਕਾਂ ਦੀ ਕੁਲ ਗਿਣਤੀ ਵਧ ਕੇ 4,30,52,425 ਹੋ ਗਈ ਹੈ। ਇਸੇ ਤਰ੍ਹਾਂ ਐਕਟਿਵ ਕੇਸ ਵੀ ਵਧ ਕੇ 14,241 ਹੋ ਗਏ ਹਨ।

ਇਹ ਵੀ ਪੜ੍ਹੋ– 5 ਤੋਂ 12 ਸਾਲ ਦੇ ਬੱਚਿਆਂ ਨੂੰ ਵੀ ਲੱਗੇਗੀ ਕੋਰੋਨਾ ਵੈਕਸੀਨ

ਨਵੀਂ ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਸਮੇਤ ਕਈ ਸੂਬਿਆਂ ’ਚ ਕੋਰੋਨਾ ਪੀੜ੍ਹਤ ਮਰੀਜ਼ਾਂ ਦੀ ਗਿਣਤੀ ਵਿੱਚ ਉਛਾਲ ਆਇਅਾ ਹੈ। ਦਿੱਲੀ ਅਤੇ ਇਸ ਦੇ ਗੁਆਂਢੀ ਰਾਜਾਂ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਈ ਖੇਤਰਾਂ ਵਿੱਚ ਮਾਸਕ ਪਹਿਨਣ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ, ਗਾਜ਼ੀਆਬਾਦ, ਹਾਪੁੜ, ਮੇਰਠ, ਬੁਲੰਦਸ਼ਹਿਰ ਤੇ ਬਾਗਪਤ ਦੇ ਨਾਲ-ਨਾਲ ਰਾਜਧਾਨੀ ਲਖਨਊ ਵਿੱਚ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ– ਧਾਰਾ 370 ਹਟਣ ਤੋਂ ਬਾਅਦ ਪਹਿਲੀ ਵਾਰ ਜੰਮੂ-ਕਸ਼ਮੀਰ ਜਾਣਗੇ PM ਮੋਦੀ, ਹਾਈ ਅਲਰਟ ’ਤੇ ਏਜੰਸੀਆਂ

ਹਰਿਆਣਾ ਸਰਕਾਰ ਨੇ ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ ਅਤੇ ਝੱਜਰ ’ਚ ਜਨਤਕ ਥਾਵਾਂ ’ਤੇ ਫੇਸ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਹੈ। ਇਹ ਸਾਰੇ ਜ਼ਿਲ੍ਹੇ ਐੱਨ. ਸੀ. ਆਰ. ਅੰਦਰ ਅਾਉਂਦੇ ਹਨ। ਗੁਰੂਗ੍ਰਾਮ ’ਚ ਸਭ ਤੋਂ ਵੱਧ ਕੋਰੋਨਾ ਪੀੜ੍ਹਤ ਮਰੀਜ਼ ਸਾਹਮਣੇ ਆਏ ਹਨ।

ਤੇਲੰਗਾਨਾ ਵਿੱਚ ਕੋਰੋਨਾ ਪੀੜ੍ਹਤ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਨਹੀਂ ਹੋਇਆ ਪਰ ਫਿਰ ਵੀ ਸੂਬੇ ਵਿੱਚ ਮਾਸਕ ਲਾਜ਼ਮੀ ਕਰ ਦਿੱਤਾ ਗਿਆ ਹੈ । ਮਾਸਕ ਨਾ ਪਹਿਨਣ ਵਾਲਿਆਂ ਨੂੰ 1000 ਰੁਪਏ ਜੁਰਮਾਨਾ ਕੀਤਾ ਜਾਵੇਗਾ। ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਨੇ ਜਨਤਕ ਥਾਵਾਂ ’ਤੇ ਫੇਸ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ– ਹੁਣ ਕਾਲ ਰਿਕਾਰਡ ਕਰਨਾ ਹੋਵੇਗਾ ਮੁਸ਼ਕਿਲ, ਗੂਗਲ ਚੁੱਕਣ ਜਾ ਰਹੀ ਵੱਡਾ ਕਦਮ


author

Rakesh

Content Editor

Related News