ਅਦਾਲਤ ਨੇ ਵਟਸਐਪ ’ਤੇ ਇਤਰਾਜ਼ਯੋਗ ਸੰਦੇਸ਼ ਭੇਜਣ ਵਾਲੇ ਦੀ ਪਟੀਸ਼ਨ ਕੀਤੀ ਰੱਦ

09/15/2021 4:41:52 PM

ਮੁੰਬਈ– ਬੰਬਈ ਹਾਈ ਕੋਰਟ ਦੀ ਨਾਗਪੁਰ ਬੈਂਚ ਨੇ ਕਥਿਤ ਤੌਰ ’ਤੇ ਵਟਸਐਪ ’ਤੇ ਇਕ ਇਤਰਾਜ਼ਯੋਗ ਸੰਦੇਸ਼ ਭੇਜਣ ਲਈ 58 ਸਾਲਾ ਵਿਅਕਤੀ ਵਿਰੁੱਧ ਦਰਜ ਇਕ ਮਾਮਲੇ ਨੂੰ ਖਤਮ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਸੰਦੇਸ਼ ਇਤਰਾਜ਼ਯੋਗ ਸੀ। ਅਦਾਲਤ ਨੇ ਪਟੀਸ਼ਨਕਰਤਾ ਦੀ ਉਸ ਦਲੀਲ ਦੀ ਵੀ ਪੜਤਾਲ ਕੀਤੀ ਕਿ ਮਾਮਲਾ ਦਰਜ ਹੋਣ ਤੋਂ ਬਾਅਦ ਦੋਸ਼ੀ ਨੇ ਸਬੂਤ ਮਿਟਾਉਣ ਦੇ ਇਰਾਦੇ ਨਾਲ ਵਟਸਐਪ ਗਰੁੱਪ ਅਤੇ ਆਪਣੇ ਫੋਨ ’ਚੋਂ ਉਸ ਸੰਦੇਸ਼ ਨੂੰ ਹਟਾ ਦਿੱਤਾ ਸੀ। 

ਜੱਜ ਵੀ.ਐੱਮ. ਦੇਸ਼ਪਾਂਡੇ ਅਤੇ ਜੱਜ ਅਮਿਤ ਬੋਰਕਰ ਦੀ ਬੈਂਚ ਨੇ 6 ਸਤੰਬਰ ਨੂੰ ਦਿੱਤੇ ਆਪਣੇ ਆਦੇਸ਼ ’ਚ ਦੋਸ਼ੀ ਜਫਰ ਅਲੀ ਸਯੱਦ ਦੀ ਉਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਜਿਸ ਵਿਚ ਉਸ ਵਿਰੁੱਧ ਅਕਤੂਬਰ 2019 ’ਚ ਨਾਗਪੁਰ ਦੀ ਕਨਹਨ ਪੁਲਸ ਦੁਆਰਾ ਦਰਜ ਐੱਫ.ਆਈ.ਆਰ. ਨੂੰ ਰੱਦ ਕਰਨ ਦੀ ਅਪੀਲ ਕੀਤੀ ਗਈ ਸੀ। ਅਦਾਲਤ ਦੇ ਫੈਸਲੇ ਦੀ ਕਾਪੀ ਬੁੱਧਵਾਰ ਨੂੰ ਪ੍ਰਾਪਤ ਹੋਈ। ਸਯੱਦ ’ਤੇ ਧਾਰਾ 295-ਏ (ਜਾਣਬੁੱਝਕੇ ਅਤੇ ਗਲਤ ਇਰਾਦੇ ਨਾਲ ਧਾਰਮਿਕ ਭਾਵਨਾਵਾਂ ਨੂੰ ਭੜਕਾਉਣਾ) ਅਤੇ 153-ਏ (ਧਾਰਮਿਕ ਆਧਾਰ ’ਤੇ ਵੱਖ-ਵੱਖ ਗਰੁੱਪਾਂ ’ਚ ਦੁਸ਼ਮਣੀ ਵਦਾਉਣਾ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪਟੀਸ਼ਨਕਰਤਾ ਦੇ ਪੱਖ ਮੁਤਾਬਕ, ਸਯੱਦ ਇਕ ਵਟਸਐਪ ਗਰੁੱਪ ਦਾ ਮੈਂਬਰ ਹੈ ਜੋ ਉਸ ਦੇ ਖੇਤਰ ਦੇ ਲੋਕਾਂ ਨੇ ਦੁਰਗਾ ਪੂਜਾ ਆਯੋਜਿਤ ਕਰਨ ਦੇ ਉਦੇਸ਼ ਨਾਲ ਬਣਾਇਆ ਸੀ। 

ਦੋਸ਼ ਨੇ ਕਥਿਤ ਤੌਰ ’ਤੇ ਉਸ ਗਰੁੱਪ ’ਚ ਦੇਵੀ ਦੁਰਗਾ ਲਈ ਇਤਰਾਜ਼ਯੋਗ ਅਤੇ ਅਪਮਾਨਜਨਕ ਟਿੱਪਣੀ ਕੀਤੀ ਸੀ। ਸਯੱਦ ਦੀ ਪਟੀਸ਼ਨ ਦਾ ਵਿਰੋਧ ਕਰਦੇ ਹੋਏ ਪਟੀਸ਼ਨਕਰਤਾ ਨੇ ਅਦਾਲਤ ਨੂੰ ਕਿਹਾ ਕਿ ਦੋਸ਼ੀ ਨੇ ਸਬੂਤ ਮਿਟਾਉਣ ਦੇ ਇਰਾਦੇ ਨਾਲ ਆਪਣੇ ਮੋਬਾਇਲ ਫੋਨ ਅਤੇ ਵਟਸਐਪ ਗਰੁੱਪ ’ਚੋਂ ਇਤਰਾਜ਼ਯੋਗ ਸੰਦੇਸ਼ ਹਟਾ ਦਿੱਤਾ ਸੀ। 


Rakesh

Content Editor

Related News