ਦੇਸ਼ ’ਚ ਕੋਰੋੋਨਾ ਦੇ 54,069 ਨਵੇਂ ਮਾਮਲੇ, ਹੁਣ ਤੱਕ 30 ਕਰੋੜ ਤੋਂ ਪਾਰ ਟੀਕਾਕਰਨ

Thursday, Jun 24, 2021 - 11:37 AM (IST)

ਦੇਸ਼ ’ਚ ਕੋਰੋੋਨਾ ਦੇ 54,069 ਨਵੇਂ ਮਾਮਲੇ, ਹੁਣ ਤੱਕ 30 ਕਰੋੜ ਤੋਂ ਪਾਰ ਟੀਕਾਕਰਨ

ਨਵੀਂ ਦਿੱਲੀ (ਭਾਸ਼ਾ)— ਭਾਰਤ ’ਚ ਇਕ ਦਿਨ ’ਚ ਕੋਵਿਡ-19 ਦੇ 54,069 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਕੋਰੋਨਾ ਵਾਇਰਸ ਤੋਂ ਪੀੜਤਾਂ ਦੀ ਗਿਣਤੀ ਵੱਧ ਕੇ 3,00,82,778 ਹੋ ਗਈ ਹੈ। ਉੱਥੇ ਹੀ 1,321 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਕੋਵਿਡ-19 ਮਹਾਮਾਰੀ ਤੋਂ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵੱਧ ਕੇ 3,91,981 ਹੋ ਗਈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਹੋ ਕੇ 6,27,057 ਹੋ ਗਈ, ਜੋ ਕੁੱਲ ਮਾਮਲਿਆਂ ਦਾ 2.08 ਫ਼ੀਸਦੀ ਹੈ। 

ਇਹ ਵੀ ਪੜ੍ਹੋ : ਭਾਰਤ ’ਚ ਕੋਰੋਨਾ ਮਾਮਲੇ ਤਿੰਨ ਕਰੋੜ ਤੋਂ ਪਾਰ, ਸਿਹਤਯਾਬ ਹੋਏ ਮਰੀਜ਼ਾਂ ਦੀ ਦਰ 96.56 ਫ਼ੀਸਦੀ

 

PunjabKesari

ਮੰਤਰਾਲਾ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਭਾਰਤ ’ਚ ਪਿਛਲੇ 24 ਘੰਟਿਆਂ ਵਿਚ 64.89 ਲੱਖ ਲੋਕਾਂ ਨੂੰ ਕੋਵਿਡ-19 ਟੀਕੇ ਲਾਏ ਗਏ। ਅਜੇ ਤੱਕ ਟੀਕਿਆਂ ਦੀ ਕੁੱਲ 30.16 ਕਰੋੜ ਖ਼ੁਰਾਕਾਂ ਲੋਕਾਂ ਨੂੰ ਲੱਗ ਚੁੱਕੀਆਂ ਹਨ। ਦੇਸ਼ ’ਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 2,90,63,740 ਹੋਈ। ਇਕ ਦਿਨ ’ਚ 68,885 ਨਵੇਂ ਮਰੀਜ਼ ਸਿਹਤਮੰਦ ਹੋਏ ਹਨ। ਮਰੀਜ਼ਾਂ ਦੇ ਠੀਕ ਹੋਣ ਦੀ ਰਾਸ਼ਟਰੀ ਦਰ 96.61 ਫ਼ੀਸਦੀ ਹੈ। 

ਇਹ ਵੀ ਪੜ੍ਹੋ : ਹਿਮਾਚਲ ਆਉਣ ਵਾਲੇ ਸੈਲਾਨੀਆਂ ਲਈ ਜ਼ਰੂਰੀ ਖ਼ਬਰ, ਸਰਕਾਰ ਨੇ ਹਟਾਈ ਇਹ ਪਾਬੰਦੀ

PunjabKesari

ਅਜੇ ਤੱਕ ਕੁੱਲ 39,78,32,667 ਨਮੂਨਿਆਂ ਦੀ ਕੋਵਿਡ-19 ਸਬੰਧੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ’ਚੋਂ 18,59,469 ਨਮੂਨਿਆਂ ਦੀ ਜਾਂਚ ਬੁੱਧਵਾਰ ਨੂੰ ਕੀਤੀ ਗਈ ਸੀ। ਦੱਸ ਦੇਈਏ ਕਿ ਦੇਸ਼ ਕੋਰੋਨਾ ਦੀ ਦੂਜੀ ਲਹਿਰ ਨਾਲ ਉੱਭਰ ਰਿਹਾ ਹੈ। ਹਾਲਾਂਕਿ ਕੋਰੋਨਾ ਮਾਮਲੇ ਘੱਟ ਹੋਣ ਕਾਰਨ ਦੇਸ਼ ਦੇ ਕਈ ਸੂਬੇ ਅਨਲੌਕ ਵੱਲ ਵੱਧ ਰਹੇ ਹਨ। ਮਾਹਰਾਂ ਮੁਤਾਬਕ ਕੋਰੋਨਾ ਦੀ ਤੀਜੀ ਲਹਿਰ ਵੀ ਆ ਸਕਦੀ ਹੈ। ਇਸ ਲਈ ਟੀਕਾਕਰਨ ਬੇਹੱਦ ਜ਼ਰੂਰੀ ਹੈ। ਟੀਕਾਕਰਨ ਮਗਰੋਂ ਵੀ ਮਾਸਕ ਪਹਿਨ ਕੇ ਰੱਖੋ, ਦੂਜੀ ਗਜ਼ ਦੀ ਦੂਰੀ ਬਣਾ ਕੇ ਰੱਖੋ ਅਤੇ ਹੱਥਾਂ ਨੂੰ ਸਾਫ਼ ਰੱਖੋ। 

ਇਹ ਵੀ ਪੜ੍ਹੋ : ਭਾਰਤ 'ਚ 'ਡੈਲਟਾ ਪਲੱਸ' ਰੂਪ ਦੇ ਕਰੀਬ 40 ਮਾਮਲੇ ਆਏ ਸਾਹਮਣੇ


author

Tanu

Content Editor

Related News