ਸੁਪਰੀਮ ਕੋਰਟ ਇਸ ਸਤੰਬਰ ਤੋਂ ਮੁੜ ਸ਼ੁਰੂ ਕਰੇਗਾ ਸਿੱਧੀ ਸੁਣਵਾਈ

Monday, Aug 30, 2021 - 12:31 PM (IST)

ਸੁਪਰੀਮ ਕੋਰਟ ਇਸ ਸਤੰਬਰ ਤੋਂ ਮੁੜ ਸ਼ੁਰੂ ਕਰੇਗਾ ਸਿੱਧੀ ਸੁਣਵਾਈ

ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਇਕ ਸਤੰਬਰ ਤੋਂ ਸਿੱਧੇ ਢੰਗ ਨਾਲ ਮਾਮਲਿਆਂ ਦੀ ਆਖ਼ਰੀ ਸੁਣਵਾਈ ਲਈ ਨਵੀਂ ਮਾਨਕ ਸੰਚਾਲਨ ਪ੍ਰਕਿਰਿਆ (ਐੱਸ. ਓ. ਪੀ.) ਜਾਰੀ ਕੀਤੀ ਹੈ। ਕੋਵਿਡ ਨਾਲ ਸਬੰਧਤ ਪੈਮਾਨਿਆਂ ਦੀ ਪਾਲਣਾ ਦਰਮਿਆਨ ਮੰਗਲਵਾਰ ਤੋਂ ਵੀਰਵਾਰ ਤੱਕ ਹਾਈਬ੍ਰਿਡ ਬਦਲ ਦੀ ਵਰਤੋਂ ਹੋਵੇਗੀ।

ਇਹ ਵੀ ਪੜ੍ਹੋ : ਦੁਖ਼ਦਾਇਕ ਖ਼ਬਰ: ਕਰਨਾਲ ’ਚ ਪੁਲਸ ਲਾਠੀਚਾਰਜ ਦੌਰਾਨ ਜ਼ਖਮੀ ਹੋਏ ਕਿਸਾਨ ਸੁਸ਼ੀਲ ਕਾਜਲ ਦੀ ਹੋਈ ਮੌਤ

ਸੁਪਰੀਮ ਕੋਰਟ ਪਿਛਲੇ ਸਾਲ ਮਾਰਚ ਤੋਂ ਮਹਾਮਾਰੀ ਕਾਰਨ ਵੀਡੀਓ ਕਾਨਫਰੰਸਿੰਗ ਰਾਹੀਂ ਮਾਮਲਿਆਂ ਦੀ ਸੁਣਵਾਈ ਕਰ ਰਹੀ ਹੈ। ਕਈ ਵਾਰ ਵਕੀਲਾਂ ਅਤੇ ਹੋਰਨਾਂ ਨੇ ਮੰਗ ਕੀਤੀ ਕਿ ਸਿੱਧੇ ਢੰਗ ਨਾਲ ਸੁਣਵਾਈ ਮੁੜ ਤੋਂ ਸ਼ੁਰੂ ਹੋਵੇ। 28 ਅਗਸਤ ਨੂੰ ਜਨਰਲ ਸਕੱਤਰ ਵਲੋਂ ਜਾਰੀ ਐੱਸ. ਓ. ਪੀ. ’ਚ ਸਪੱਸ਼ਟ ਕੀਤਾ ਗਿਆ ਹੈ ਕਿ ਅਦਾਲਤਾਂ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਡਿਜੀਟਲ ਢੰਗ ਨਾਲ ਵੱਖ-ਵੱਖ ਮਾਮਲਿਆਂ ਦੀ ਸੁਣਵਾਈ ਕਰਦੀਆਂ ਰਹਿਣਗੀਆਂ। ਐੱਸ. ਓ. ਪੀ. ’ਚ ਕਿਹਾ ਗਿਆ ਹੈ ਕਿ ਮਾਸਕ ਪਹਿਨਣਾ, ਸੈਨੇਟਾਈਜ਼ਰ ਦੀ ਵਾਰ-ਵਾਰ ਵਰਤੋਂ ਕਰਨੀ ਅਤੇ ਅਦਾਲਤ ਦੇ ਚੈਂਬਰ ਸਮੇਤ ਸੁਪਰੀਮ ਕੋਰਟ ਕੰਪਲੈਕਸ ’ਚ ਸਭ ਲੋਕਾਂ ਲਈ ਸਮਾਜਿਕ ਦੂਰੀ ਦੇ ਪੈਮਾਨਿਆਂ ਨੂੰ ਬਣਾਈ ਰੱਖਣਾ ਜ਼ਰੂਰੀ ਹੈ। 

ਇਹ ਵੀ ਪੜ੍ਹੋ : ਹਾਈਕੋਰਟ ਨੇ ਕਿਹਾ- ਯੌਨ ਸ਼ੋਸ਼ਣ ਦੇ ਇਰਾਦੇ ਤੋਂ ਬਿਨਾਂ ਬੱਚੀ ਦੀ ਗੱਲ੍ਹ ਛੂਹਣਾ ਅਪਰਾਧ ਨਹੀਂ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News