ਦੇਸ਼ ਦਾ ਸਭ ਤੋਂ ਵੱਡਾ ਪਰੌਂਠਾ, ਇਕ ਵਾਰ ’ਚ ਖਾਓ ਇਕ ਲੱਖ ਦਾ ਇਨਾਮ ਪਾਓ
Thursday, Jul 13, 2023 - 01:53 PM (IST)

ਰੋਹਤਕ, (ਇੰਟ.)- ਕੀ ਤੁਸੀਂ 2 ਕਿਲੋ ਦਾ ਪਰੌਂਠਾ ਦੇਖਿਆ ਹੈ। ਇਸਦਾ ਸਾਈਜ 28 ਇੰਚ ਹੈ ਅਤੇ ਇਸਨੂੰ ਇਕ ਵਾਰ ’ਚ ਪੂਰਾ ਖਾਣ ਵਾਲੇ ਨੂੰ 1 ਲੱਖ ਰੁਪਏ ਦਾ ਇਨਾਮ ਵੀ ਦਿੱਤਾ ਜਾਂਦਾ ਹੈ। 16 ਸਾਲਾਂ ਵਿਚ ਸਿਰਫ 2 ਲੋਕ ਹੀ ਅਜਿਹਾ ਕਾਰਨਾਮਾ ਕਰ ਸਕੇ ਹਨ। ਰੋਹਤਕ ਦੇ ‘ਤਪੱਸਿਆ ਪਰੌਂਠਾ ਜੰਕਸ਼ਨ’ ’ਤੇ ਲਗਭਗ 50 ਵੈਰਾਇਟੀ ਦੇ ਪਰੌਂਠੇ ਬਣਾਏ ਜਾਂਦੇ ਹਨ, ਉਨ੍ਹਾਂ ਵਿਚ ਹੀ ਇਕ ਪਰੌਂਠਾ ਇਹ ਵੀ ਹੈ।
ਇਹ ਵੀ ਪੜ੍ਹੋ- ਰਾਜਸਥਾਨ ’ਚ ਅਤੀਕ ਅਹਿਮਦ ਵਰਗੀ ਘਟਨਾ, ਭਾਜਪਾ ਨੇਤਾ ਦੇ ਕਾਤਲ ਦਾ ਪੁਲਸ ਦੀ ਸੁਰੱਖਿਆ ’ਚ ਕਤਲ
ਇਸ ਰੈਸਟੋਰੈਂਟ ਵਿਚ 280 ਰੁਪਏ ਤੋਂ ਪਰੌਂਠੇ ਦੀ ਸ਼ੁਰੂਆਤ ਹੁੰਦੀ ਹੈ ਅਤੇ 700 ਰੁਪਏ ਤੱਕ ਦੇ ਪਰੌਂਠੇ ਇਥੇ ਮਿਲਦੇ ਹਨ। ਇਹ ਪਰੌਂਠੇ ਮੀਡੀਅਮ, ਫੁੱਲ ਅਤੇ ‘ਐਕਸਟ੍ਰਾ ਲਾਰਜ’ ਸਾਈਜ਼ ਦੇ ਹੁੰਦੇ ਹਨ।
‘ਤਪੱਸਿਆ ਪਰੌਂਠਾ ਜੰਕਸ਼ਨ’ ਦੇ ਸੰਚਾਲਕ ਮੁਕੇਸ਼ ਕੁਮਾਰ ਦਾ ਕਹਿਣਾ ਹੈ ਕਿ 16 ਸਾਲ ਪਹਿਲਾਂ ਉਨ੍ਹਾਂ ਨੇ ਇਸ ਰੈਸਟੋਰੈਂਟ ਦੀ ਸ਼ੁਰੂਆਤ ਕੀਤੀ ਸੀ ਅਤੇ ਵੱਡਾ ਪਰੌਂਠਾ ਬਣਾਉਣ ਦਾ ਆਈਡੀਆ ਉਨ੍ਹਾਂ ਦੀ ਬੇਟੀ ਨੇ ਉਨ੍ਹਾਂ ਨੂੰ ਦਿੱਤਾ ਸੀ। ਬੇਟੀ ਦੇ ਨਾਂ ’ਤੇ ਹੀ ਰੈਸਟੋਰੈਂਟ ਦਾ ਨਾਂ ‘ਤਪੱਸਿਆ’ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ- 'ਇੰਤਜ਼ਾਰ ਨਾ ਕਰੋ, ਜਲਦੀ ਖ਼ਾਲੀ ਕਰ ਦਿਓ ਘਰ', ਨੀਵੇਂ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੂੰ ਕੇਜਰੀਵਾਲ ਦੀ ਅਪੀਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8