ਕੋਵਿਡ-19 - ਭਾਰਤ ''ਚ ਵਿਦੇਸ਼ੀਆਂ ਦੀ ''ਨੋ-ਐਂਟਰੀ'', 15 ਅਪ੍ਰੈਲ ਤੱਕ ਵੀਜ਼ੇ ਰੱਦ

Wednesday, Mar 11, 2020 - 10:49 PM (IST)

ਕੋਵਿਡ-19 - ਭਾਰਤ ''ਚ ਵਿਦੇਸ਼ੀਆਂ ਦੀ ''ਨੋ-ਐਂਟਰੀ'', 15 ਅਪ੍ਰੈਲ ਤੱਕ ਵੀਜ਼ੇ ਰੱਦ

ਨਵੀਂ ਦਿੱਲੀ - ਕੋਰੋਨਾਵਾਇਰਸ ਤੋਂ ਪੀਡ਼ਤ ਹੋਣ ਵਾਲੇ ਲੋਕਾਂ ਦੀ ਵੱਧਦੀ ਗਿਣਤੀ ਵਿਚਾਲੇ ਭਾਰਤ ਨੇ ਦੇਸ਼ ਵਿਚ ਆਉਣ ਵਾਲੇ ਵਿਦੇਸ਼ੀਆਂ ਦੀ ਐਂਟਰੀ 'ਤੇ ਬੈਨ ਲਾ ਦਿੱਤਾ ਹੈ। ਸਿਹਤ ਮੰਤਰਾਲੇ ਨੇ ਵਿਦੇਸ਼ੀਆਂ ਤੋਂ ਆਉਣ ਵਾਲੇ ਲੋਕਾਂ 'ਤੇ 15 ਅਪ੍ਰੈਲ ਤੱਕ ਰੋਕ ਲਾ ਦਿੱਤੀ ਹੈ। ਸਾਰੇ ਵੀਜ਼ੇ ਰੱਦ ਕਰ ਦਿੱਤੇ ਗਏ ਹਨ ਅਤੇ ਇਸ ਫੈਸਲੇ 'ਤੇ 13 ਮਾਰਚ ਤੋਂ ਅਮਲੀਜਾਮਾ ਪਹਿਨਾਇਆ ਜਾਵੇਗਾ। ਦੱਸ ਦਈਏ ਕਿ ਸਿਹਤ ਮੰਤਰਾਲੇ ਵੱਲੋਂ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਜਿਸ ਵਿਚ ਉਨ੍ਹਾਂ ਲਿੱਖਿਆ ਕਿ ਡਿਪਲੋਮੈਟ ਵੀਜ਼ਾ ਨੂੰ ਛੱਡ ਕੇ ਹਰ ਤਰ੍ਹਾਂ ਦੇ ਵੀਜ਼ੇ ਨੂੰ 15 ਅਪ੍ਰੈਲ ਤੱਕ ਰੱਦ ਕਰ ਦਿੱਤਾ ਹੈ।


author

Khushdeep Jassi

Content Editor

Related News