ਰਾਜ ਸਭਾ ਤੋਂ ਮੁਅੱਤਲੀ ਵਿਰੁੱਧ ਰਾਘਵ ਚੱਢਾ ਦੀ ਪਟੀਸ਼ਨ ''ਤੇ ਅੱਜ ਸੁਣਵਾਈ ਕਰੇਗਾ ਸੁਪਰੀਮ ਕੋਰਟ

Monday, Oct 16, 2023 - 08:58 AM (IST)

ਰਾਜ ਸਭਾ ਤੋਂ ਮੁਅੱਤਲੀ ਵਿਰੁੱਧ ਰਾਘਵ ਚੱਢਾ ਦੀ ਪਟੀਸ਼ਨ ''ਤੇ ਅੱਜ ਸੁਣਵਾਈ ਕਰੇਗਾ ਸੁਪਰੀਮ ਕੋਰਟ

ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਆਮ ਆਦਮੀ ਪਾਰਟੀ (ਆਪ) ਨੇਤਾ ਰਾਘਵ ਚੱਢਾ ਦੀ ਰਾਜ ਸਭਾ ਤੋਂ ਅਣਮਿੱਥੇ ਸਮੇਂ ਲਈ ਮੁਅੱਤਲੀ ਨੂੰ ਚੁਣੌਤੀ ਦੇਣ ਵਾਲੀ ਉਨ੍ਹਾਂ ਦੀ ਪਟੀਸ਼ਨ 'ਤੇ ਸੋਮਵਾਰ ਯਾਨੀ ਅੱਜ ਸੁਣਵਾਈ ਕਰੇਗਾ। 11 ਅਗਸਤ ਨੂੰ, ਸੰਸਦ ਦੇ ਮਾਨਸੂਨ ਸੈਸ਼ਨ ਦੇ ਆਖਰੀ ਦਿਨ, ਚੱਢਾ ਨੂੰ "ਨਿਯਮਾਂ ਦੀ ਉਲੰਘਣਾ ਅਤੇ ਨਿੰਦਣਯੋਗ ਵਿਵਹਾਰ" ਲਈ ਵਿਸ਼ੇਸ਼ ਅਧਿਕਾਰ ਕਮੇਟੀ ਦੀ ਰਿਪੋਰਟ ਆਉਣ ਤੱਕ ਮੁਅੱਤਲ ਕਰ ਦਿੱਤਾ ਗਿਆ ਸੀ। 'ਆਪ' ਨੇਤਾ ਨੇ ਵਕੀਲ ਸ਼ਾਦਾਨ ਫਰਾਸਾਤ ਰਾਹੀਂ ਦਾਇਰ ਆਪਣੀ ਪਟੀਸ਼ਨ 'ਚ ਕਿਹਾ ਹੈ ਕਿ ਉਸ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰਨਾ ਸ਼ਕਤੀ ਦੀ ਦੁਰਵਰਤੋਂ ਹੋ ਸਕਦੀ ਹੈ ਅਤੇ ਇਹ ਵਧੀਕੀ ਹੈ।

ਇਹ ਵੀ ਪੜ੍ਹੋ: ਨੇਤਨਯਾਹੂ ਦੀ ਚਿਤਾਵਨੀ, ਹਮਾਸ ਨੂੰ ਕਰ ਦੇਵਾਂਗੇ ਤਬਾਹ, ਇਹ ਤਾਂ ਸਿਰਫ਼ ਸ਼ੁਰੂਆਤ ਹੈ

ਪਟੀਸ਼ਨ 'ਚ ਕਿਹਾ ਗਿਆ ਹੈ, ''ਮੁਅੱਤਲੀ ਦੀ ਸ਼ਕਤੀ ਨੂੰ ਸਿਰਫ਼ ਢਾਲ ਦੇ ਤੌਰ 'ਤੇ ਵਰਤਿਆ ਜਾ ਸਕਦਾ ਹੈ ਨਾ ਕਿ ਤਲਵਾਰ ਦੇ ਤੌਰ 'ਤੇ, ਯਾਨੀ ਇਹ ਸਜ਼ਾਯੋਗ ਨਹੀਂ ਹੋ ਸਕਦੀ।'' ਇਸ ਵਿਚ ਕਿਹਾ ਗਿਆ ਹੈ, "ਇਹ ਮੁਅੱਤਲੀ ਰਾਜਾਂ ਦੀ ਕੌਂਸਲ (ਰਾਜ ਸਭਾ) ਵਿੱਚ ਕਾਰਜਪ੍ਰਣਾਲੀ ਅਤੇ ਕਾਰੋਬਾਰ ਦੇ ਸੰਚਾਲਨ ਦੇ ਨਿਯਮਾਂ ਦੇ ਨਿਯਮ 256 ਦੀ ਸਪੱਸ਼ਟ ਉਲੰਘਣਾ ਹੈ, ਜੋ ਸੈਸ਼ਨ ਦੇ ਬਾਕੀ ਸਮੇਂ ਤੋਂ ਵੱਧ ਮਿਆਦ ਲਈ ਕਿਸੇ ਵੀ ਮੈਂਬਰ ਨੂੰ ਮੁਅੱਤਲ ਕਰਨ ਦੀ ਸਪੱਸ਼ਟ ਤੌਰ 'ਤੇ ਮਨਾਹੀ ਕਰਦਾ ਹੈ।" ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਸੈਸ਼ਨ ਦੀ ਬਾਕੀ ਮਿਆਦ ਤੋਂ ਬਾਅਦ ਮੁਅੱਤਲ ਕਰਨਾ ਨਾ ਸਿਰਫ਼ ਇੱਕ ਬਹੁਤ ਹੀ ਤਰਕਹੀਣ ਕਦਮ ਹੋਵੇਗਾ, ਸਗੋਂ ਬੁਨਿਆਦੀ ਲੋਕਤਾਂਤਰਿਕ ਕਦਰਾਂ-ਕੀਮਤਾਂ ਦੀ ਉਲੰਘਣਾ ਵੀ ਹੋਵੇਗਾ, ਇਹ ਸਬੰਧਤ ਮੈਂਬਰ ਨੂੰ ਬੇਲੋੜੇ ਤੌਰ 'ਤੇ ਵਾਂਝਾ ਕਰੇਗਾ ਅਤੇ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਉਸ ਦੇ ਚੋਣ ਖੇਤਰ ਤੋਂ ਸਦਨ ਵਿੱਚ ਕੋਈ ਨੁਮਾਇੰਦਗੀ ਨਹੀਂ ਹੋਵੇਗੀ।

ਇਹ ਵੀ ਪੜ੍ਹੋ: ਕੈਨੇਡਾ 'ਚ 3 ਹਿੰਦੂ ਮੰਦਰਾਂ 'ਚ ਭੰਨਤੋੜ, ਨਕਦੀ ਲੈ ਕੇ ਫ਼ਰਾਰ ਹੋਇਆ ਚੋਰ, ਜਾਣਕਾਰੀ ਦੇਣ 'ਤੇ ਮਿਲੇਗਾ ਇਨਾਮ

ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਮੁਅੱਤਲੀ ਦਾ ਪ੍ਰਭਾਵ ਬਰਖਾਸਤਗੀ ਵਾਂਗ ਨਹੀਂ ਹੋ ਸਕਦਾ, ਕਿਉਂਕਿ ਸੰਵਿਧਾਨ ਦੀ ਧਾਰਾ 101(4) ਦੇ ਅਨੁਸਾਰ, ਖਾਸ ਤੌਰ 'ਤੇ ਸੈਸ਼ਨ ਦੀ ਮਿਆਦ ਤੋਂ ਬਾਅਦ ਅਣਮਿੱਥੇ ਸਮੇਂ ਲਈ ਮੁਅੱਤਲੀ ਦਾ ਪ੍ਰਭਾਵ  ਅਸਲ ਵਿੱਚ 60 ਦਿਨਾਂ ਦੀ ਮਿਆਦ ਦੇ ਬਾਅਦ ਇਕ ਖਾਲੀ ਥਾਂ ਪੈਦਾ ਕਰ ਦਿੰਦਾ ਹੈ। ਰਾਜ ਸਭਾ 'ਚ ਸਦਨ ਦੇ ਨੇਤਾ ਪਿਊਸ਼ ਗੋਇਲ ਨੇ 11 ਅਗਸਤ ਨੂੰ ਚੱਢਾ ਵਿਰੁੱਧ ਮਤਾ ਪੇਸ਼ ਕੀਤਾ, ਜਿਸ ਨੂੰ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ ਗਿਆ। ਚੱਢਾ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਰਾਜ ਸਭਾ 'ਚ 'ਗਵਰਨਮੈਂਟ ਆਫ ਨੈਸ਼ਨਲ ਕੈਪੀਟਲ ਟੈਰੀਟਰੀ ਆਫ ਦਿੱਲੀ (ਸੋਧ) ਬਿੱਲ, 2023' ਲਈ ਪ੍ਰਸਤਾਵਿਤ ਸਿਲੈਕਟ ਕਮੇਟੀ 'ਚ ਕੁਝ ਮੈਂਬਰਾਂ ਦੇ ਨਾਂ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਸ਼ਾਮਲ ਕੀਤੇ ਸਨ।

ਇਹ ਵੀ ਪੜ੍ਹੋ: ਅਲਕਾਇਦਾ ਤੋਂ ਵੀ ਬਦਤਰ ਹੈ ਹਮਾਸ, ਮਨੁੱਖੀ ਸੰਕਟ ਨਾਲ ਨਜਿੱਠਣਾ ਸਾਡੀ ਤਰਜ਼ੀਹ: ਬਾਈਡੇਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News