ਸਾਵਧਾਨ! ਦੇਰ ਨਾਲ ਹਸਪਤਾਲ ਜਾਣ ''ਤੇ ਕੋਰੋਨਾ ਕੇਸ ਹੋ ਸਕਦੈ ਖਤਰਨਾਕ

05/05/2020 4:04:13 PM

ਨਵੀਂ ਦਿੱਲੀ (ਵਾਰਤਾ)— ਕੋਰੋਨਾ ਵਾਇਰਸ ਦੇ 90 ਤੋਂ 95 ਫੀਸਦੀ ਮਰੀਜ਼ ਠੀਕ ਹੋ ਜਾਂਦੇ ਹਨ ਪਰ ਇਸ ਸਮੇਂ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਅਜਿਹੇ ਰੋਗੀ ਕਾਫੀ ਦੇਰ ਬਾਅਦ ਹਸਪਤਾਲ ਪਹੁੰਚਦੇ ਹਨ, ਜਿਸ ਨਾਲ ਇਹ ਵਾਇਰਸ ਜਾਨਲੇਵਾ ਬਣ ਜਾਂਦਾ ਹੈ। ਡਾਕਟਰਾਂ ਮੁਤਾਬਕ ਮਰੀਜ਼ਾਂ ਦੇ ਦੇਰ ਨਾਲ ਸਾਹਮਣੇ ਆਉਣ ਨਾਲ ਉਨ੍ਹਾਂ ਦਾ ਮਾਮਲਾ ਵਿਗੜਦਾ ਹੈ। ਇਸ ਦੇ 80 ਫੀਸਦੀ ਮਾਮਲੇ ਬਹੁਤ ਹਲਕੇ ਲੱਛਣ ਵਾਲੇ ਹੁੰਦੇ ਹਨ ਅਤੇ 15 ਫੀਸਦੀ ਮਾਮਲਿਆਂ 'ਚ ਮੈਡੀਕਲ ਸਹਿਯੋਗ, ਆਕਸਜੀਨ ਅਤੇ 5 ਫੀਸਦੀ ਮਾਮਲਿਆਂ 'ਚ ਆਈ. ਸੀ. ਯੂ. ਅਤੇ ਵੈਂਟੀਲੇਟਰ ਦੀ ਲੋੜ ਪੈਂਦੀ ਹੈ। ਇਸ ਲਈ ਕੋਰੋਨਾ ਦੇ ਮਰੀਜ਼ਾਂ ਦਾ ਪਤਾ ਲੱਗਦੇ ਹੀ ਉਨ੍ਹਾਂ ਨੂੰ ਡਾਕਟਰੀ ਸਹੂਲਤ ਦਿੱਤੇ ਜਾਣ ਦੀ ਲੋੜ ਹੈ। ਜੇਕਰ ਕਿਸੇ ਦਾ ਟੈਸਟ ਪਹਿਲਾਂ ਹੋ ਚੁੱਕਾ ਤਾਂ ਉਸ ਨੂੰ ਤੁਰੰਤ ਹਸਪਤਾਲ ਜਾ ਕੇ ਇਲਾਜ ਕਰਾਉਣਾ ਚਾਹੀਦਾ ਹੈ। ਰਾਹਤ ਦੀ ਇਕ ਹੋਰ ਗੱਲ ਇਹ ਹੈ ਕਿ ਪੀੜਤਾਂ ਦੀ ਮੌਤ ਦਰ 3.2 ਫੀਸਦੀ 'ਤੇ ਹੀ ਬਣੀ ਹੋਈ ਹੈ, ਜੋ ਪਹਿਲਾਂ ਦੀ ਤੁਲਨਾ ਵਿਚ ਬੇਹੱਦ ਮਾਮੂਲੀ ਵਾਧਾ ਮੰਨਿਆ ਜਾ ਸਕਦਾ ਹੈ। ਪਹਿਲਾਂ ਪੀੜਤਾਂ ਦੀ ਮੌਤ ਦਰ 3.1 ਫੀਸਦੀ ਸੀ।

ਹੁਣ ਦੂਜੀ ਸਕਾਰਾਤਮਕ ਗੱਲ ਇਹ ਰਹੀ ਹੈ ਕਿ ਸਾਡੇ ਦੇਸ਼ ਵਿਚ ਜਿੰਨੇ ਵੀ ਮਾਮਲੇ ਆਏ ਸਨ, ਉਨ੍ਹਾਂ 'ਚੋਂ ਕਿੰਨੇ ਲੋਕ ਠੀਕ ਹੋਏ ਹਨ ਅਤੇ ਕਿੰਨੀਆਂ ਦੀ ਮੌਤ ਹੋਈ ਹੈ, ਇਹ ਹੁਣ ਵੱਧ ਕੇ 90:10 ਹੋ ਗਿਆ ਹੈ ਅਤੇ 17 ਅਪ੍ਰੈਲ ਨੂੰ ਇਹ 80:20 ਸੀ, ਜੋ ਦਰਸਾਉਂਦਾ ਹੈ ਕਿ ਸਾਡੀ ਡਾਕਟਰੀ ਸਮਰੱਥਾ ਵਿਚ ਇਜ਼ਾਫਾ ਹੋਇਆ ਹੈ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਦੇਸ਼ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਕੀਤੀਆਂ ਗਈਆਂ ਤਿਆਰੀਆਂ ਸਹੀ ਦਿਸ਼ਾ ਵਿਚ ਹਨ ਅਤੇ ਅਸੀਂ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਨਾਲ ਨਜਿੱਠ ਸਕਦੇ ਹਾਂ। ਇਸ ਸਮੇਂ ਕੋਰੋਨਾ ਵਾਇਰਸ ਨੂੰ ਲੈ ਕੇ ਲੋਕਾਂ 'ਚ ਦਹਿਸ਼ਤ ਅਤੇ ਖੌਫ ਦਾ ਮਾਹੌਲ ਹੈ ਪਰ ਉਨ੍ਹਾਂ ਦੇ ਸਾਹਮਣੇ ਆਉਣ ਅਤੇ ਇਲਾਜ ਕਰਾਉਣ ਲਈ ਉਤਸ਼ਾਹਿਤ ਕੀਤੇ ਜਾਣ ਦੀ ਲੋੜ ਹੈ, ਤਾਂ ਲੋਕਾਂ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਹੈ।

ਦੇਸ਼ ਵਿਚ ਕੋਰੋਨਾ ਦੇ ਮਾਮਲੇ ਦੁੱਗਣੇ ਹੋਣ ਦੀ ਦਰ ਵੱਧ ਕੇ ਹੁਣ 12 ਦਿਨ ਹੋ ਗਈ ਹੈ, ਜੋ ਕੋਰੋਨਾ ਨੂੰ ਕੰਟਰੋਲ ਕਰਨ ਦੇ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਸਫਲਤਾ ਨੂੰ ਦਰਸਾਉਂਦਾ ਹੈ। ਮਾਰਚ 'ਚ ਲਾਕਡਾਊਨ ਤੋਂ ਪਹਿਲਾਂ ਇਹ ਦਰ 32 ਦਿਨ ਸੀ। ਸਿਹਤ ਮੰਤਰਾਲਾ ਮੁਤਾਬਕ ਦੇਸ਼ 'ਚ ਇਸ ਸਮੇਂ 130 ਹੌਟਸਪੌਟ ਜ਼ਿਲੇ, 284 ਗੈਰ-ਹੌਟਸਪੌਟ ਜ਼ਿਲੇ ਅਤੇ 319 ਗੈਰ-ਇਨਫੈਕਟਿਡ ਜ਼ਿਲੇ ਹਨ। ਇਨ੍ਹਾਂ ਜ਼ਿਲਿਆਂ ਨੂੰ ਗ੍ਰੀਨ, ਆਰੇਂਜ ਅਤੇ ਰੈੱਡ ਜ਼ੋਨ ਵਿਚ ਵੰਡਿਆ ਗਿਆ ਹੈ। ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਹੀ ਇਨ੍ਹਾਂ ਨੂੰ ਖੋਲ੍ਹਿਆ ਜਾਵੇਗਾ। ਦੇਸ਼ ਵਿਚ ਹੁਣ ਤਕ 10 ਲੱਖ ਤੋਂ ਵਧੇਰੇ ਟੈਸਟਿੰਗ ਦਾ ਅੰਕੜਾ ਪਾਰ ਹੋ ਚੁੱਕਾ ਹੈ। ਕੁੱਲ ਮਿਲਾ ਕੇ ਭਾਰਤ ਦੀ ਸਥਿਤੀ ਦੁਨੀਆ ਦੇ ਹੋਰ ਦੇਸ਼ਾਂ ਦੀ ਤੁਲਨਾ ਵਿਚ ਬਿਹਤਰ ਹੈ। ਇਹ ਸਭ ਤੋਂ ਪਹਿਲਾਂ ਕੀਤੀ ਗਈ ਤਿਆਰੀ ਅਤੇ ਪਹਿਲੇ ਪੜਾਅ ਦੇ ਲਾਕਡਾਊਨ ਅਤੇ ਸਮਾਜਿਕ ਦੂਰੀ ਦਾ ਹੀ ਨਤੀਜਾ ਹੈ।


Tanu

Content Editor

Related News