ਕੋਰਟ ਨੇ ਰੇਹੜੀ-ਪੱਟੜੀ ਵਪਾਰੀਆਂ ਦੀ ਪਟੀਸ਼ਨ ''ਤੇ MCD ਤੇ ਪੁਲਸ ਤੋਂ ਮੰਗਿਆ ਜਵਾਬ

Saturday, Sep 21, 2024 - 01:26 PM (IST)

ਨਵੀਂ ਦਿੱਲੀ (ਭਾਸ਼ਾ)- ਦਿੱਲੀ ਹਾਈ ਕੋਰਟ ਨੇ ਇੱਥੇ ਇਕ ਬਜ਼ਾਰ 'ਚ 45 ਰੇਹੜੀ-ਪੱਟੜੀ ਵਪਾਰੀਆਂ ਦੀ ਅਰਧ-ਸਥਾਈ ਦੁਕਾਨਾਂ ਨੂੰ ਹਟਾਏ ਜਾਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਅਤੇ ਪੁਲਸ ਤੋਂ ਜਵਾਬ ਮੰਗਿਆ ਹੈ। ਜੱਜ ਵਿਭੂ ਬਾਖਰੂ ਅਤੇ ਜੱਜ ਸਚਿਨ ਦੱਤਾ ਦੀ ਬੈਂਚ ਨੇ ਪਟੀਸ਼ਨ 'ਤੇ ਐੱਮ.ਸੀ.ਡੀ., ਦਿੱਲੀ ਪੁਲਸ ਅਤੇ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਅਤੇ ਉਨ੍ਹਾਂ ਨੂੰ 2 ਹਫ਼ਤਿਆਂ ਅੰਦਰ ਜਵਾਬ ਦੇਣ ਲਈ ਕਿਹਾ। ਅਦਾਲਤ ਨੇ ਮਾਮਲੇ 'ਤੇ ਅਗਲੀ ਸੁਣਵਾਈ ਲਈ 14 ਅਕਤੂਬਰ ਦੀ ਤਾਰੀਖ਼ ਤੈਅ ਕੀਤੀ ਹੈ।

ਇਹ ਵੀ ਪੜ੍ਹੋ : ਔਲਾਦ ਨਾ ਹੋਣ 'ਤੇ ਟੁੱਟੀਆਂ ਆਸਾਂ, ਜੋੜੇ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ

ਪਟੀਸ਼ਨਕਰਤਾ ਵਪਾਰੀਆਂ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਦੱਖਣ ਦਿੱਲੀ ਦੇ ਮਦਨਗੀਰ 'ਚ 'ਸ਼ੀਤਲਾ ਮਾਤਾ ਮਾਰਕੀਟ' 'ਚ ਦੁਕਾਨਦਾਰੀ ਕਰ ਰਹੇ ਹਨ ਅਤੇ ਉਨ੍ਹਾਂ ਦੇ ਠੇਲੇ ਜਾਂ ਅਰਧ-ਸਥਾਈ ਦੁਕਾਨਾਂ ਨੂੰ ਉੱਚਿਤ ਕਾਨੂੰਨੀ ਕਾਰਵਾਈ ਦੀ ਪਾਲਣਾ ਕੀਤੇ ਬਿਨਾਂ 30 ਜੁਲਾਈ ਨੂੰ ਹਟਾ ਦਿੱਤਾ ਗਿਆ। ਵਪਾਰੀਆਂ ਵਲੋਂ ਪੇਸ਼ ਵਕੀਲ ਸੰਜੇ ਬਨਿਹਾਲ ਅਤੇ ਮਨੀਸ਼ਾ ਨੇ ਮੂਲ ਸਥਾਨ 'ਤੇ ਦੁਕਾਨ ਮੁੜ ਲਗਾਉਣ ਦੇ ਨਿਰਦੇਸ਼ ਦਿੱਤੇ ਜਾਣ ਦੀ ਅਪੀਲ ਕੀਤੀ। ਬਨਿਹਾਲ ਨੇ ਕਿਹਾ ਕਿ ਰੇਹੜੀ-ਪੱਟੜੀ ਦੁਕਾਨਦਾਰ (ਰੋਜ਼ੀ-ਰੋਟੀ ਸੁਰੱਖਿਆ ਅਤੇ ਰੇਹੜੀ-ਪੱਟੜੀ ਵਪਾਰੀ ਗਤੀਵਿਧੀ ਨਿਯਮ) ਐਕਟ ਦੇ ਪ੍ਰਬੰਧਾਂ ਅਨੁਸਾਰ, ਕਿਸੇ ਵੀ ਮੁਹਿੰਮ ਤੋਂ ਪਹਿਲੇ ਪਟੀਸ਼ਨਕਰਤਾ ਨੂੰ 30 ਦਿਨ ਦਾ ਨੋਟਿਸ ਦਿੱਤਾ ਜਾਣਾ ਚਾਹੀਦਾ ਸੀ। ਪਟੀਸ਼ਨਕਰਤਾਵਾਂ ਨੇ ਅੰਤਰਿਮ ਉਪਾਅ ਵਜੋਂ ਅਦਾਲਤ ਤੋਂ ਐੱਮ.ਸੀ.ਡੀ. ਅਤੇ ਪੁਲਸ ਨੂੰ ਉਨ੍ਹਾਂ ਬਜ਼ਾਰ 'ਚ ਉਨ੍ਹਾਂ ਦੇ ਸਥਾਨ 'ਤੇ ਰੇਹੜੀ-ਪੱਟੜੀ ਲਗਾਉਣ ਤੋਂ ਨਾ ਰੋਕਣ ਦਾ ਨਿਰਦੇਸ਼ ਦਿੱਤੇ ਜਾਣ ਦੀ ਅਪੀਲ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News