ਅਦਾਲਤ ਦਾ ਕੋਵਿਡ-19 ਦੇ ਇਲਾਜ ਲਈ ਔਸ਼ਧੀਆਂ ਦੀ ਸੰਭਾਵਨਾ ’ਤੇ ਵਿਚਾਰ ਤੋਂ ਇਨਕਾਰ
Wednesday, Apr 15, 2020 - 07:23 PM (IST)
ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਕੋਵਿਡ-19 ਮਹਾਮਾਰੀ ਨਾਲ ਗ੍ਰਸਤ ਮਰੀਜ਼ਾਂ ਦੇ ਇਲਾਜ ਲਈ ਬਦਲਵੀਂ ਔਸ਼ਧੀਆਂ ਯੂਨਾਨੀ ਅਤੇ ਹੋਮਿਓਪੈਥਿਕ ਦੀਆਂ ਸੰਭਾਵਨਾਵਾਂ ਤਲਾਸ਼ਣ ਦਾ ਨਿਰਦੇਸ਼ ਦੇਣ ਲਈ ਡਾ. ਸੀ. ਆਰ. ਸ਼ਿਵਰਾਮ ਦੀ ਜਨਹਿਤ ਪਟੀਸ਼ਨ ’ਤੇ ਬੁੱਧਵਾਰ ਨੂੰ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ। ਜੱਜ ਐੈੱਨ. ਵੀ. ਰਮਨ, ਜੱਜ ਸੰਜੇ ਕ੍ਰਿਸ਼ਨ ਕੌਲ ਅਤੇ ਜੱਜ ਬੀ. ਆਰ. ਗਵਈ ਦੀ ਤਿੰਨ ਮੈਂਬਰੀ ਬੈਂਚ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਪਟੀਸ਼ਨ ’ਤੇ ਸੁਣਵਾਈ ਦੌਰਾਨ ਪਟੀਸ਼ਨਕਰਤਾ ਦੇ ਵਕੀਲ ਨੇ ਕਿਹਾ ਕਿ ਕਿਉਂਕਿ ਕੋਰੋਨਾ ਵਾਇਰਸ ਦੇ ਇਲਾਜ ਲਈ ਕੋਈ ਵੀ ਔਸ਼ਧੀ ਉਪਲੱਬਧ ਨਹੀਂ ਹੈ ਇਸ ਦੇ ਬਦਲ ’ਚ ਯੂਨਾਨੀ ਅਤੇ ਹੋਮਿਓਪੈਥਿਕ ਦਵਾਈਆਂ ਨਾਲ ਸੰਭਾਵਨਾ ਤਲਾਸ਼ੀ ਜਾਣੀ ਚਾਹੀਦੀ ਹੈ ਹਾਲਾਂਕਿ ਬੈਂਚ ਨੇ ਕਿਹਾ ਕਿ ਕੋਰੋਨਾ ਇਕ ਨਵਾਂ ਵਾਇਰਸ ਹੈ, ਅਸੀਂ ਇਸ ਦੇ ਲਈ ਪ੍ਰਯੋਗ ਨਹੀਂ ਕਰ ਸਕਦੇ। ਮਾਹਿਰਾਂ ਨੂੰ ਇਸ ਦੇ ਇਲਾਜ ਦੀ ਵੈਕਸੀਨ ਤਿਆਰ ਕਰਨ ਦਿਓ। ਥੋੜ੍ਹੀ ਉਡੀਕ ਕਰੋ।