SC ਨੇ ਰੱਥ ਯਾਤਰਾ ਸੰਬੰਧੀ ਭਾਜਪਾ ਦੀ ਪਟੀਸ਼ਨ ''ਤੇ ਪੱਛਮੀ ਬੰਗਾਲ ਤੋਂ ਮੰਗਿਆ ਜਵਾਬ

Tuesday, Jan 08, 2019 - 02:20 PM (IST)

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਪੱਛਮੀ ਬੰਗਾਲ 'ਚ ਰੱਥ ਯਾਤਰਾ ਕੱਢਣ ਦੀ ਆਗਿਆ ਦੀ ਮੰਗ ਕਰਨ ਵਾਲੀ ਭਾਜਪਾ ਦੀ ਪਟੀਸ਼ਨ 'ਤੇ ਸੂਬਾ ਸਰਕਾਰ ਤੋਂ ਮੰਗਲਵਾਰ ਨੂੰ ਜਵਾਬ ਮੰਗਿਆ ਹੈ। ਭਾਜਪਾ ਦੀ ਪੱਛਮੀ ਬੰਗਾਲ ਇਕਾਈ ਨੇ ਕਲਕੱਤਾ ਹਾਈ ਕੋਰਟ ਦੀ ਬੈਂਚ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ, ਜਿਸ 'ਚ ਰੱਥ ਯਾਤਰਾ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਸੁਪਰੀਮ ਕੋਰਟ ਦੇ ਜੱਜ ਐੱਸ. ਕੇ. ਕੌਲ ਦੀ ਅਗਵਾਈ ਵਾਲੀ ਬੈਂਚ ਨੇ ਭਾਜਪਾ ਪ੍ਰਦੇਸ਼ ਇਕਾਈ ਤੋਂ ਉਸ ਦੀ ''ਲੋਕਤੰਤਰ ਬਚਾਓ'' ਰੈਲੀ ਦੇ ਲਈ ਇਕ ਸੋਧ ਯੋਜਨਾ ਵੀ ਜਮਾ ਕਰਨ ਨੂੰ ਕਿਹਾ, ਜਿਸ 'ਤੇ ਸੂਬਾ ਸਰਕਾਰ ਵਿਚਾਰ ਕਰ ਸਕੇ। ਬੈਂਚ ਨੇ ਮਾਮਲੇ 'ਚ ਅਗਲੀ ਸੁਣਵਾਈ 15 ਜਨਵਰੀ ਨੂੰ ਤੈਅ ਕੀਤੀ ਹੈ।

ਭਾਜਪਾ ਦੀ ਸੂਬਾ ਇਕਾਈ ਨੇ ਰੈਲੀ ਕੱਢਣ ਦਾ ਇਜ਼ਾਜਤ ਲਈ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਸੂਬੇ ਦੇ 42 ਸੰਸਦੀ ਖੇਤਰਾਂ ਤੋਂ ਇਹ ਯਾਤਰਾ ਕੱਢਣਾ ਚਾਹੁੰਦੀ ਹੈ। ਆਪਣੀ ਪਟੀਸ਼ਨ 'ਚ ਭਾਜਪਾ ਨੇ ਕਿਹਾ ਹੈ ਕਿ ਸ਼ਾਂਤੀਪੂਰਨ ਯਾਤਰਾ ਦੇ ਆਯੋਜਨ ਦੇ ਉਨ੍ਹਾਂ ਦੇ ਮੌਲਿਕ ਅਧਿਕਾਰ ਦੀ ਅਣਦੇਖੀ ਨਾ ਕੀਤੀ ਜਾ ਸਕੇ। ਪਾਰਟੀ ਨੇ ਸੂਬੇ ਦੇ ਤਿੰਨ ਜ਼ਿਲਿਆਂ 'ਚ ਇਹ ਯਾਤਰਾ ਸ਼ੁਰੂ ਕਰਨ ਦੇ ਪਲਾਨਿੰਗ ਬਣਾਈ ਸੀ। ਹਾਈ ਕੋਰਟ ਦੇ ਬੈਂਚ ਨੇ ਮਾਮਲੇ 'ਤੇ ਨਵੇਂ ਸਿਰਿਓ ਸੁਣਵਾਈ ਕਰਨ ਦੇ ਲਈ ਸਿੰਗਲ ਬੈਂਚ ਨੂੰ ਭੇਜ ਦਿੱਤਾ ਸੀ ਅਤੇ ਸੂਬਾ ਏਜੰਸੀਆਂ ਦੀਆਂ ਖੁਫੀਆ ਸੂਚਨਾਵਾਂ 'ਤੇ ਵੀ ਵਿਚਾਰ ਕਰਨ ਨੂੰ ਕਿਹਾ ਸੀ।


Iqbalkaur

Content Editor

Related News