ਹੁਣ ਕਾਲਾ ਕੋਟ ਨਹੀਂ ਪਾਉਣਗੇ ਵਕੀਲ !
Monday, Jun 02, 2025 - 04:19 PM (IST)

ਨਵੀਂ ਦਿੱਲੀ- ਦਿੱਲੀ ਬਾਰ ਐਸੋਸੀਏਸ਼ਨ (ਤੀਸ ਹਜ਼ਾਰੀ) ਨੇ ਆਪਣੇ ਮੈਂਬਰਾਂ ਨੂੰ ਗਰਮੀਆਂ ਦੌਰਾਨ ਜ਼ਿਲ੍ਹਾ ਅਦਾਲਤ 'ਚ ਕਾਲੇ ਕੋਟ ਪਹਿਨਣ ਤੋਂ ਛੋਟ ਦੇ ਦਿੱਤੀ ਹੈ। 24 ਮਈ ਨੂੰ ਜਾਰੀ ਨੋਟਿਸ 'ਚ ਕਿਹਾ ਗਿਆ ਹੈ, "ਸਾਰੇ ਮੈਂਬਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਐਡਵੋਕੇਟ ਐਕਟ 1961 ਦੀ ਧਾਰਾ 49 (1) (gg) ਦੇ ਤਹਿਤ ਨਿਯਮ 'ਚ ਸੋਧ ਦੇ ਅਨੁਸਾਰ, ਵਕੀਲਾਂ ਨੂੰ ਗਰਮੀਆਂ ਦੌਰਾਨ, ਯਾਨੀ 16 ਮਈ ਤੋਂ 30 ਸਤੰਬਰ ਤੱਕ ਕਾਲੇ ਕੋਟ ਪਹਿਨਣ ਤੋਂ ਛੋਟ ਹੈ।
ਇਹ ਵੀ ਪੜ੍ਹੋ : ਇਕ ਹੋਰ ਸੱਸ ਦੇ ਸਿਰ ਚੜ੍ਹਿਆ 'ਇਸ਼ਕ ਦਾ ਭੂਤ' ! 30 ਸਾਲਾ ਪ੍ਰੇਮੀ ਨਾਲ ਹੋਈ ਫਰਾਰ, 4 ਨੂੰਹਾਂ ਦੇ...
ਇਹ ਵਿਵਸਥਾ 'ਬਾਰ ਕੌਂਸਲ ਆਫ਼ ਇੰਡੀਆ (BCI)' ਨੂੰ ਕਿਸੇ ਵੀ ਅਦਾਲਤ ਜਾਂ ਟ੍ਰਿਬਿਊਨਲ ਦੇ ਸਾਹਮਣੇ ਪੇਸ਼ ਹੋਣ ਵਾਲੇ ਵਕੀਲਾਂ ਦੇ ਪਹਿਰਾਵੇ 'ਤੇ ਨਿਯਮ ਬਣਾਉਣ ਦਾ ਅਧਿਕਾਰ ਦਿੰਦੀ ਹੈ ਅਤੇ BCI ਇਸ ਸਬੰਧ 'ਚ ਮੌਸਮੀ ਸਥਿਤੀਆਂ 'ਤੇ ਵਿਚਾਰ ਕਰ ਸਕਦਾ ਹੈ। ਐਸੋਸੀਏਸ਼ਨ ਦੇ ਸਕੱਤਰ ਵਿਕਾਸ ਗੋਇਲ ਦੁਆਰਾ ਦਸਤਖਤ ਕੀਤੇ ਗਏ ਨੋਟਿਸ 'ਚ ਕਿਹਾ ਗਿਆ ਹੈ,"ਮੈਂਬਰ ਦਿੱਲੀ ਹਾਈ ਕੋਰਟ ਦੇ ਅਧੀਨ ਅਦਾਲਤਾਂ 'ਚ ਕਾਲੇ ਕੋਟ ਪਹਿਨੇ ਬਿਨਾਂ ਪੇਸ਼ ਹੋਣ ਲਈ ਸੁਤੰਤਰ ਹਨ। ਹਾਲਾਂਕਿ, ਮੈਂਬਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਡਰੈੱਸ ਕੋਡ ਦੇ ਹੋਰ ਨਿਯਮਾਂ ਦੀ ਪਾਲਣਾ ਕਰਨ, ਜੋ ਕਿ ਇਕ ਵਕੀਲ ਲਈ ਲਾਜ਼ਮੀ ਹਨ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8