ਵੁਹਾਨ ਤੋਂ ਅੱਗੇ ਨਿਕਲੀ ਮੁੰਬਈ, ਕੋਰੋਨਾ ਮਰੀਜ਼ਾਂ ਦੀ ਗਿਣਤੀ 51 ਹਜ਼ਾਰ ਦੇ ਪਾਰ

Wednesday, Jun 10, 2020 - 04:09 PM (IST)

ਵੁਹਾਨ ਤੋਂ ਅੱਗੇ ਨਿਕਲੀ ਮੁੰਬਈ, ਕੋਰੋਨਾ ਮਰੀਜ਼ਾਂ ਦੀ ਗਿਣਤੀ 51 ਹਜ਼ਾਰ ਦੇ ਪਾਰ

ਮੁੰਬਈ- ਦੇਸ਼ 'ਚ ਕੋਰੋਨਾ ਵਾਇਰਸ ਨਾਲ ਸਭ ਤੋਂ ਵਧ ਪ੍ਰਭਾਵਿਤ ਸ਼ਹਿਰ ਮੁੰਬਈ ਨੇ ਹੁਣ ਚੀਨ ਦੇ ਵੁਹਾਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਮੁੰਬਈ 'ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ 51 ਹਜ਼ਾਰ ਦਾ ਅੰਕੜਾ ਪਾਰ ਕਰ ਗਏ ਹਨ। ਉੱਥੇ ਹੀ ਕੋਰੋਨਾ ਦੇ ਪਹਿਲੇ ਮੁੱਖ ਕੇਂਦਰ ਰਹੇ ਵੁਹਾਨ 'ਚ ਕੁਲ 50,340 ਮਾਮਲੇ ਰਿਕਾਰਡ ਕੀਤੇ ਗਏ ਸਨ। ਮੁੰਬਈ 'ਚ ਕੋਰੋਨਾ ਦੇ ਕਹਿਰ ਨੇ ਚੀਨ ਦੇ ਵੁਹਾਨ ਨੂੰ ਪਿੱਛੇ ਛੱਡ ਦਿੱਤਾ ਹੈ। ਮੁੰਬਈ ਦੇਸ਼ ਦਾ ਪਹਿਲਾ ਅਜਿਹਾ ਸ਼ਹਿਰ ਹੈ, ਜਿੱਥੇ ਸ਼ੁਰੂ ਤੋਂ ਇਨਫੈਕਸ਼ਨ ਦੇ ਮਾਮਲੇ ਵਧ ਰਹੇ। ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ 'ਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 51 ਹਜ਼ਾਰ ਦੇ ਪਾਰ ਕਰ ਗਈ ਹੈ। ਇਕ ਦਿਨ ਪਹਿਲਾਂ ਮੁੰਬਈ 'ਚ ਕੋਰੋਨਾ ਦੇ ਮਾਮਲੇ ਵੁਹਾਨ ਤੋਂ ਪਿੱਛੇ ਸਨ। ਵੁਹਾਨ ਹੀ ਚੀਨ ਦਾ ਸ਼ਹਿਰ ਹੈ, ਜਿੱਥੋਂ ਕੋਰੋਨਾ ਪੂਰੀ ਦੁਨੀਆ 'ਚ ਫੈਲਿਆ।

ਮਰਨ ਵਾਲਿਆਂ ਦੀ ਗਿਣਤੀ 2969 ਹੋਈ
ਪੂਰੇ ਮਹਾਰਾਸ਼ਟਰ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 82 ਹਜ਼ਾਰ 968 ਹੋ ਗਈ ਹੈ। ਸੂਬੇ 'ਚ 37 ਹਜ਼ਾਰ 390 ਲੋਕ ਠੀਕ ਹੋ ਚੁਕੇ ਹਨ। ਮਰਨ ਵਾਲਿਆਂ ਦੀ ਗਿਣਤੀ 2969 ਹੋ ਗਈ ਹੈ। ਉੱਥੇ ਹੀ ਭਾਰਤ ਦੀ ਗੱਲ ਕਰੀਏ ਤਾਂ ਦੇਸ਼ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 2 ਲੱਖ 77 ਹਜ਼ਾਰ ਹੋ ਗਈ ਹੈ। ਦੇਸ਼ 'ਚ 7745 ਲੋਕ ਇਸ ਵਾਇਰਸ ਨਾਲ ਦਮ ਤੋੜ ਚੁਕੇ ਹਨ। ਮਹਾਰਾਸ਼ਟਰ ਦੇ ਪੁਣੇ 'ਚ ਕੋਰੋਨਾ ਮਾਮਲੇ 10 ਹਜ਼ਾਰ ਤੋਂ ਵਧ ਹੋ ਗਏ ਹਨ। ਇੱਥੇ 442 ਲੋਕਾਂ ਦੀ ਮੌਤ ਹੋ ਚੁਕੀ ਹੈ।

48 ਘੰਟਿਆਂ ਦੌਰਾਨ ਕੋਰੋਨਾ ਇਨਫੈਕਸ਼ਨ ਦਾ ਨਵਾਂ ਮਾਮਲਾ ਨਹੀਂ
ਮਹਾਰਾਸ਼ਟਰ ਤੋਂ ਇਸ ਵਿਚ ਇਕ ਚੰਗੀ ਖਬਰ ਸਾਹਮਣੇ ਆਈ ਹੈ। ਬੀਤੇ 48 ਘੰਟਿਆਂ ਦੌਰਾਨ ਮਹਾਰਾਸ਼ਟਰ ਪੁਲਸ 'ਚ ਕੋਰੋਨਾ ਇਨਫੈਕਸ਼ਨ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ। ਮਹਾਰਾਸ਼ਟਰ ਪੁਲਸ 'ਚ ਹੁਣ ਕੋਰੋਨਾ ਦੇ ਕੁੱਲ ਮਾਮਲੇ 2,562 ਹਨ, ਇਨ੍ਹਾਂ 'ਚੋਂ 34 ਦੀ ਮੌਤ ਹੋ ਚੁਕੀ ਹੈ।

ਇਕ ਦਿਨ 'ਚ ਹੋਈਆਂ 64 ਮੌਤਾਂ
ਮੁੰਬਈ 'ਚ ਵੀ ਸੋਮਵਾਰ ਨੂੰ ਇਕ ਦਿਨ 'ਚ ਸਭ ਤੋਂ ਵਧ 64 ਮੌਤਾਂ ਹੋਈਆਂ, ਜਦੋਂ ਕਿ ਪੂਰੇ ਮਹਾਰਾਸ਼ਟਰ 'ਚ 109 ਕੋਰੋਨਾ ਮਰੀਜ਼ਾਂ ਨੇ ਦਮ ਤੋੜ ਦਿੱਤਾ। ਮੁੰਬਈ ਤੋਂ ਬਾਅਦ ਦੇਸ਼ 'ਚ ਦੂਜਾ ਨੰਬਰ ਦਿੱਲੀ ਦਾ ਹੈ, ਜਿੱਥੇ 29,943 ਕੋਰੋਨਾ ਮਰੀਜ਼ ਹੋ ਚੁਕੇ ਹਨ। ਦਿੱਲੀ 'ਚ ਵੀ ਸੋਮਵਾਰ ਨੂੰ 62 ਲੋਕਾਂ ਦੀ ਮੌਤ ਹੋਈ, ਜਦੋਂ ਕਿ ਗੁਜਰਾਤ 31 ਅਤੇ ਤਾਮਿਲਨਾਡੂ 'ਚ 17 ਲੋਕਾਂ ਦੀ ਜਾਨ ਗਈ।


author

DIsha

Content Editor

Related News