ਕੋਵਿਡ-19: ਵਿਦੇਸ਼ਾਂ ''ਚ ਫਸੇ ਭਾਰਤੀਆਂ ਲਈ MEA ਨੇ ਜਾਰੀ ਕੀਤੀ ਈਮੇਲ ਤੇ ਹੈਲਪਲਾਈਨ ਨੰਬਰ

Friday, Mar 20, 2020 - 06:52 PM (IST)

ਕੋਵਿਡ-19: ਵਿਦੇਸ਼ਾਂ ''ਚ ਫਸੇ ਭਾਰਤੀਆਂ ਲਈ MEA ਨੇ ਜਾਰੀ ਕੀਤੀ ਈਮੇਲ ਤੇ ਹੈਲਪਲਾਈਨ ਨੰਬਰ

ਨਵੀਂ ਦਿੱਲੀ- ਕੋਰੋਨਾਵਾਇਰਸ ਦੀ ਦੁਨੀਆਭਰ ਵਿਚ ਦਹਿਸ਼ਤ ਜਾਰੀ ਹੈ। ਕਈ ਦੇਸ਼ਾਂ ਨੇ ਇਸ ਦੇ ਫੈਲਾਅ ਨੂੰ ਰੋਕਣ ਲਈ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਹਨ। ਅਜਿਹੇ ਵਿਚ ਬਹੁਤ ਸਾਰੇ ਭਾਰਤੀ ਜੋ ਕਿ ਵਿਦੇਸ਼ਾਂ ਵਿਚ ਕੰਮ ਜਾਂ ਪੜ੍ਹਾਈ ਲਈ ਗਏ ਹੋਏ ਹਨ, ਉਹਨਾਂ ਲਈ ਖਾਸੀ ਮੂਸੀਬਤ ਬਣੀ ਹੋਈ ਹੈ। ਉਹ ਨਾ ਤਾਂ ਵਾਪਸ ਪਰਤ ਸਕਦੇ ਹਨ ਤੇ ਨਾ ਹੀ ਵਿਦੇਸ਼ਾਂ ਵਿਚ ਲਾਕਡਾਊਨ ਕਾਰਨ ਉਹਨਾਂ ਕੋਲ ਕੋਈ ਬਚਤ ਹੈ। ਅਜਿਹੇ ਹੀ ਵਿਦੇਸ਼ ਵਿਚ ਫਸੇ ਭਾਰਤੀਆਂ ਦੀ ਮਦਦ ਲਈ ਵਿਦੇਸ਼ ਮੰਤਰਾਲਾ ਨੇ ਆਪਣੇ ਹੈਲਪਲਾਈਨ ਨੰਬਰ ਤੇ ਈ-ਮੇਲ ਜਾਰੀ ਕੀਤੀ ਹੈ ਤਾਂ ਜੋ ਉਹਨਾਂ ਤੱਕ ਪਹੁੰਚ ਬਣਾਈ ਜਾ ਸਕੇ।

ਵਿਦੇਸ਼ ਮੰਤਰਾਲਾ ਵਲੋਂ ਜਾਰੀ ਪੱਤਰ ਇਸ ਤਰ੍ਹਾਂ ਹੈ-

PunjabKesari

PunjabKesari


author

Baljit Singh

Content Editor

Related News