ਕੋਵੈਕਸੀਨ ਲਗਾਉਣ ਵਾਲਿਆਂ ਨੂੰ ਨਹੀਂ ਮਿਲੀ ਕੌਮਾਂਤਰੀ ਯਾਤਰਾ ਦੀ ਛੋਟ, WHO ਨੇ ਲਿਸਟ ''ਚ ਨਹੀਂ ਕੀਤਾ ਸ਼ਾਮਲ

Saturday, May 22, 2021 - 12:02 PM (IST)

ਨੈਸ਼ਨਲ ਡੈਸਕ- ਕੋਰੋਨਾ ਵਿਰੁੱਧ ਲੜਾਈ 'ਚ ਭਾਰਤ 'ਚ ਇਸ ਸਮੇਂ ਕੋਵੈਕਸੀਨ ਅਤੇ ਕੋਵੀਸ਼ੀਲਡ ਵੈਕਸੀਨ ਦਾ ਹੀ ਇਸਤੇਮਾਲ ਹੋ ਰਿਹਾ ਹੈ। ਜਿੱਥੇ ਇਕ ਪਾਸੇ ਇਨ੍ਹਾਂ ਦੋਹਾਂ ਵੈਕਸੀਨ 'ਚ ਕਿਹੜੀ ਵੱਧ ਕਾਰਗਾਰ ਹੈ ਇਸ ਨੂੰ ਲੈ ਕੇ ਬਹਿਸ ਜਾਰੀ ਹੈ ਤਾਂ ਉੱਥੇ ਹੀ ਦੂਜੇ ਪਾਸੇ ਕੋਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾ ਚੁਕੇ ਲੋਕਾਂ ਨੂੰ ਫ਼ਿਲਹਾਲ ਕੌਮਾਂਤਰੀ ਯਾਤਰਾ ਦੀ ਛੋਟ ਨਹੀਂ ਮਿਲੀ ਹੈ। ਜਾਣਕਾਰੀ ਅਨੁਸਾਰ ਡਬਲਿਊ.ਐੱਚ.ਓ. ਨੇ ਭਾਰਤ ਬਾਇਓਟੇਕ ਵਲੋਂ ਬਣੀ ਵੈਕਸੀਨ ਨੂੰ ਆਪਣੀ ਲਿਸਟ 'ਚ ਨਹੀਂ ਰੱਖਿਆ ਹੈ। 

ਕੋਵੀਸ਼ੀਲਡ ਨੂੰ ਮਿਲ ਚੁਕੀ ਹੈ ਹਰੀ ਝੰਡੀ
ਜਿਨ੍ਹਾਂ ਦੇਸ਼ਾਂ ਨੇ ਕੌਮਾਂਤਰੀ ਯਾਤਰਾਵਾਂ ਦੀ ਛੋਟ ਦਿੱਤੀ ਹੈ, ਉਨ੍ਹਾਂ ਨੇ ਆਪਣੀ ਖ਼ੁਦ ਦੀ ਰੈਗੂਲੇਟਰੀ ਅਥਾਰਟੀ ਜਾਂ ਫਿਰ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਦੀ ਐਮਰਜੈਂਸੀ ਯੂਜ਼ ਲਿਸਟਿੰਗ (ਈ.ਯੂ.ਐੱਲ.) ਵਲੋਂ ਮਨਜ਼ੂਰ ਕੀਤੀ ਗਈ ਵੈਕਸੀਨ ਨੂੰ ਹੀ ਮਨਜ਼ੂਰੀ ਦਿੱਤੀ ਹੈ। ਇਸ ਲਿਸਟ 'ਚ ਮਾਡਰਨਾ, ਫਾਈਜ਼ਰ, ਐਸਟ੍ਰਾਜੇਨੇਕਾ, ਜਾਨਸਨ (ਅਮਰੀਕਾ ਅਤੇ ਨੀਦਰਲੈਂਡ 'ਚ), ਸਿਨੋਫਾਰਮ/ਬੀਬੀਆਈਪੀ ਅਤੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੀ ਬਣੀ ਹੋਈ ਕੋਵੀਸ਼ੀਲਡ ਵੀ ਇਸ ਲਿਸਟ 'ਚ ਹੈ ਪਰ ਕੋਵੈਕਸੀਨ ਨਹੀਂ ਹੈ। ਕੋਵੈਕਸੀਨ ਪੂਰੇ ਭਾਰਤ 'ਚ ਵੱਡੇ ਪੈਮਾਨੇ 'ਤੇ ਲਗਾਈ ਜਾ ਰਹੀ ਹੈ ਪਰ ਇਸੇ ਨੂੰ ਕਿਸੇ ਵੀ ਵੱਡੇ ਦੇਸ਼ ਨੇ ਮਾਨਤਾ ਨਹੀਂ ਦਿੱਤੀ ਹੈ। ਕੋਵੈਕਸੀਨ ਨੂੰ 10 ਤੋਂ ਘੱਟ ਦੇਸ਼ਾਂ ਨੇ ਅਧਿਕਾਰਤ ਤੌਰ 'ਤੇ ਆਪਣੀ ਮਾਨਤਾ ਦਿੱਤੀ ਹੈ, ਜਿਨ੍ਹਾਂ 'ਚੋਂ ਇਰਾਨ, ਨੇਪਾਲ, ਫਿਲੀਪੀਨਜ਼, ਮੈਕਸੀਕੋ, ਗੁਏਨਾ, ਪਰਾਗਵੇ, ਜਿੰਬਾਬਵੇ ਅਤੇ ਮਾਰਿਸ਼ਸ ਸ਼ਾਮਲ ਹੈ।

ਇਨ੍ਹਾਂ ਦੇਸ਼ਾਂ ਨੇ ਦਿੱਤੀ ਮਾਨਤਾ
ਜਾਣਕਾਰੀ ਅਨੁਸਾਰ ਭਾਰਤ ਬਾਇਓਟੇਕ ਨੇ ਇੱਛਾ ਜ਼ਾਹਰ ਕੀਤੀ ਹੈ ਪਰ ਡਬਲਿਊ.ਐੱਚ.ਓ. ਵਲੋਂ ਵੱਧ ਜਾਣਕਾਰੀ ਦੀ ਜ਼ਰੂਰਤ ਦੱਸੀ ਗਈ ਹੈ। ਵੈਕਸੀਨ ਦੀ ਸਮੀਖਿਆ ਤੋਂ ਬਾਅਦ ਡਬਲਿਊ.ਐੱਚ.ਓ. ਵਲੋਂ ਵੈਕਸੀਨ ਨੂੰ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਜਾਵੇਗਾ, ਜਿਸ ਲਈ ਕੁਝ ਹਫ਼ਤੇ ਤੋਂ ਲੈ ਕੇ ਮਹੀਨੇ ਤੱਕ ਦਾ ਸਮਾਂ ਲੱਗ ਸਕਦਾ ਹੈ।


DIsha

Content Editor

Related News