ਕੋਰਟ ਨੇ 65 ਸਾਲਾ ਸ਼ਖਸ ਨੂੰ ਸੁਣਾਈ 83 ਸਾਲ ਦੀ ਸਜ਼ਾ, ਜਾਣੋ ਕੀ ਹੈ ਪੂਰਾ ਮਾਮਲਾ
Saturday, Mar 16, 2024 - 08:23 PM (IST)
ਪਲੱਕੜ (ਭਾਸ਼ਾ)- ਕੇਰਲ ਦੀ ਇਕ ਅਦਾਲਤ ਨੇ ਸ਼ਨੀਵਾਰ ਨੂੰ ਇਕ 65 ਸਾਲਾ ਵਿਅਕਤੀ ਨੂੰ ਇਕ 16 ਸਾਲਾ ਨਾਬਾਲਗ ਕੁੜੀ ਦਾ ਉਸ ਦੇ ਘਰ ਜਾ ਕੇ ਵਾਰ-ਵਾਰ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ੀ ਕਰਾਰ ਦਿੰਦੇ ਹੋਏ ਕੁੱਲ 83 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਸਰਕਾਰੀ ਵਕੀਲ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੋਸ਼ੀ ਕੁੜੀ ਦਾ ਰਿਸ਼ਤੇਦਾਰ ਹੈ। ਵਿਸ਼ੇਸ਼ ਸਰਕਾਰੀ ਵਕੀਲ (ਐੱਸ.ਪੀ.ਪੀ.) ਨਿਸ਼ਾ ਵਿਜੇਕੁਮਾਰ ਨੇ ਦੱਸਿਆ ਕਿ ਪਤਾਂਬੀ ਫਾਸਟ ਟ੍ਰੈਕ ਸਪੈਸ਼ਲ ਕੋਰਟ (ਐੱਫ. ਟੀ. ਐੱਸ. ਸੀ.) ਦੇ ਜੱਜ ਰਾਮੂ ਰਮੇਸ਼ ਚੰਦਰ ਭਾਨੂ ਨੇ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਓਫੈਂਸ (ਪੋਕਸੋ) ਐਕਟ ਅਤੇ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ੀ ਨੂੰ ਦੋਸ਼ੀ ਠਹਿਰਾਉਂਦੇ ਹੋਏ ਵੱਖ-ਵੱਖ ਮਿਆਦ ਦੀ ਕੁੱਲ 83 ਸਾਲ ਕੈਦ ਦੀ ਸਜ਼ਾ ਸੁਣਾਈ।
ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ 40 ਸਾਲ ਦੀ ਕੈਦ ਕੱਟਣੀ ਪਵੇਗੀ ਕਿਉਂਕਿ ਇਹ ਉਸ ਨੂੰ ਦਿੱਤੀ ਗਈ ਸਭ ਤੋਂ ਵੱਧ ਸਜ਼ਾ ਹੈ ਅਤੇ ਬਾਕੀ ਸਜ਼ਾਵਾਂ ਨਾਲ-ਨਾਲ ਚੱਲਣਗੀਆਂ। ਸਰਕਾਰੀ ਵਕੀਲ ਨੇ ਕਿਹਾ ਕਿ ਅਦਾਲਤ ਨੇ ਦੋਸ਼ੀ 'ਤੇ 4.3 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਅਤੇ ਕਿਹਾ ਕਿ ਜੇਕਰ ਪੂਰੀ ਰਕਮ ਜਾਂ ਇਸ ਦਾ ਕੁਝ ਹਿੱਸਾ ਵਿਅਕਤੀ ਤੋਂ ਵਸੂਲ ਕੀਤਾ ਜਾਂਦਾ ਹੈ, ਤਾਂ ਉਕਤ ਰਕਮ ਪੀੜਤ ਨੂੰ ਦਿੱਤੀ ਜਾਣੀ ਚਾਹੀਦੀ ਹੈ। ਇਸਤਗਾਸਾ ਪੱਖ ਦੇ ਅਨੁਸਾਰ, ਦੋਸ਼ੀ ਕੁੜੀ ਦਾ ਉਸ ਦੇ ਘਰ ਵਿਚ ਵਾਰ-ਵਾਰ ਜਿਨਸੀ ਸ਼ੋਸ਼ਣ ਕਰਦਾ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਨੇ ਪੀੜਤਾ ਨੂੰ ਘਟਨਾ ਬਾਰੇ ਕਿਸੇ ਨੂੰ ਜਾਣਕਾਰੀ ਦੇਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸਤਗਾਸਾ ਦੇ ਅਨੁਸਾਰ, ਪੀੜਤਾ ਨੇ ਬਾਅਦ ਵਿੱਚ ਘਟਨਾ ਬਾਰੇ ਆਪਣੇ ਇਕ ਅਧਿਆਪਕ ਨੂੰ ਦੱਸਿਆ, ਜਿਸ ਨੇ ਸਕੂਲ ਨੂੰ ਸੂਚਿਤ ਕੀਤਾ। ਫਿਰ ਮਾਮਲਾ ਚਿਲਡਰਨ ਸਰਵਿਸਿਜ਼ ਦੇ ਧਿਆਨ ਵਿੱਚ ਲਿਆਂਦਾ ਗਿਆ, ਜਿਸ ਨੇ ਪੁਲਸ ਨੂੰ ਸੂਚਿਤ ਕੀਤਾ ਅਤੇ ਮੁਲਜ਼ਮਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8