ਕੋਰੋਨਾ ਨਾਲ ਜੰਗ : ਕੇਰਲ ਦੇ 100 ਤੋਂ ਵਧੇਰੇ ਡਾਕਟਰ ''ਸਿਹਤ ਕਾਮਿਆਂ'' ਦੀ ਮਦਦ ਲਈ ਜਾਣਗੇ ਮੁੰਬਈ

Monday, Jun 01, 2020 - 02:29 PM (IST)

ਕੋਰੋਨਾ ਨਾਲ ਜੰਗ : ਕੇਰਲ ਦੇ 100 ਤੋਂ ਵਧੇਰੇ ਡਾਕਟਰ ''ਸਿਹਤ ਕਾਮਿਆਂ'' ਦੀ ਮਦਦ ਲਈ ਜਾਣਗੇ ਮੁੰਬਈ

ਮੁੰਬਈ (ਭਾਸ਼ਾ)— ਕੋਵਿਡ-19 ਮਹਾਮਾਰੀ ਨਾਲ ਲੜਾਈ ਵਿਚ ਮੁੰਬਈ ਦੇ ਸਿਹਤ ਕਾਮਿਆਂ ਦਾ ਸਹਿਯੋਗ ਕਰਨ ਲਈ ਕੇਰਲ ਦੇ 100 ਤੋਂ ਵਧੇਰੇ ਡਾਕਟਰ ਅਤੇ ਨਰਸਾਂ ਮੁੰਬਈ ਆਉਣਗੇ। ਤਿਰੁਵਨੰਤਪੁਰਮ ਦੇ ਸਰਕਾਰੀ ਮੈਡੀਕਲ ਕਾਲਜ ਦੇ ਡਿਪਟੀ ਸੁਪਰਡੈਂਟ ਡਾ. ਸੰਤੋਸ਼ ਕੁਮਾਰ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੰਬਈ ਨੂੰ ਸਿਹਤ ਕਾਮਿਆਂ ਦੇ ਰੂਪ 'ਚ ਸਭ ਤੋਂ ਵਧੇਰੇ ਲੋਕਾਂ ਦੀ ਲੋੜ ਹੈ। 16 ਡਾਕਟਰਾਂ ਦੀ ਟੀਮ ਸੋਮਵਾਰ ਤੱਕ ਮੁੰਬਈ ਪਹੁੰਚ ਜਾਵੇਗੀ। ਕੁਮਾਰ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਵਿਚ 50 ਡਾਕਟਰਾਂ ਅਤੇ 100 ਨਰਸਾਂ ਦੀ ਟੀਮ ਕੇਰਲ ਤੋਂ ਮੁੰਬਈ ਪਹੁੰਚ ਜਾਵੇਗੀ। 

ਸੰਤੋਸ਼ ਕੁਮਾਰ ਨੇ ਅੱਗੇ ਦੱਸਿਆ ਕਿ ਉਹ ਦੋ ਹੋਰ ਡਾਕਟਰਾਂ ਨਾਲ ਮੁੰਬਈ ਪਹੁੰਚ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਸੇਵਨ ਹਿਲਜ਼ ਹਸਪਤਾਲ 'ਚ ਕੰਮ ਕਰਾਂਗੇ। ਇਹ ਸਿਹਤ ਕਾਮਿਆਂ ਲਈ ਸੁਰੱਖਿਅਤ ਹੈ ਅਤੇ ਉਨ੍ਹਾਂ ਨੂੰ ਕੋਵਿਡ-19 ਵਿਰੁੱਧ ਇਸ ਲੜਾਈ ਵਿਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਸਾਰੇ ਕੇਰਲ ਤੋਂ ਮੁੰਬਈ ਆਉਣ ਲਈ ਤਿਆਰ ਹਨ ਅਤੇ ਉਨ੍ਹਾਂ ਨੇ ਸੇਵਾ ਭਾਵਨਾ ਨਾਲ ਸਹਿਯੋਗ ਕਰਨ ਦੀ ਹਾਮੀ ਭਰੀ ਹੈ। ਕੁਮਾਰ ਨੇ ਕਿਹਾ ਕਿ ਉਹ ਕੇਰਲ ਦੇ ਸਰਕਾਰੀ ਹਸਪਤਾਲ ਵਿਚ ਵਰਕਰ ਹਨ ਪਰ ਉਹ ਵੀ ਨਿੱਜੀ ਡਾਕਟਰਾਂ ਨਾਲ ਮੁੰਬਈ 'ਚ ਕੋਵਿਡ-19 ਨਾਲ ਇਸ ਸੰਘਰਸ਼ 'ਚ ਸਹਿਯੋਗ ਲਈ ਆਏ ਹਨ। ਦੱਸ ਦੇਈਏ ਕਿ ਮੁੰਬਈ ਦੇ ਮਹਾਰਾਸ਼ਟਰ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਸਭ ਤੋਂ ਵਧੇਰੇ ਹੈ। ਇੱਥੇ ਵਾਇਰਸ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ 67,655 ਅਤੇ ਮਰਨ ਵਾਲਿਆਂ ਦੀ ਗਿਣਤੀ 2286 ਤੱਕ ਪਹੁੰਚ ਗਈ ਹੈ।


author

Tanu

Content Editor

Related News