ਦਿੱਲੀ ਹਾਈ ਕੋਰਟ ਨੇ ਡੇਰਾ ਮੁਖੀ ਰਾਮ ਰਹੀਮ ਮਾਮਲੇ ''ਚ ਯੂਟਿਊਬਰ ਨੂੰ ਲਾਈ ਫਟਕਾਰ
Tuesday, Jan 09, 2024 - 10:52 AM (IST)
ਨਵੀਂ ਦਿੱਲੀ- ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਯੂਟਿਊਬਰ ਸ਼ਿਆਮ ਮੀਰਾ ਸਿੰਘ ਖਿਲਾਫ਼ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਹੈ। ਇਸ 'ਤੇ ਦਿੱਲੀ ਹਾਈ ਕੋਰਟ ਨੇ ਫਟਕਾਰ ਲਾਈ ਹੈ। ਹਾਈ ਕੋਰਟ ਨੇ ਸ਼ਿਆਮ ਮੀਰਾ ਦੇ ਯੂਟਿਊਬ ਅਕਾਊਂਟ 'ਤੇ ਪੋਸਟ ਕੀਤੇ ਗਏ ਇਕ ਵੀਡੀਓ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਇਹ ਵੀ ਪੜ੍ਹੋ- ਉਮਰ 50 ਸਾਲ, 2000 ਕਿ.ਮੀ. ਦੀ ਪੈਦਲ ਯਾਤਰਾ ਕਰ ਅਯੁੱਧਿਆ ਪਹੁੰਚ ਰਹੇ 'ਬਾਪੂ'
ਦਰਅਸਲ ਹਾਈ ਕੋਰਟ ਨੇ ਇਹ ਨਾਰਾਜ਼ਗੀ ਉਦੋਂ ਜ਼ਾਹਰ ਕੀਤੀ ਹੈ, ਜਦੋਂ ਰਾਮ ਰਹੀਮ ਵਲੋਂ ਪੇਸ਼ ਵਕੀਲ ਨੇ ਕੋਰਟ ਨੂੰ ਇਹ ਦੱਸਿਆ ਕਿ ਸ਼ਿਆਮ ਮੀਰਾ ਵਲੋਂ ਟਵੀਟ ਕਰ ਕੇ ਕਿਹਾ ਗਿਆ ਕਿ ਵਿਰੋਧੀ ਧਿਰ ਦੇ ਦਬਾਅ ਕਾਰਨ ਹੀ ਦੋ ਦਿਨ ਲਈ ਆਪਣੀ ਵੀਡੀਓ ਨੂੰ ਪ੍ਰਾਈਵੇਟ ਮੋਡ 'ਤੇ ਰੱਖਣ ਲਈ ਮਜ਼ਬੂਰ ਹੋਣਾ ਪਿਆ। ਕੋਰਟ ਨੇ ਸ਼ਿਆਮ ਮੀਰਾ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਰਾਮ ਰਹੀਮ ਖਿਲਾਫ਼ ਇੰਟਰਨੈੱਟ 'ਤੇ ਪੋਸਟ ਕਰਨਾ ਜਾਰੀ ਰੱਖਦੇ ਹਨ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਤੁਸੀਂ ਕੋਰਟ ਨੂੰ ਹਲਕੇ ਵਿਚ ਨਹੀਂ ਲੈ ਸਕਦੇ। ਕੋਰਟ ਫਟਕਾਰ ਲਾਉਂਦੇ ਸ਼ਿਆਮ ਮੀਰਾ ਨੂੰ ਇਹ ਵੀ ਕਿਹਾ ਕਿ ਤੁਹਾਨੂੰ ਵੀਡੀਓ ਨੂੰ ਪ੍ਰਾਈਵੇਟ ਬਣਾਉਣ ਲਈ ਮਜ਼ਬੂਰ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ 'ਚ ਦੋ ਇੰਸਪੈਕਟਰਾਂ ਦੀ ਮੌਤ, ਕਾਰ ਦੇ ਉੱਡੇ ਪਰਖੱਚੇ
ਕੀ ਹੈ ਮਾਮਲਾ?
ਦਰਅਸਲ ਯੂਟਿਊਬਰ ਸ਼ਿਆਮ ਮੀਰਾ ਨੇ ਆਪਣੇ ਯੂਟਿਊਬ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ਦਾ ਸਿਰਲੇਖ ਹੈ 'ਗੁਰਮੀਤ ਰਾਮ ਰਹੀਮ ਨੇ ਆਪਣੇ ਭਗਤਾਂ ਨੂੰ ਕਿਵੇ ਬੇਵਕੂਫ ਬਣਾਇਆ?' ਰਾਮ ਰਹੀਮ ਨੇ ਸ਼ਿਆਮ ਮੀਰਾ ਦੀ ਇਸ ਵੀਡੀਓ ਦੀ ਯੂਟਿਊਬ 'ਤੇ ਸਟ੍ਰੀਮਿੰਗ 'ਤੇ ਅੰਤਰਿਮ ਰੋਕ ਲਾਏ ਜਾਣ ਦੀ ਮੰਗ ਲਈ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ। ਇਹ ਵੀਡੀਓ 17 ਦਸੰਬਰ ਨੂੰ ਅਪਲੋਡ ਕੀਤੀ ਗਈ ਸੀ। ਰਾਮ ਰਹੀਮ ਦੇ ਵਕੀਲ ਨੇ ਇਸ ਵੀਡੀਓ ਨੂੰ ਅਕਸ ਖਰਾਬ ਕਰਨ ਵਾਲਾ ਅਤੇ ਅਪਮਾਨਜਨਕ ਦੱਸਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8