ਅਦਾਲਤ ਨੇ ਮਹਾਰਾਸ਼ਟਰ ਸਰਕਾਰ ਨੂੰ ਪਰਮਬੀਰ ਸਿੰਘ ਖਿਲਾਫ ਜਾਂਚ ਰੋਕਣ ਦਾ ਦਿੱਤਾ ਹੁਕਮ

Tuesday, Feb 22, 2022 - 11:20 PM (IST)

ਅਦਾਲਤ ਨੇ ਮਹਾਰਾਸ਼ਟਰ ਸਰਕਾਰ ਨੂੰ ਪਰਮਬੀਰ ਸਿੰਘ ਖਿਲਾਫ ਜਾਂਚ ਰੋਕਣ ਦਾ ਦਿੱਤਾ ਹੁਕਮ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਮਹਾਰਾਸ਼ਟਰ ਸਰਕਾਰ ਨੂੰ ਸੂਬੇ ਦੇ ਸਾਬਕਾ ਪੁਲਸ ਕਮਿਸ਼ਨਰ ਪਰਮਬੀਰ ਸਿੰਘ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਰੋਕਣ ਦਾ ਮੰਗਲਵਾਰ ਨੂੰ ਹੁਕਮ ਦਿੱਤਾ। ਜਸਟਿਸ ਐੱਸ. ਕੇ. ਕਾਲ ਤੇ ਜਸਟਿਸ ਐੱਮ. ਐੱਮ. ਸੁੰਦਰੇਸ਼ ਦੀ ਬੈਂਚ ਨੇ ਕਿਹਾ ਕਿ ਮਾਮਲੇ ਦੇ ਘਾਲੇ-ਮਾਲੇ ਦੀ ਸਥਿਤੀ ਕਾਰਨ ਪੁਲਸ ਵਿਵਸਥਾ ’ਚ ਲੋਕਾਂ ਦਾ ਭਰੋਸਾ ਗੈਰ-ਜ਼ਰੂਰੀ ਤੌਰ ’ਤੇ ਡਿੱਗ ਸਕਦਾ ਹੈ। ਮਹਾਰਾਸ਼ਟਰ ਦੇ ਵਕੀਲ ਨੇ ਚੋਟੀ ਦੀ ਅਦਾਲਤ ਨੂੰ ਜਾਂਚ ਰੋਕਣ ਦੇ ਹੁਕਮ ਨੂੰ ਰਿਕਾਰਡ ਵਿਚ ਦਰਜ ਨਾ ਕਰਨ ਦੀ ਬੇਨਤੀ ਕੀਤੀ ਤਾਂ ਬੈਂਚ ਨੇ ਮਾਮਲੇ ਵਿਚ ਉਨ੍ਹਾਂ ਦਾ ਭਰੋਸਾ ਮੰਗਿਆ। 

ਇਹ ਖ਼ਬਰ ਪੜ੍ਹੋ- ਦੀਪਤੀ,ਰਿਚਾ ਤੇ ਮੇਘਨਾ ਨੇ ICC ਮਹਿਲਾ ਵਨ ਡੇ ਰੈਂਕਿੰਗ 'ਚ ਕੀਤਾ ਸੁਧਾਰ
ਬੈਂਚ ਨੇ ਕਿਹਾ,‘‘ਅਸੀਂ ਹੁਣ ਮਾਮਲੇ ਨੂੰ ਅੰਤਿਮ ਸੁਣਵਾਈ ਲਈ ਸੂਚੀਬੱਧ ਕੀਤਾ ਹੈ। ਜਾਂਚ ਪੂਰੀ ਹੋਣ ਨਾਲ ਸਮੱਸਿਆ ਹੋ ਸਕਦੀ ਹੈ। ਸੀਨੀਅਰ ਐਡਵੋਕੇਟ ਦਾਰਿਅਸ ਖੰਬਾਟਾ ਨੇ ਜਾਂਚ ਫਿਲਹਾਲ ਰੋਕਣ ਦਾ ਭਰੋਸਾ ਦਿੱਤਾ ਹੈ। ਅਸੀਂ ਉਨ੍ਹਾਂ ਦਾ ਭਰੋਸਾ ਰਿਕਾਰਡ ਵਿਚ ਦਰਜ ਕਰਦੇ ਹਾਂ।’’ ਚੋਟੀ ਦੀ ਅਦਾਲਤ ਨੇ ਪਾਰਟੀਆਂ ਨੂੰ ਮਾਮਲੇ ਸਬੰਧੀ ਲਿਖਤੀ ਸਾਰ ਦਾਖਲ ਕਰਨ ਲਈ ਕਿਹਾ ਅਤੇ ਮਾਮਲੇ ਦੀ ਅਗਲੀ ਸੁਣਵਾਈ ਲਈ 9 ਮਾਰਚ ਦੀ ਤਰੀਕ ਤੈਅ ਕੀਤੀ।

ਇਹ ਖ਼ਬਰ ਪੜ੍ਹੋ- ਮੁੱਖ ਚੋਣ ਅਧਿਕਾਰੀ ਵੋਟਿੰਗ ਮਸ਼ੀਨਾਂ ਵਾਲੀਆਂ ਇਮਾਰਤਾਂ ਤੇ ਵੋਟ ਗਿਣਤੀ ਕੇਂਦਰਾਂ ਦੀ ਸੁਰੱਖਿਆ ਮਜ਼ਬੂਤ ਕਰਨ : ਚੀਮਾ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News