ਕੋਵਿਡ-19 ਆਫ਼ਤ; ਭਾਰਤ ’ਚ ਘੱਟ ਰਹੇ ਕੋਰੋਨਾ ਦੇ ਮਾਮਲੇ ਪਰ ਮੌਤਾਂ ਦਾ ਅੰਕੜਾ 3 ਲੱਖ ਦੇ ਪਾਰ

Monday, May 24, 2021 - 10:57 AM (IST)

ਕੋਵਿਡ-19 ਆਫ਼ਤ; ਭਾਰਤ ’ਚ ਘੱਟ ਰਹੇ ਕੋਰੋਨਾ ਦੇ ਮਾਮਲੇ ਪਰ ਮੌਤਾਂ ਦਾ ਅੰਕੜਾ 3 ਲੱਖ ਦੇ ਪਾਰ

ਨਵੀਂ ਦਿੱਲੀ— ਦੇਸ਼ ਵਿਚ ਕੋਰੋਨਾ ਵਾਇਰਸ ਦੀ ਰਫ਼ਤਾਰ ਘੱਟ ਹੋਣ ਦਰਮਿਆਨ ਪਿਛਲੇ 24 ਘੰਟਿਆਂ ਦੌਰਾਨ 2.22 ਲੱਖ ਤੋਂ ਵਧੇਰੇ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਮਹਾਮਾਰੀ ਨਾਲ ਪਿਛਲੇ 24 ਘੰਟਿਆਂ ਦੌਰਾਨ 4,454 ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਕਾਰਨ ਮੌਤਾਂ ਦਾ ਅੰਕੜਾ 3,03,720 ਹੋ ਗਿਆ ਹੈ। ਇਸ ਦੌਰਾਨ ਪੀੜਤ ਹੋਣ ਵਾਲਿਆਂ ਦੀ ਤੁਲਨਾ ’ਚ ਸਿਹਤਮੰਦ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਜਿਸ ਨਾਲ ਰਿਕਵਰੀ ਦਰ ਵੱਧ ਕੇ 88.69 ਫ਼ੀਸਦੀ ਹੋ ਗਈ ਹੈ।

ਇਹ ਵੀ ਪੜ੍ਹੋ: ਕੋਰੋਨਾ ਆਫ਼ਤ; ਦੇਸ਼ ’ਚ 24 ਘੰਟਿਆਂ ਦੌਰਾਨ 3,741 ਮਰੀਜ਼ਾਂ ਨੇ ਤੋੜਿਆ ਦਮ

PunjabKesari

 

ਕੇਂਦਰੀ ਸਿਹਤ ਮੰਤਰਾਲਾ ਵਲੋਂ ਸੋਮਵਾਰ ਦੀ ਸਵੇਰ ਨੂੰ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ 2,22,315 ਨਵੇਂ ਮਾਮਲੇ ਆਉਣ ਨਾਲ ਪੀੜਤਾਂ ਦਾ ਅੰਕੜਾ ਵਧ ਕੇ 2, 67, 52,447 ਹੋ ਗਿਆ ਹੈ। ਇਸ ਸਮੇਂ ’ਚ 3,02,544 ਮਰੀਜ਼ ਸਿਹਤਯਾਬ ਹੋਏ ਹਨ ਅਤੇ ਦੇਸ਼ ਵਿਚ ਹੁਣ ਤੱਕ 2,37,28,011 ਲੋਕ ਇਸ ਮਹਾਮਾਰੀ ਨੂੰ ਮਾਤ ਦੇ ਚੁੱਕੇ ਹਨ। ਦੇਸ਼ ਵਿਚ ਸਰਗਰਮ ਮਾਮਲਿਆਂ ਦੀ ਦਰ ਘੱਟ ਕੇ 10.17 ਫ਼ੀਸਦੀ ’ਤੇ ਆ ਗਈ ਹੈ, ਉੱਥੇ ਹੀ ਮੌਤ ਦਰ ਵੱਧ ਕੇ 1.14 ਫ਼ੀਸਦੀ ਹੋ ਗਈ ਹੈ। ਦੇਸ਼ ’ਚ ਸਰਗਰਮ ਕੇਸ 27,20,716 ਹਨ।

ਇਹ ਵੀ ਪੜ੍ਹੋ: ਮਿਗ-21 ਹਾਦਸੇ ’ਚ ਸ਼ਹੀਦ ਪਾਇਲਟ ਦੇ ਪਿਤਾ ਦੀ ਸਰਕਾਰ ਨੂੰ ਅਪੀਲ- ‘ਮੇਰਾ ਪੁੱਤ ਤਾਂ ਚਲਾ ਗਿਆ ਪਰ ਹੁਣ...’

ਇਸ ਦਰਮਿਆਨ ਪਿਛਲੇ 24 ਘੰਟਿਆਂ ਦੌਰਾਨ 9,42,722 ਲੋਕਾਂ ਨੂੰ ਕੋਰੋਨਾ ਦੇ ਟੀਕੇ ਲਾਏ ਗਏ ਹਨ। ਦੇਸ਼ ਵਿਚ ਹੁਣ ਤੱਕ 19, 60, 51, 962 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਦੱਸ ਦੇਈਏ ਕਿ ਟੀਕਾਕਰਨ ਦੀ ਸ਼ੁਰੂਆਤ 16 ਜਨਵਰੀ 2021 ਨੂੰ ਹੋਈ ਸੀ। 

ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ ਲਾਉਣ ਪੁੱਜੀ ਸਿਹਤ ਮਹਿਕਮੇ ਦੀ ਟੀਮ ਤਾਂ ਖ਼ੌਫ ’ਚ ਪਿੰਡ ਵਾਸੀਆਂ ਨੇ ਨਦੀ ’ਚ ਮਾਰੀਆਂ ਛਾਲਾਂ

ਦੱਸ ਦੇਈਏ ਕਿ ਮਾਹਰਾਂ ਮੁਤਾਬਕ ਭਾਰਤ ਵਿਚ ਕੋਰੋਨਾ ਦੀ ਦੂਜੀ ਲਹਿਰ ਦਾ ਅਸਰ ਜੁਲਾਈ ਤੱਕ ਘੱਟ ਹੋਣ ਲੱਗੇਗਾ। ਹਾਲਾਂਕਿ ਤੀਜੀ ਲਹਿਰ ਦੀ ਵੀ ਚਿਤਾਵਨੀ ਦਿੱਤੀ ਗਈ ਹੈ, ਜੋ ਕਿ 6 ਮਹੀਨੇ ਬਾਅਦ ਆ ਸਕਦੀ ਹੈ। ਕੋਰੋਨਾ ਨਾਲ ਬਲੈਕ ਫੰਗਸ ਨੇ ਭਾਰਤ ਦੀ ਚਿੰਤਾ ਵਧਾ ਦਿੱਤੀ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਬਲੈਕ ਫੰਗਸ ਕਾਰਨ ਮਰੀਜ਼ਾਂ ਦੀ ਮੌਤ ਹੋ ਰਹੀ ਹੈ ਜਾਂ ਫਿਰ ਅੱਖਾਂ ਦੀ ਰੌਸ਼ਨੀ ਜਾ ਰਹੀ ਹੈ।


author

Tanu

Content Editor

Related News