ਕੋਰਟ ਨੇ ਸੀ.ਐੱਮ. ਚੰਦਰਬਾਬੂ ਨਾਇਡੂ ਦੇ ਖਿਲਾਫ ਜਾਰੀ ਕੀਤਾ ਗ੍ਰਿਫਤਾਰੀ ਵਾਰੰਟ

Friday, Sep 14, 2018 - 02:00 PM (IST)

ਨਵੀਂ ਦਿੱਲੀ— ਮਹਾਰਾਸ਼ਟਰ ਦੀ ਇਕ ਅਦਾਲਤ ਨੇ ਗੋਦਾਵਰੀ ਨਦੀ ਦੀ ਬਾਬਲੀ ਪਰਿਯੋਜਨਾ 'ਤੇ ਪ੍ਰਦਰਸ਼ਨ ਨਾਲ ਜੁੜੇ 2010 ਦੇ ਇਕ ਮਾਮਲੇ 'ਚ ਆਂਧਰਾ ਪ੍ਰਦੇਸ਼ ਦੇ ਮੁਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਅਤੇ 15 ਹੋਰਨਾਂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਨਾਂਦੇੜ ਜ਼ਿਲੇ 'ਚ ਧਰਮਾਬਾਦ ਦੇ ਨਿਆਇਕ ਪ੍ਰਥਮ ਸ਼੍ਰੇਣੀ ਮੈਜਿਸਟ੍ਰੇਟ ਐੱਨ.ਆਰ. ਗਜਿਭਐ ਨੇ ਪੁਲਸ ਨੂੰ ਸਾਰੇ ਦੋਸ਼ੀਆਂ ਨੂੰ ਗ੍ਰਿ੍ਰਫਤਾਰ ਕਰਨ ਅਤੇ 21 ਸਤੰਬਰ ਤਕ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਨ ਦਾ ਹੁਕਮ ਦਿੱਤਾ ਹੈ।

ਆਂਧਰਾ ਪ੍ਰਦੇਸ਼ 'ਚ ਉਦੋਂ ਵਿਰੋਧ 'ਚ ਰਹੇ ਨਾਇਡੂ ਅਤੇ ਹੋਰਨਾਂ ਨੂੰ ਮਹਾਰਾਸ਼ਟਰ 'ਚ ਬਾਬਲੀ ਪਰਿਯੋਜਨਾ ਦੇ ਨੇੜੇ ਵਿਰੋਧ ਕਰਨ 'ਤੇ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਪੁਣੇ ਜੇਲ 'ਚ ਭੇਜ ਦਿੱਤਾ ਗਿਆ ਸੀ। ਉਹ ਇਸ ਆਧਾਰ 'ਤੇ ਪਰਿਯੋਜਨਾ ਦਾ ਵਿਰੋਧ ਕਰ ਰਹੇ ਸੀ ਕਿ ਇਸ ਨਾਲ ਹੇਠਲੇ ਹਿੱਸਿਆਂ 'ਚ ਲੋਕ ਪ੍ਰਭਾਵਿਤ ਹੋਣਗੇ ਬਾਅਦ 'ਚ ਉਨ੍ਹਾਂ ਨੂੰ ਰਿਹਾ ਕਰ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਜ਼ਮਾਨਤ ਨਹੀਂ ਮੰਗੀ ਸੀ।

ਹੁਣ ਸਾਰਿਆਂ 'ਚ ਜਨਸੇਵਕ ਨੂੰ ਕੰਮ ਕਰਨ 'ਚ ਮੁਸ਼ਕਿਲ ਪਹੁੰਚਾਉਣ ਲਈ ਹਮਲਾ ਜਾਂ ਅਪਰਾਧਿਕ ਬਲ ਦੀ ਵਰਤੋਂ ਕਰਨ, ਹਥਿਆਰ ਜਾਂ ਕਿਸੇ ਹੋਰ ਤਰੀਕੇ ਨਾਲ ਜਾਣਬੂਝ ਕੇ ਜਖਮ ਪਹੁੰਚਾਉਣਾ ਦੂਜਿਆਂ ਦੀਆਂ ਜ਼ਿੰਦਗੀਆਂ ਨੂੰ ਖਤਰੇ 'ਚ ਪਾਉਣ ਸਮੇਤ ਆਈ.ਪੀ.ਸੀ. ਦੀ ਵੱਖ-ਵੱਖ ਧਾਰਾਵਾਂ ਲਗਾਈਆਂ ਗਈਆਂ ਹਨ।


Related News