ਦੇਸ਼ ਨੂੰ ਮਿਲਿਆ ਪਹਿਲਾ ਅਗਨੀਵੀਰ ਬੈਚ, INS ਚਿਲਕਾ 'ਤੇ ਹੋਈ ਪਾਸਿੰਗ ਆਊਟ ਪਰੇਡ
Wednesday, Mar 29, 2023 - 12:24 AM (IST)
ਨੈਸ਼ਨਲ ਡੈਸਕ: ਓਡਿਸ਼ਾ ਵਿਚ ਭਾਰਤੀ ਜਲ-ਸੈਨਾ ਦੇ ਆਈ.ਐੱਨ.ਐੱਸ.-ਚਿਲਕਾ 'ਤੇ ਮੰਗਲਵਾਰ ਨੂੰ 2585 ਅਗਨੀਵੀਰਾਂ ਦੇ ਪਹਿਲੇ ਬੈਚ ਦੀ ਪਾਸਿੰਗ ਆਊਟ ਪਰੇਡ ਦਾ ਆਯੋਜਨ ਕੀਤਾ ਗਿਆ। ਚਾਰ ਮਹੀਨੇ ਦੀ ਲੰਬੀ ਸਿਖਲਾਈ ਪੂਰੀ ਹੋਣ ਤੋਂ ਬਾਅਦ ਇਹ ਅਗਨੀਵੀਰ ਹੁਣ ਆਪਣੀ ਸੇਵਾ ਦੇਣ ਲਈ ਤਿਆਰ ਹਨ। ਜਲ-ਸੈਨਾ ਦੇ ਮੁੱਕ ਐਡਮਿਰਲ ਆਰ. ਹਰੀ ਕੁਮਾਰ ਨੇ ਪਾਸਿੰਗ ਆਊਟ ਪਰੇਡ ਵਿਚ ਨਵੇਂ ਰੰਗਰੂਟਾਂ ਤੋਂ ਸਲਾਮੀ ਲਈ, ਜੋ ਸੂਰਜ ਡੁੱਬਣ ਤੋਂ ਬਾਅਦ ਕਰਵਾਈ ਗਈ ਸੀ। ਭਾਰਤੀ ਆਰਮਡ ਫੋਰਸਿਜ਼ ਵਿਚ ਪਹਿਲੀ ਵਾਰ ਪਾਸਿੰਗ ਆਊਟ ਸੂਰਜ ਡੁੱਬਣ ਤੋਂ ਬਾਅਦ ਕਰਵਾਈ ਗਈ, ਆਮਤੌਰ 'ਤੇ ਪਾਸਿੰਗ ਆਊਟ ਪਰੇਡ ਸੇਵੇਰ ਕਰਵਾਈ ਜਾਂਦੀ ਹੈ।
ਇਹ ਖ਼ਬਰ ਵੀ ਪੜ੍ਹੋ - ਕੇਂਦਰ ਦਾ ਸਿੱਖਾਂ ਨੂੰ ਤੋਹਫ਼ਾ, ਦੋ ਤਖ਼ਤ ਸਾਹਿਬਾਨ ਵਿਚਾਲੇ ਚਲਾਈ ਜਾਵੇਗੀ ਭਾਰਤ ਗੌਰਵ ਟੂਰਿਸਟ ਟਰੇਨ, ਪੜ੍ਹੋ ਵੇਰਵਾ
ਆਈ.ਐੱਨ.ਐੱਸ.-ਚਿਲਕਾ ਭਾਰਤੀ ਜਲ-ਸੈਨਾ ਦੇ ਅਗਨੀਵੀਰਾਂ ਲਈ ਮੁਖ ਬੁਨਿਆਦੀ ਸਿਖਲਾਈ ਸੰਸਥਾ ਹੈ ਤੇ ਇਕ ਵਿਅਪਕ ਸਿਖਲਾਈ ਪ੍ਰਬੰਧ ਵੱਲੋਂ ਰੰਗਰੂਟਾਂ ਨੂੰ ਮੁੱਢਲੀ ਸਿਖਲਾਈ ਮੁਹੱਈਆ ਕਰਦਾ ਹੈ। ਇਸ ਮੌਕੇ ਰਾਜਸਭਾ ਸੰਸਦ ਪੀ.ਟੀ. ਊਸ਼ਾ ਤੇ ਕ੍ਰਿਕਟਰ ਮਿਤਾਲੀ ਰਾਜ ਇਤਿਹਾਸਕ ਪ੍ਰੋਗਰਾਮ ਵਿਚ ਹਾਜ਼ਰ ਸਨ। ਸਿਖਲਾਈ ਪੂਰੀ ਕਰ ਪਾਸ ਹੋਣ ਵਾਲਿਆਂ ਵਿਚ 272 ਮਹਿਲਾ ਅਗਨੀਵੀਰ ਹਨ।
ਇਹ ਖ਼ਬਰ ਵੀ ਪੜ੍ਹੋ - ਅਗਨੀਪਥ ਯੋਜਨਾ 'ਤੇ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਪਟੀਸ਼ਨ 'ਤੇ ਸੁਣਵਾਈ ਲਈ ਸੁਪਰੀਮ ਕੋਰਟ ਤਿਆਰ
ਇਸ ਮੌਕੇ ਅਗਨੀਵੀਰਾਂ ਨੂੰ ਸੰਬੋਧਨ ਕਰਦਿਆਂ ਜਲ ਸੈਨਾ ਮੁਖ ਐਡਮਿਰਲ ਆਰ. ਹਰੀ ਕੁਮਾਰ ਨੇ ਕਿਹਾ, "ਮੈਂ ਤੁਹਾਨੂੰ (ਅਗਨੀਵੀਰ) ਵਿਸ਼ਵਾਸ ਦਵਾਉਂਦਾ ਹਾਂ ਕਿ ਤੁਸੀਂ ਜਿੱਥੇ ਵੀ ਜਾਓਗੇ, ਜੀਵਨ ਵਿਚੇ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਆਤਮਵਿਸ਼ਵਾਸ ਤੇ ਪ੍ਰੇਰਣਾ ਦੇ ਨਾਲ ਪੂਰੀ ਤਰ੍ਹਾਂ ਤਿਆਰ ਰਹਿਣਗੇ।" ਉਨ੍ਹਾਂ ਨੇ ਅਗਨੀਵੀਰਾਂ ਨੂੰ ਆਪਣਾ ਫਰਜ਼ ਨਿਭਾਉਣ ਲਈ ਵੀ ਪ੍ਰੇਰਿਆ। ਜਲ-ਸੈਨਾ ਮੁਖੀ ਨੇ ਕਿਹਾ ਕਿ ਤੁਸੀਂ ਵੱਡੇ ਪੱਧਰ 'ਤੇ ਦੇਸ਼ ਦੀ ਸੇਵਾ ਕਰਨ ਦਾ ਮੌਕਾ ਮਿਲਣ ਕਾਰਨ ਕੀਸਮਤ ਵਾਲੇ ਹੋ। ਮੈਨੂੰ ਇਹ ਵੀ ਵਿਸ਼ਵਾਸ ਹੈ ਕਿ ਜੇਕਰ ਕਿਸੇ ਦੁਸ਼ਮਨ ਦੇਸ਼ ਤੋਂ ਕੋਈ ਚੁਣੌਤੀ ਆਉਂਦੀ ਹੈ ਤਾਂ ਤੁਸੀਂ ਉਸ ਦਾ ਕਰਾਰਾ ਜਵਾਬ ਦੇਣ ਵਿਚ ਸਮਰੱਥ ਹੋਵੋਗੇ।" ਉਨ੍ਹਾਂ ਰਾਸ਼ਟਰ ਨਿਰਮਾਣ ਲਈ ਜਲ-ਸੈਨਾ ਦੇ ਫਰਜ਼, ਸਨਮਾਨ ਤੇ ਸਾਹਸ ਦੀਆਂ ਮੂਲ ਕੀਮਤਾਂ ਨੂੰ ਬਣਾਈ ਰੱਖਣ ਦੀ ਵੀ ਅਪੀਲ ਕੀਤੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।