ਕੋਰੋਨਾ ਦਾ ਕਹਿਰ; ਹਿਮਾਚਲ ਪ੍ਰਦੇਸ਼ ਦੇ ਇਤਿਹਾਸਕ ਮੰਦਰ ਅਤੇ ਕਿਲ੍ਹੇ ਹੋਏ ਬੰਦ

Saturday, Apr 17, 2021 - 12:59 PM (IST)

ਕੋਰੋਨਾ ਦਾ ਕਹਿਰ; ਹਿਮਾਚਲ ਪ੍ਰਦੇਸ਼ ਦੇ ਇਤਿਹਾਸਕ ਮੰਦਰ ਅਤੇ ਕਿਲ੍ਹੇ ਹੋਏ ਬੰਦ

ਸ਼ਿਮਲਾ— ਕੋਰੋਨਾ ਮਹਾਮਾਰੀ ਦੇ ਚੱਲਦੇ ਭਾਰਤੀ ਪੁਰਾਤਤੱਵ ਸਰਵੇਖਣ (ਏ. ਐੱਸ. ਆਈ.) ਨੇ ਹਿਮਾਚਲ ਪ੍ਰਦੇਸ਼ ਦੇ ਪ੍ਰਾਚੀਨ ਇਤਿਹਾਸਕ ਮੰਦਰ ਅਤੇ ਕਿਲ੍ਹੇ ਲੋਕਾਂ ਲਈ 15 ਮਈ ਤੱਕ ਬੰਦ ਕਰ ਦਿੱਤੇ ਹਨ। ਭਾਰਤੀ ਪੁਰਾਤਤੱਵ ਸਰਵੇਖਣ ਦੇ ਦਿੱਲੀ ਸਥਿਤ ਦਫ਼ਤਰ ਤੋਂ ਇਹ ਆਦੇਸ਼ ਜਾਰੀ ਹੋਏ ਹਨ। ਇਨ੍ਹਾਂ ’ਚ ਲਾਹੌਲ ਦਾ ਪ੍ਰਾਚੀਨ ਮ੍ਰਕਲਾ ਦੇਵੀ ਮੰਦਰ, ਬੈਜਨਾਥ ਸ਼ਿਵ ਮੰਦਰ, ਸਿੱਧਨਾਥ ਮੰਦਰ, ਕੁੱਲੂ ਜ਼ਿਲ੍ਹੇ ਵਿਚ ਦਸ਼ਾਲ ਸਥਿਤ ਗੌਰੀਸ਼ੰਕਰ ਮੰਦਰ, ਮਨਾਲੀ ਦਾ ਹਿਡਿੰਬਾ ਦਾ ਮੰਦਰ, ਮੰਡੀ ਜ਼ਿਲ੍ਹੇ ਵਿਚ ਪੰਚਵਕਤਰ ਮੰਦਰ ਸ਼ਾਮਲ ਹਨ।

ਇਸ ਤੋਂ ਇਲਾਵਾ ਕਾਂਗੜਾ ਅਤੇ ਨੂਰਪਰੁ ਦਾ ਕਿਲ੍ਹਾ, ਸੁਜਾਨਪੁਰ ਦਾ ਇਤਿਹਾਸਕ ਟਿਹਰਾ ਦਾ ਮਹਿਲ ਅਤੇ ਨਰਵਦੇਸ਼ਵਰ ਮੰਦਰ ਵੀ ਬੰਦ ਰਹੇਗਾ। ਮੰਦਰਾਂ ’ਚ ਰੋਜ਼ ਵਾਂਗ ਸਮੇਂ ਮੁਤਾਬਕ ਆਰਤੀ ਹੋਵੇਗੀ। ਮੰਡੀ ਵਿਚ ਪੁਰਾਤਤੱਵ ਮਹਿਕਮੇ ਦੇ ਸਲਾਹਕਾਰ ਲਕਸ਼ਮੀ ਢੋਬੀ ਨੇ ਇਸ ਦੀ ਜਾਣਕਾਰੀ ਦਿੱਤੀ। ਓਧਰ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਦਿੱਲੀ, ਕਰਨਾਟਕ, ਗੁਜਰਾਤ, ਰਾਜਸਥਾਨ ਅਤੇ ਪੰਜਾਬ ਸੂਬਿਆਂ ਤੋਂ ਆਉਣ ਵਾਲੇ ਸੈਲਾਨੀਆਂ ਲਈ ਸਰਕਾਰ ਵਲੋਂ ਕੋਰੋਨਾ ਨੈਗੇਟਿਵ ਰਿਪੋਰਟ ਲਿਆਉਣ ਦੀ ਸਲਾਹ ਦੇਣ ਤੋਂ ਬਾਅਦ ਪ੍ਰਦੇਸ਼ ਵਿਚ ਸੈਲਾਨੀਆਂ ਦੀ ਗਿਣਤੀ ਘੱਟ ਹੋ ਗਈ ਹੈ।

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਹਿਮਾਚਲ ਵਿਚ ਵੀ ਵੀਕੈਂਡ ਕਰਫਿਊ, ਤਾਲਾਬੰਦੀ ਅਤੇ ਨਾਈਟ ਕਰਫਿਊ ਲਾਉਣ ਦੇ ਸੰਕੇਤ ਦਿੱਤੇ ਹਨ। ਮੁੱਖ ਮੰਤਰੀ ਨੇ ਸਕੂਲਾਂ ’ਚ ਛੁੱਟੀਆਂ ਵਧਾਉਣ ਦੀ ਸੰਭਾਵਨਾ ਵੀ ਜਤਾਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਖ਼ੁਦ ਜ਼ਿਲ੍ਹਿਆਂ ਵਿਚ ਜਾ ਕੇ ਕੋਰੋਨਾ ਵਾਇਰਸ ਦੀ ਸਥਿਤੀ ਦੀ ਸਮੀਖਿਆ ਕਰ ਰਹੇ ਹਨ। 


author

Tanu

Content Editor

Related News